28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

40 ਹਜ਼ਾਰ ਦੀ ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਕਾਬੂ

ਕਰਨਾਲ , 28 ਨਵੰਬਰ (ਗੁਰਮੀਤ ਸਿੰਘ ਸੱਗੂ)-ਕਾਨੂੰਨ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮ ਹੀ ਜੇਕਰ ਰਿਸ਼ਵਤਖੋਰੀ ਦੇ ਦੋਸ਼ਾਂ ਵਿਚ ਘਿਰ ਜਾਣ ਤਾਂ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਉੱਠਣੇ ਸੁਭਾਵਿਕ ਹਨ। ਅਜਿਹਾ ਹੀ ਇਕ ਮਾਮਲਾ ਕਰਨਾਲ ਜ਼ਿਲ੍ਹੇ ਦੇ ਤਰਾਵੜੀ ਥਾਣੇ ਵਿਚ ਸਾਹਮਣੇ ਆਇਆ ਹੈ, ਜਿੱਥੇ ਰਾਜ ਚੌਕਸੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ.

ਤਰਾਵੜੀ ਥਾਣੇ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਏ. ਐੱਸ. ਆਈ. ਅਨੁਰਾਗ। (ਸੱਜੇ) ਮਾਮਲੇ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਸ਼ਿਕਾਇਤਕਰਤਾ ਪਰਮਜੀਤ ਸਿੰਘ। ਤਸਵੀਰਾਂ : ਗੁਰਮੀਤ ਸਿੰਘ ਸੱਗੂ 29-11-2026
ਕਰਨਾਲ , 28 ਨਵੰਬਰ (ਗੁਰਮੀਤ ਸਿੰਘ ਸੱਗੂ)-ਕਾਨੂੰਨ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮ ਹੀ ਜੇਕਰ ਰਿਸ਼ਵਤਖੋਰੀ ਦੇ ਦੋਸ਼ਾਂ ਵਿਚ ਘਿਰ ਜਾਣ ਤਾਂ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਉੱਠਣੇ ਸੁਭਾਵਿਕ ਹਨ। ਅਜਿਹਾ ਹੀ ਇਕ ਮਾਮਲਾ ਕਰਨਾਲ ਜ਼ਿਲ੍ਹੇ ਦੇ ਤਰਾਵੜੀ ਥਾਣੇ ਵਿਚ ਸਾਹਮਣੇ ਆਇਆ ਹੈ, ਜਿੱਥੇ ਰਾਜ ਚੌਕਸੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ. ਸੀ. ਬੀ.) ਪਾਣੀਪਤ ਦੀ ਟੀਮ ਨੇ ਥਾਣੇ ਅੰਦਰ ਹੀ ਜਾਲ ਵਿਛਾ ਕੇ ਇਕ ਸਹਾਇਕ ਸਬ-ਇੰਸਪੈਕਟਰ (ਏ. ਐੱਸ. ਆਈ.) ਨੂੰ 40 ਹਜ਼ਾਰ ਰੁ. ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਏ. ਐੱਸ. ਆਈ. ਅਨੁਰਾਗ ਵਜੋਂ ਹੋਈ ਹੈ। ਦੋਸ਼ ਹੈ ਕਿ ਏ. ਐੱਸ. ਆਈ. ਨੇ ਕੁੱਟਮਾਰ ਦੇ ਇਕ ਮਾਮਲੇ ਵਿਚ ਪੁਲਿਸ ਹਿਰਾਸਤ ਵਿਚ ਲਏ ਗਏ ਨੌਜਵਾਨ ਨੂੰ ਘੱਟ ਕੁੱਟਣ ਅਤੇ ਕੇਸ ਵਿਚ ਰਾਹਤ ਦੇਣ ਦੇ ਬਦਲੇ ਉਸ ਦੇ ਪਿਤਾ ਪਰਮਜੀਤ ਤੋਂ 50 ਹਜ਼ਾਰ ਰੁ. ਦੀ ਮੰਗ ਕੀਤੀ ਸੀ। ਬਾਅਦ ਵਿਚ 40 ਹਜ਼ਾਰ ਰੁ. ਵਿਚ ਸੌਦਾ ਤੈਅ ਹੋਇਆ। ਸ਼ਨੀਵਾਰ ਨੂੰ ਜਿਵੇਂ ਹੀ ਏ. ਐੱਸ. ਆਈ. ਨੇ ਥਾਣੇ ਵਿਚ ਰਿਸ਼ਵਤ ਦੀ ਰਕਮ ਫੜੀ, ਪਹਿਲਾਂ ਤੋਂ ਤਿਆਰ ਬੈਠੀ ਏ. ਸੀ. ਬੀ. ਦੀ ਟੀਮ ਨੇ ਉਸ ਨੂੰ ਦਬੋਚ ਲਿਆ। ਇਸ ਕਾਰਵਾਈ ਨਾਲ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ। ਟੀਮ ਨੇ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਰਵਾਈ ਦੀ ਅਗਵਾਈ ਕਰ ਰਹੇ ਇੰਸਪੈਕਟਰ ਸੰਜੀਵ ਕੁਮਾਰ ਅਨੁਸਾਰ ਤਰਾਵੜੀ ਵਾਸੀ ਪਰਮਜੀਤ ਸਿੰਘ ਨੇ ਬਿਊਰੋ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦੇ ਪੁੱਤਰ ਖੁਸ਼ਪ੍ਰੀਤ ਸਿੰਘ ਵਿਰੁੱਧ 23 ਅਕਤੂਬਰ 2026 ਨੂੰ ਤਰਾਵੜੀ ਥਾਣੇ ਵਿਚ ਕੁੱਟਮਾਰ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਏ. ਐੱਸ. ਆਈ. ਅਨੁਰਾਗ ਕਰ ਰਿਹਾ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਖੁਦ ਆਪਣੇ ਪੁੱਤਰ ਨੂੰ ਪੁਲਿਸ ਸਾਹਮਣੇ ਪੇਸ਼ ਕੀਤਾ ਸੀ। 26 ਨਵੰਬਰ ਨੂੰ ਜਦੋਂ ਏ. ਐੱਸ. ਆਈ. ਅਨੁਰਾਗ ਖੁਸ਼ਪ੍ਰੀਤ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲੈ ਕੇ ਗਿਆ ਤਾਂ ਪਰਮਜੀਤ ਵੀ ਉੱਥੇ ਮੌਜੂਦ ਸੀ। ਦੋਸ਼ ਹੈ ਕਿ ਇਸ ਦੌਰਾਨ ਏ. ਐੱਸ. ਆਈ. ਨੇ ਪੁੱਤਰ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਅਦਾਲਤ ਵਿਚ ਪੇਸ਼ ਕਰਨ ਅਤੇ ਉਸ ਨਾਲ ਕੁੱਟਮਾਰ ਨਾ ਕਰਨ ਬਦਲੇ 50 ਹਜ਼ਾਰ ਰੁ. ਦੀ ਮੰਗ ਕੀਤੀ। ਪਰਮਜੀਤ ਨੇ ਆਪਣੀ ਆਰਥਿਕ ਹਾਲਤ ਦਾ ਹਵਾਲਾ ਦਿੰਦਿਆਂ ਇੰਨੀ ਰਕਮ ਦੇਣ ਤੋਂ ਅਸਮਰੱਥਾ ਪ੍ਰਗਟਾਈ। ਬੀਤੀ 27 ਨਵੰਬਰ ਨੂੰ ਪਰਮਜੀਤ ਮੁੜ ਤਰਾਵੜੀ ਥਾਣੇ ਪਹੁੰਚਿਆ ਅਤੇ ਏ. ਐੱਸ. ਆਈ. ਨਾਲ ਗੱਲਬਾਤ ਕੀਤੀ। ਇਸ ਦੌਰਾਨ ਵੀ ਮੁਲਜ਼ਮ ਨੇ 50 ਹਜ਼ਾਰ ਰੁ. ਦੀ ਮੰਗ ਦੁਹਰਾਈ। ਸ਼ਿਕਾਇਤਕਰਤਾ ਵਲੋਂ ਰਕਮ ਘਟਾਉਣ ਦੀ ਗੱਲ ਕਰਨ ’ਤੇ ਏ. ਐੱਸ. ਆਈ. 40 ਹਜ਼ਾਰ ਰੁ. ਲੈਣ ਲਈ ਤਿਆਰ ਹੋ ਗਿਆ। ਇਸ ਤੋਂ ਬਾਅਦ ਪਰਮਜੀਤ ਨੇ ਰਿਸ਼ਵਤ ਮੰਗਣ ਸੰਬੰਧੀ ਏ. ਸੀ. ਬੀ. ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਏ. ਸੀ. ਬੀ. ਪਾਣੀਪਤ ਦੀ ਟੀਮ ਨੇ ਪਹਿਲਾਂ ਦੋਸ਼ਾਂ ਦੀ ਪੁਸ਼ਟੀ ਕੀਤੀ ਅਤੇ ਫਿਰ ਮੁਲਜ਼ਮ ਨੂੰ ਕਾਬੂ ਕਰਨ ਲਈ ਯੋਜਨਾ ਤਿਆਰ ਕੀਤੀ। ਕਾਰਵਾਈ ਨੂੰ ਪਾਰਦਰਸ਼ੀ ਬਣਾਉਣ ਲਈ ਇਕ ਰਾਜਪੱਤਰਿਤ ਅਧਿਕਾਰੀ ਅਤੇ ਆਜ਼ਾਦ ਗਵਾਹ ਦੀ ਮੌਜੂਦਗੀ ਵਿਚ ਜਾਲ ਵਿਛਾਇਆ ਗਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ 40 ਹਜ਼ਾਰ ਰੁ. ਦੀ ਰਕਮ ਦੇ ਕੇ ਤਰਾਵੜੀ ਥਾਣੇ ਭੇਜਿਆ ਗਿਆ। ਜਿਵੇਂ ਹੀ ਏ. ਐੱਸ. ਆਈ. ਅਨੁਰਾਗ ਨੇ ਰਿਸ਼ਵਤ ਦੀ ਰਕਮ ਆਪਣੇ ਹੱਥ ਵਿਚ ਫੜੀ, ਪਹਿਲਾਂ ਤੋਂ ਤਿਆਰ ਏ. ਸੀ. ਬੀ. ਟੀਮ ਨੇ ਉਸ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਕਾਰਵਾਈ ਦੌਰਾਨ ਮੁਲਜ਼ਮ ਦੀ ਗੱਡੀ ਵਿੱਚੋਂ ਵੀ 40 ਹਜ਼ਾਰ ਰੁ. ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਰਾਣੀ ਰੰਜਿਸ਼ ਅਤੇ ਕੁੱਟਮਾਰ ਦੇ ਮਾਮਲੇ ਨਾਲ ਜੁੜਿਆ ਹੈ ਵਿਵਾਦ ਇਸ ਮਾਮਲੇ ਦੀ ਪਿੱਠਭੂਮੀ ਵਿਚ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਿਸ਼ ਅਤੇ ਕੁੱਟਮਾਰ ਦੀਆਂ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 15 ਅਪ੍ਰੈਲ 2026 ਨੂੰ ਪਿੰਡ ਰਮਾਣਾ ਵਿਚ ਵਿਕਾਸ ਅਤੇ ਕੁਲਦੀਪ ਦਾ ਖੁਸ਼ਪ੍ਰੀਤ, ਕੁਲਜੀਤ ਅਤੇ ਹੋਰ ਨੌਜਵਾਨਾਂ ਨਾਲ ਝਗੜਾ ਹੋ ਰਿਹਾ ਸੀ। ਇਸ ਦੌਰਾਨ ਰਾਮਬੀਰ ਨੇ ਵਿਚਕਾਰ ਪੈ ਕੇ ਦੋਵਾਂ ਧਿਰਾਂ ਨੂੰ ਵੱਖ ਕਰਵਾਇਆ ਸੀ। ਦੋਸ਼ ਹੈ ਕਿ ਇਸ ਗੱਲ ਤੋਂ ਨਾਰਾਜ਼ ਹੋ ਕੇ ਖੁਸ਼ਪ੍ਰੀਤ ਨੇ ਰਾਮਬੀਰ ਨੂੰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ। ਰਾਮਬੀਰ ਅਨੁਸਾਰ 16 ਅਪ੍ਰੈਲ ਨੂੰ ਉਹ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ ਤਾਂ ਖੁਸ਼ਪ੍ਰੀਤ, ਕੁਲਜੀਤ ਅਤੇ ਸਿਮਰਨ ਮੋਟਰਸਾਈਕਲ ’ਤੇ ਉੱਥੇ ਪਹੁੰਚੇ। ਦੋਸ਼ ਹੈ ਕਿ ਖੁਸ਼ਪ੍ਰੀਤ ਨੇ ਤਲਵਾਰ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ, ਜਦਕਿ ਕੁਲਜੀਤ ਨੇ ਇੱਟ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਡਾਕਟਰੀ ਜਾਂਚ ਦੌਰਾਨ ਉਸ ਦੇ ਸਰੀਰ ’ਤੇ ਤਿੰਨ ਸੱਟਾਂ ਦਰਜ ਕੀਤੀਆਂ ਗਈਆਂ। ਇਸ ਘਟਨਾ ਤੋਂ ਬਾਅਦ ਤਰਾਵੜੀ ਥਾਣੇ ਵਿਚ ਮੁਕੱਦਮਾ ਨੰ. 114 ਦਰਜ ਕੀਤਾ ਗਿਆ ਸੀ। ਰਾਮਬੀਰ ਨੇ ਦੋਸ਼ ਲਾਇਆ ਸੀ ਕਿ ਇਸ ਮਾਮਲੇ ਵਿਚ ਖੁਸ਼ਪ੍ਰੀਤ ਅਤੇ ਕੁਲਜੋਤ ਪਿਛਲੇ ਕਰੀਬ ਇਕ ਮਹੀਨੇ ਤੋਂ ਉਸ ’ਤੇ ਸਮਝੌਤਾ ਕਰਨ ਲਈ ਦਬਾਅ ਪਾ ਰਹੇ ਸਨ। 22 ਅਕਤੂਬਰ ਦੀ ਰਾਤ ਨੂੰ ਦੋਵੇਂ ਕਥਿਤ ਤੌਰ ’ਤੇ 8 ਤੋਂ 10 ਹੋਰ ਨੌਜਵਾਨਾਂ ਨਾਲ ਹਥਿਆਰ ਲੈ ਕੇ ਉਸ ਦੇ ਘਰ ਪਹੁੰਚੇ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਸ਼ਿਕਾਇਤ ਦੇ ਆਧਾਰ ’ਤੇ 23 ਅਕਤੂਬਰ ਨੂੰ ਤਰਾਵੜੀ ਥਾਣੇ ਵਿਚ ਮੁਕੱਦਮਾ ਨੰਬਰ 366 ਦਰਜ ਕੀਤਾ ਗਿਆ ਸੀ। ਇਸੇ ਮਾਮਲੇ ਦੀ ਜਾਂਚ ਏ. ਐੱਸ. ਆਈ. ਅਨੁਰਾਗ ਕਰ ਰਿਹਾ ਸੀ ਅਤੇ ਖੁਸ਼ਪ੍ਰੀਤ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਸੀ। ਫਿਲਹਾਲ ਏ. ਸੀ. ਬੀ. ਦੀ ਟੀਮ ਗ੍ਰਿਫ਼ਤਾਰ ਕੀਤੇ ਗਏ ਏ. ਐੱਸ. ਆਈ. ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਵਿਚ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।
ਪਿਛਲੀ ਖ਼ਬਰ 1 ਤੋਂ 25 ਦਸੰਬਰ ਤੱਕ ਚੱਲਣ ਵਾਲੀ ਸੇਵਾਦੂਤ ਮੁਹਿੰਮ ਸਬੰਧੀ ਭਾਜਪਾ ਮੰਡਲ ਪ੍ਰਧਾਨ ਵਲੋਂ ਮੀਟਿੰਗ ਅਗਲੀ ਖ਼ਬਰ ਸਰਦਾਰ 'ਪੰਛੀ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।