ਜਲੰਧਰ, 1 ਸਤੰਬਰ (ਐੱਮ. ਐੱਸ. ਲੋਹੀਆ)-ਸਥਾਨਕ ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਗੁਰੂ ਤੇਗ ਬਹਾਦਰ ਨਗਰ ਵਿਖੇ ਚੱਲ ਰਹੇ ਘਈ ਹਸਪਤਾਲ ਦੀ ਸਥਾਪਨਾ ਦੇ ਅੱਜ 30 ਸਾਲ ਪੂਰੇ ਹੋਣ ’ਤੇ ਹਸਪਤਾਲ ਦੇ ਪ੍ਰਬੰਧਕਾਂ ਅਤੇ ਸਟਾਫ਼ ਵਲੋਂ ਜਸ਼ਨ ਮਨਾਇਆ ਗਿਆ। ਇਸ ਮੌਕੇ ਹਸਪਤਾਲ ਦੇ ਪ੍ਰਬੰਧਕ ਡਾ. ਯੂ.ਐੱਸ. ਘਈ ਨੇ ਹਾਜ਼ਰ ਵਿਅਕਤੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਡੇ ਪਿਆਰ ਅਤੇ ਸਹਿਯੋਗ ਨਾਲ ਘਈ ਹਸਪਤਾਲ ਨੇ ਅੱਜ ਆਪਣੀ ਸਫ਼ਲਤਾ ਦੇ 30 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਕਿਹਾ ਕਿ ਇਹ ਪੂਰੇ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ਅਤੇ ਕਈ ਵਾਰ ਦੂਰ-ਦੁਰਾਡੇ ਥਾਵਾਂ ਤੋਂ ਇਲਾਜ ਲਈ ਆਏ ਹਜ਼ਾਰਾਂ ਪਰਿਵਾਰਾਂ ਲਈ ਪਿਆਰ, ਸਮਰਥਨ ਅਤੇ ਦੇਖਭਾਲ ਦਾ ਇਕ ਸ਼ਾਨਦਾਰ ਸਫ਼ਰ ਰਿਹਾ ਹੈ। ਰੋਟਰੀ ਕਲੱਬ ’ਚ ਵੱਖ-ਵੱਖ ਅਹੁਦਿਆਂ ’ਤੇ ਮਹੱਤਵਪੂਰਨ ਸੇਵਾਵਾਂ ਦੇ ਚੁੱਕੇ ਡਾ. ਘਈ ਨੇ ਕਿਹਾ ਕਿ ‘ਰੋਟਰੀ ਯਾਤਰਾ’ ਨੇ ਉਨ੍ਹਾਂ ਨੂੰ ਇਕ ਬਿਹਤਰ ਇਨਸਾਨ ਬਣਾਇਆ ਹੈ। ਇਸ ਮੌਕੇ ਸ੍ਰੀਮਤੀ ਅਰਵਿੰਦਰ ਘਈ, ਡਾ. ਸੁਭਾਸ਼ ਅਗਨੀਹੋਤਰੀ, ਡਾ. ਐੱਚ.ਐੱਸ. ਭੁਟਾਨੀ, ਡਾ. ਸੰਦਲੀ ਭੁਟਾਨੀ, ਹਸਪਤਾਲ ਦਾ ਸਟਾਫ਼ ਅਤੇ ਹੋਰ ਹਾਜ਼ਰ ਸਨ।