02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੰਤੋਸ਼ੀ ਨਗਰ ਰੋਡ ’ਤੇ ਸੜਕ ਕਿਨਾਰੇ ਪਈ ਵਿਅਕਤੀ ਦੀ ਮਿਲੀ ਲਾਸ਼

ਚੁਗਿੱਟੀ/ ਜੰਡੂ ਸਿੰਘਾ, 1 ਸਤੰਬਰ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਮੁਹੱਲਾ ਸੰਤੋਸ਼ੀ ਨਗਰ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਨੇ ਸੜਕ ਕਿਨਾਰੇ ਇੱਕ ਨੌਜਵਾਨ ਦੀ ਪਈ ਲਾਸ਼ ਨੂੰ ਵੇਖਿਆ। ਸੂਚਨਾ ਮਿਲਦੇ ਹੀ ਮੌਕੇ ’ਤੇ ਪੀ.

ਅਜੀਤ ਡੈਸਕ 02-09-2026
ਚੁਗਿੱਟੀ/ ਜੰਡੂ ਸਿੰਘਾ, 1 ਸਤੰਬਰ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਮੁਹੱਲਾ ਸੰਤੋਸ਼ੀ ਨਗਰ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਨੇ ਸੜਕ ਕਿਨਾਰੇ ਇੱਕ ਨੌਜਵਾਨ ਦੀ ਪਈ ਲਾਸ਼ ਨੂੰ ਵੇਖਿਆ। ਸੂਚਨਾ ਮਿਲਦੇ ਹੀ ਮੌਕੇ ’ਤੇ ਪੀ.ਸੀ.ਆਰ.ਟੀਮ ਪਹੁੰਚੀ। ਜਿਸ ਵਲੋਂ ਇਸ ਦੇ ਮੱਦੇਨਜ਼ਰ ਸਥਾਨਕ ਲੋਕਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਗਈ ਤੇ ਨਾਲ ਹੀ ਇਸ ਬਾਰੇ ਥਾਣਾ ਰਾਮਾ ਮੰਡੀ ਦੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਜਿਸ ’ਤੇ ਉਕਤ ਥਾਣੇ ਤੋਂ ਸਬ ਇੰਸਪੈਕਟਰ ਪ੍ਰੇਮ ਕੁਮਾਰ ਅਤੇ ਏ.ਐਸ.ਆਈ.ਸੁਰਜੀਤ ਸਿੰਘ ਵੀ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਮੌਕੇ ’ਤੇ ਮੌਜੂਦ ਇੱਕ ਵਿਅਕਤੀ ਵਲੋਂ ਲਾਸ਼ ਦੀ ਪਛਾਣ ਰਾਮ ਸ਼ਰਨ ਉਰਫ਼ ਸੋਨੂੰ ( 38)ਪੁੱਤਰ ਰਾਮ ਖਿਲਾਵਨ ਵਾਸੀ ਨਿਊ ਕਮਲ ਵਿਹਾਰ ਜਲੰਧਰ ਦੇ ਰੂਪ ਵਿੱਚ ਕੀਤੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮ੍ਰਿਤਕ ਦੇ ਸੰਬੰਧੀਆਂ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ’ਤੇ ਮ੍ਰਿਤਕ ਦੇ ਪਿਤਾ, ਪਤਨੀ ਅਤੇ ਹੋਰ ਪਰਿਵਾਰਕ ਮੈਂਬਰ ਪਹੁੰਚੇ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਰਾਮ ਖਿਲਾਵਨ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਰੋਜ਼ਾਨਾ ਸ਼ਰਾਬ ਪੀਣ ਦਾ ਆਦੀ ਸੀ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਕੰਮ ’ਤੇ ਗਈ ਤਾਂ ਉਸ ਸਮੇਂ ਉਸ ਦਾ ਪਤੀ ਘਰ ਵਿੱਚ ਹੀ ਸੀ। ਇਸ ਤੋਂ ਬਾਅਦ ਉਹ ਘਰ ਤੋਂ ਕਦੋਂ ਬਾਹਰ ਗਿਆ, ਇਸ ਸਬੰਧੀ ਉਸ ਨੂੰ ਕੋਈ ਪਤਾ ਨਹੀਂ ਹੈ।ਉਸ ਨੇ ਦੱਸਿਆ ਕਿ ਕੰਮ ‘ਤੇ ਹੋਣ ਦੌਰਾਨ ਉਸ ਨੂੰ ਫੋਨ ਰਾਹੀਂ ਇਸ ਘਟਨਾ ਬਾਰੇ ਜਾਣਕਾਰੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦੇ 3 ਬੱਚੇ ਹਨ। ਪੁਲਿਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਧਰ ਇਸ ਸਬੰਧੀ ਗੱਲਬਾਤ ਕਰਨ ‘ਤੇ ਜਾਂਚ ਅਧਿਕਾਰੀ ਏ.ਐਸ.ਅਈ.ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਸਬੰਧੀਆਂ ਵਲੋਂ ਦੱਸਿਆ ਗਿਆ ਹੈ ਕਿ ਉਕਤ ਸ਼ਰਾਬ ਪੀਣ ਦਾ ਸ਼ੌਕੀਨ ਸੀ, ਸ਼ਾਇਦ ਇਸੇ ਕਾਰਨ ਹੀ ਉਕਤ ਦੀ ਮੌਤ ਹੋ ਗਈ ਹੈ।
ਪਿਛਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਵੱਲੋਂ ‘ਕਹੀਂ ਗੁਮ ਨਾ ਹੋ ਜਾਏਂ-ਸੀਜ਼ਨ 9’ ਦੇ ਪੰਜਾਬ ਰਾਜ ਪੱਧਰੀ ਫਿਨਾਲੇ ਦੀ ਮੇਜ਼ਬਾਨੀ ਅਗਲੀ ਖ਼ਬਰ ਉੱਘੇ ਕਾਰੋਬਾਰੀ ਇੰਦਰਜੀਤ ਸਿੰਘ ਨੂੰ ਸਦਮਾ, ਭੈਣ ਦਾ ਦਿਹਾਂਤ-ਅੰਤਿਮ ਸੰਸਕਾਰ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।