ਵਿਵਾਦਿਤ ਟੈਲੀਵਿਜ਼ਨ ਸੀਰੀਜ਼ ‘ਐਸਟਰੈਨੀ’ ਨਾਲ ਜੁੜੇ ਵਿੱਤੀ ਲੈਣ-ਦੇਣ ਤੇ ਖਾਲਿਸਤਾਨੀ ਪੱਖੀ ਸੰਗਠਨਾਂ ਦੀ ਭੂਮਿਕਾ ਦੀ ਹੋਵੇ ਜਾਂਚ-ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ
ਨਵੀਂ ਦਿੱਲੀ,21 ਨਵੰਬਰ (ਜਗਤਾਰ ਸਿੰਘ)-ਇਟਲੀ ਵਿਚ ਪ੍ਰਸਾਰਿਤ ਵਿਵਾਦਿਤ ਟੈਲੀਵਿਜ਼ਨ ਸੀਰੀਜ਼ ‘ਐਸਟਰੈਨੀ’ (ਅਜਨਬੀ) ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਵਧ ਰਹੇ ਰੋਸ ਦਰਮਿਆਨ ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਦੇ ਮੁਖੀ ਗੁਣਜੀਤ ਸਿੰਘ ਬਖ਼ਸ਼ੀ ਨੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਿਰਫ਼ ਸਿੱਖ ਧਾਰਮਿਕ ਮਰਿਆਦਾ ਨਾਲ ਹੋਏ ਕਥਿਤ ਖਿਲਵਾੜ ਦਾ ਹੀ ਸਵਾਲ ਨਹੀਂ, ਸਗੋਂ ਸੀਰੀਜ਼ ਦੇ ਨਿਰਮਾਣ ਪਿੱਛੇ ਕਥਿਤ ਵਿੱਤੀ ਲੈਣ-ਦੇਣ, ਖ਼ਾਲਿਸਤਾਨ ਪੱਖੀ ਸੰਗਠਨਾਂ ਦੀ ਭੂਮਿਕਾ ਅਤੇ ਗੁਰਦੁਆਰਾ ਪ੍ਰਬੰਧਕਾਂ ਦੀ ਜਵਾਬਦੇਹੀ ਵੀ ਜਾਂਚ ਦਾ ਵਿਸ਼ਾ ਹੋਣੀ ਚਾਹੀਦੀ ਹੈ।
ਨਵੀਂ ਦਿੱਲੀ,21 ਨਵੰਬਰ (ਜਗਤਾਰ ਸਿੰਘ)-ਇਟਲੀ ਵਿਚ ਪ੍ਰਸਾਰਿਤ ਵਿਵਾਦਿਤ ਟੈਲੀਵਿਜ਼ਨ ਸੀਰੀਜ਼ ‘ਐਸਟਰੈਨੀ’ (ਅਜਨਬੀ) ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਵਧ ਰਹੇ ਰੋਸ ਦਰਮਿਆਨ ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਦੇ ਮੁਖੀ ਗੁਣਜੀਤ ਸਿੰਘ ਬਖ਼ਸ਼ੀ ਨੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਿਰਫ਼ ਸਿੱਖ ਧਾਰਮਿਕ ਮਰਿਆਦਾ ਨਾਲ ਹੋਏ ਕਥਿਤ ਖਿਲਵਾੜ ਦਾ ਹੀ ਸਵਾਲ ਨਹੀਂ, ਸਗੋਂ ਸੀਰੀਜ਼ ਦੇ ਨਿਰਮਾਣ ਪਿੱਛੇ ਕਥਿਤ ਵਿੱਤੀ ਲੈਣ-ਦੇਣ, ਖ਼ਾਲਿਸਤਾਨ ਪੱਖੀ ਸੰਗਠਨਾਂ ਦੀ ਭੂਮਿਕਾ ਅਤੇ ਗੁਰਦੁਆਰਾ ਪ੍ਰਬੰਧਕਾਂ ਦੀ ਜਵਾਬਦੇਹੀ ਵੀ ਜਾਂਚ ਦਾ ਵਿਸ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 9 ਤੋਂ 30 ਅਕਤੂਬਰ 2026 ਦਰਮਿਆਨ ਪ੍ਰਸਾਰਿਤ ਇਸ ਸੀਰੀਜ਼ ਵਿਚ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਸਮਲਿੰਗੀ ਗਤੀਵਿਧੀਆਂ ਨਾਲ ਜੋੜ ਕੇ ਦਿਖਾਉਣ ਅਤੇ ਇੱਕ ਨਾਬਾਲਗ ਬੱਚੇ ਵੱਲੋਂ ਕਿਰਪਾਨ ਨੂੰ ਹਥਿਆਰ ਵਜੋਂ ਵਰਤਣ ਵਰਗੇ ਦ੍ਰਿਸ਼ਾਂ ਨੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਸਪਸ਼ਟ ਕੀਤਾ ਜਾਵੇ ਕਿ ਇਸ ਪ੍ਰੋਜੈਕਟ ਲਈ ਫ਼ੰਡ ਕਿੱਥੋਂ ਆਇਆ, ਕਿਸ ਨੇ ਵਿੱਤੀ ਸਹਾਇਤਾ ਦਿੱਤੀ, ਕਿਹੜੀਆਂ ਸੰਸਥਾਵਾਂ ਜਾਂ ਵਿਅਕਤੀਆਂ ਨੇ ਇਸ ਵਿੱਚ ਭੂਮਿਕਾ ਨਿਭਾਈ ਅਤੇ ਕੀ ਕਿਸੇ ਖ਼ਾਲਿਸਤਾਨ ਪੱਖੀ ਸੰਗਠਨ ਜਾਂ ਨੈੱਟਵਰਕ ਵੱਲੋਂ ਇਸ ਪ੍ਰੋਜੈਕਟ ਨੂੰ ਫੰਡਿੰਗ ਕੀਤੀ ਗਈ ਸੀ। ਜੇਕਰ ਅਜਿਹੇ ਵਿੱਤੀ ਸਬੰਧਾਂ ਦੇ ਸਬੂਤ ਮਿਲਦੇ ਹਨ ਤਾਂ ਉਨ੍ਹਾਂ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ ਅਤੇ ਸੰਬੰਧਿਤ ਏਜੰਸੀਆਂ ਵੱਲੋਂ ਜਾਂਚ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਪਵਿੱਤਰ ਪਹਿਚਾਣ ਨੂੰ ਕਿਸੇ ਵੀ ਤਰ੍ਹਾਂ ਦੇ ਖਾਲਿਸਤਾਨੀ ਪ੍ਰਚਾਰ, ਸਿਆਸੀ ਲਾਭ ਜਾਂ ਵਪਾਰਕ ਮਨੋਰਥ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।