ਡਰਾਈਵਿੰਗ ਟਰੈਕ ’ਤੇ ਬਿਜਲੀ ਗੁੱਲ, 3 ਘੰਟੇ ਪੱਕੇ ਡਰਾਈਵਿੰਗ ਲਾਇਸੈਂਸਾਂ ਦੇ ਨਹੀਂ ਹੋਏ ਟੈਸਟ ਡਰਾਈਵਿੰਗ ਲਾਇਸੈਂਸ ਲਈ ਟੈਸਟ ਦੇਣ ਆਏ ਲੋਕ ਹੋਏ ਖੱਜਲ - ਖੁਆਰ
ਜਲੰਧਰ, 3 ਸਤੰਬਰ (ਸ਼ਿਵ ਸ਼ਰਮਾ)-ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਡਰਾਈਵਿੰਗ ਟਰੈਕ ’ਤੇ ਪਹੁੰਚਣ ਵਾਲੇ ਲੋਕਾਂ ਨੂੰ ਅੱਜ ਮੁੜ ਬਿਜਲੀ ਦੀ ਸਮੱਸਿਆ ਕਾਰਨ ਭਾਰੀ ਪ੍ਰ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਕਰੀਬ 2 ਵਜੇ ਬਿਜਲੀ ਬੰਦ ਹੋਣ ਕਾਰਨ ਪੱਕੇ ਡਰਾਈਵਿੰਗ ਲਾਇਸੈਂਸ ਲਈ ਹੋਣ ਵਾਲੇ ਟੈਸਟਾਂ ਦਾ ਕੰਮ ਬੰਦ ਰਿਹਾ ਪਰ ਸ਼ਾਮ 5 ਵਜੇ ਦੇ ਕਰੀਬ ਬਿਜਲੀ ਆਈ ਤਾਂ ਲੋਕ ਉਸ ਵੇਲੇ ਨਿਰਾਸ਼ ਹੋ ਕੇ ਵਾਪਸ ਪਰਤ ਗਏ ਸਨ ।
ਡਰਾਈਵਿੰਗ ਟਰੈਕ ’ਤੇ ਕੰਮ ਕਰਵਾਉਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਕੁਝ ਲੋਕ। ਤਸਵੀਰ. ਜੀ. ਪੀ. ਸਿੰਘ
04-09-2026