14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮੰਮੜ ਖੇੜਾ ਨਹਿਰ ’ਚ ਪਾੜ ਪੈਣ ਨਾਲ 300 ਏਕੜ ਰਕਬੇ ’ਚ ਭਰਿਆ ਪਾਣੀ

ਕਾਲਾਂਵਾਲੀ/ਸਿਰਸਾ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਬੜਾਗੁੜ੍ਹਾ ਤੇ ਦੌਲਤਪੁਰ ਖੇੜਾ ਕੋਲ ਮੰਮੜ ਖੇੜਾ ਨਹਿਰ ਵਿੱਚ ਵੱਡਾ ਪਾੜ ਪੈ ਗਿਆ। ਪਾੜ ਵੱਡਾ ਹੋਣ ਕਰਕੇ ਨਹਿਰ ਦਾ ਪਾਣੀ ਤੇਜ਼ ਵਹਾਅ ਨਾਲ ਖੇਤਾਂ ‘ਚ ਦਾਖਿਲ ਹੋ ਗਿਆ ਅਤੇ ਕਿਸਾਨਾਂ ਦੀ 300 ਏਕੜ ਵਿੱਚ ਕਣਕ ਦੀ ਪੁੰਗਰ ਰਹੀ ਫਸਲ ਬਰਬਾਦ ਹੋ ਗਈ।

ਪਿੰਡ ਬੜਾਗੁੜਾ ਨੇੜੇ ਨਹਿਰ ’ਚ ਪਾੜ ਪੈਣ ਨਾਲ ਖੇਤਾਂ ਵਿਚ ਭਰਿਆ ਪਾਣੀ। ਤਸਵੀਰ : ਪੰਨੀਵਾਲੀਆ 15-11-2026
ਕਾਲਾਂਵਾਲੀ/ਸਿਰਸਾ, 14 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਬੜਾਗੁੜ੍ਹਾ ਤੇ ਦੌਲਤਪੁਰ ਖੇੜਾ ਕੋਲ ਮੰਮੜ ਖੇੜਾ ਨਹਿਰ ਵਿੱਚ ਵੱਡਾ ਪਾੜ ਪੈ ਗਿਆ। ਪਾੜ ਵੱਡਾ ਹੋਣ ਕਰਕੇ ਨਹਿਰ ਦਾ ਪਾਣੀ ਤੇਜ਼ ਵਹਾਅ ਨਾਲ ਖੇਤਾਂ ‘ਚ ਦਾਖਿਲ ਹੋ ਗਿਆ ਅਤੇ ਕਿਸਾਨਾਂ ਦੀ 300 ਏਕੜ ਵਿੱਚ ਕਣਕ ਦੀ ਪੁੰਗਰ ਰਹੀ ਫਸਲ ਬਰਬਾਦ ਹੋ ਗਈ।ਮਿਲੀ ਜਾਣਕਾਰੀ ਮੁਤਾਬਿਕ ਪਿੰਡ ਦੌਲਤਪੁਰ ਖੇੜਾ ਦੇ ਕਿਸਾਨ ਸੁਭਾਸ਼ ਤੇ ਸਾਹਿਬ ਰਾਮ ਅਤੇ ਬੜਾਗੁੜ੍ਹਾ ਦੇ ਰਸ਼ਵਿੰਦਰ ਸਿੰਘ ਦੇ ਖੇਤਾਂ ਕੋਲ ਮੰਮੜ ਖੇੜਾ ਨਹਿਰ ਟੁੱਟ ਗਈ। ਇਸ ਨਾਲ ਸਭ ਤੋਂ ਵੱਧ ਨੁਕਸਾਨ ਪਿੰਡ ਬੜਾਗੁੜ੍ਹਾ ਤੇ ਦੌਲਤਪੁਰ ਖੇੜਾ ਦੇ ਕਿਸਾਨਾਂ ਦਾ ਹੋਇਆ ਹੈ, ਨਾਲ ਹੀ ਪਿੰਡ ਸੁਬਾਖੇੜਾ ਦਾ ਕੁਝ ਰਕਬਾ ਵੀ ਪ੍ਰਭਾਵਿਤ ਹੋਇਆ ਹੈ। ਨਹਿਰ ਟੁੱਟਣ ਨਾਲ ਬੜਾਗੁੜ੍ਹਾ ਤੇ ਦੌਲਤਪੁਰ ਖੇੜਾ ਦੇ ਰਕਬੇ ‘ਚ ਕਿਸਾਨਾਂ ਮੁਤਾਬਿਕ ਕਰੀਬ 300 ਏਕੜ ‘ਚ ਪਾਣੀ ਭਰ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਹੁਣ ਤੱਕ ਕਰੀਬ 80 ਫੀਸਦੀ ਕਣਕ ਦੀ ਬਿਜਾਈ ਹੋ ਚੁੱਕੀ ਸੀ। ਕਿਸਾਨ ਸਾਹਿਬ ਰਾਮ, ਰਾਮ ਸਰੂਪ, ਗੁਰਪ੍ਰੀਤ ਸਿੰਘ, ਲਾਭ ਸਿੰਘ, ਗੁਰਚਰਨ ਸਿੰਘ, ਮੋਹਨ ਲਾਲ, ਸੁਭਾਸ਼ ਕੁਮਾਰ, ਜਗਸੀਰ ਬੜਾਗੁੜ੍ਹਾ, ਜਗਪਾਲ ਸਿੰਘ, ਬਲਦੇਵ ਸਿੰਘ, ਰਸ਼ਵਿੰਦਰ ਸਿੰਘ ਬੜਾਗੁੜ੍ਹਾ, ਮਹਿੰਦਰ ਸਿੰਘ, ਗੁਰਮੇਲ ਸਿੰਘ, ਜਗਤਾਰ ਸਿੰਘ, ਹਰਪਾਲ ਸਿੰਘ, ਸੰਧੂਰਾ ਸਿੰਘ, ਭੂਰਾ ਸਿੰਘ, ਗੁਰਤੇਜ ਸਿੰਘ, ਜਸਬੀਰ ਸਿੰਘ, ਵਕੀਲ ਸ਼ਰਮਾ, ਪਰਸ਼ੋਤਮ ਸ਼ਰਮਾ, ਵੇਦ ਪ੍ਰਕਾਸ਼, ਕਾਕਾ ਸਿੰਘ, ਇਕਬਾਲ ਸਿੰਘ, ਸੁਖਦੀਪ ਸਿੰਘ, ਕੰਵਲ ਕੁਮਾਰ, ਕਰਮਵੀਰ ਸਿੰਘ, ਕਾਲਾ ਸਿੰਘ, ਲਾਭ ਸਿੰਘ ਆਦਿ ਨੇ ਦੱਸਿਆ ਕਿ ਝੋਨੇ ਤੋਂ ਬਾਅਦ ਬੜੀ ਮੁਸ਼ਕਲ ਨਾਲ ਮਹਿੰਗੇ ਭਾਅ ‘ਤੇ ਬੀਜ ਲਿਆ ਕੇ ਬਿਜਾਈ ਕੀਤੀ ਸੀ। ਹੁਣ ਨਹਿਰ ਦਾ ਪਾਣੀ ਭਰਨ ਨਾਲ ਫਸਲ ਖਰਾਬ ਹੋਣ ਕੰਢੇ ਹੈ ਤੇ ਸੁੱਕਣ ‘ਚ ਕਈ ਦਿਨ ਲੱਗਣਗੇ, ਜਿਸ ਨਾਲ ਦੁਬਾਰਾ ਬਿਜਾਈ ‘ਚ ਦੇਰੀ ਤੇ ਖਾਦ-ਬੀਜ ਦਾ ਦੋਹਰਾ ਖਰਚਾ ਆਵੇਗਾ।ਸਾਬਕਾ ਸਰਪੰਚ ਬੜਾਗੁੜ੍ਹਾ ਰਸ਼ਵਿੰਦਰ ਸਿੰਘ ਨੇ ਦੱਸਿਆ ਕਿ ਦੌਲਤਪੁਰ-ਬੜਾਗੁੜ੍ਹਾ ਖੇਤਰ ‘ਚ ਰੇਲਵੇ ਲਾਈਨ ਤੇ ਪੁਲ ਦੇ ਵਿਚਕਾਰ ਇਹ ਨਹਿਰ ਬੜਾਗੁੜ੍ਹਾ ਪਿੰਡ ਵੱਲ ਟੁੱਟੀ ਹੈ। ਜਿਸ ਨਾਲ ਪਾਣੀ ਤੇਜ਼ੀ ਨਾਲ ਪਿੰਡ ਵੱਲ ਵੱਧ ਰਿਹਾ ਹੈ। ਖੇਤਾਂ ‘ਚ ਬਣੇ ਮੋਟਰ ਕਮਰਿਆਂ ਤੇ ਢਾਣੀਆਂ ‘ਚ ਰਹਿਣ ਵਾਲੇ ਪਰਿਵਾਰਾਂ ‘ਚ ਚਿੰਤਾ ਵੱਧ ਗਈ ਹੈ। ਕਈ ਢਾਣੀਆਂ ਚਾਰੇ ਪਾਸਿਓਂ ਪਾਣੀ ਨਾਲ ਘਿਰ ਚੁੱਕੀਆਂ ਹਨ। ਨਹਿਰ ‘ਚ ਪਾੜ ਪੈਣ ਨਾਲ ਨਹਿਰੀ ਪਾਣੀ ਬੰਦ ਹੋਣ ਨਾਲ ਟੇਲ ‘ਤੇ ਵਸੇ ਪਿੰਡ ਮੰਮੜ ਖੇੜਾ, ਪੰਨੀਵਾਲਾ ਮੋਟਾ, ਅਨੰਦਗੜ੍ਹ, ਰੁਘੂਆਣਾ, ਦੌਲਤਪੁਰ ਖੇੜਾ, ਸੁਬਾਖੇੜਾ, ਬੜਾਗੁੜ੍ਹਾ, ਸੁਖਚੈਨ, ਭਾਦੜਾ, ਕੁਰੰਗਾਵਾਲੀ, ਫੱਗੂ ਆਦਿ ‘ਚ ਦੋ ਦਿਨਾਂ ਤੱਕ ਪਾਣੀ ਦੀਆਂ ਵਾਰੀਆਂ ਨਹੀਂ ਲੱਗਣਗੀਆਂ ਅਤੇ ਵਾਟਰ ਵਰਕਸ ਦੀਆਂ ਡਿੱਗੀਆਂ ਨਾ ਭਰਨ ਨਾਲ ਪੀਣ ਵਾਲੇ ਪਾਣੀ ਦੀ ਵੀ ਦਿੱਕਤ ਆਵੇਗੀ।ਇਸ ਪਾੜ ਦੀ ਸੂਚਨਾ ‘ਤੇ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪਿੱਛਿਓਂ ਨਹਿਰ ਬੰਦ ਕਰਵਾ ਕੇ ਪਾੜ ਨੂੰ ਮਿੱਟੀ ਦੇ ਬੈਗ ਤੇ ਮਸ਼ੀਨ ਨਾਲ ਭਰਨ ਦਾ ਕੰਮ ਸ਼ੁਰੂ ਕਰਵਾਇਆ। ਉਸ ਤੋਂ ਪਹਿਲਾਂ ਭਾਖੜਾ ਹੈੱਡ ਤੋਂ ਪਾਣੀ ਬੰਦ ਹੋਣ ਤੋਂ ਬਾਅਦ ਹੀ ਜਲ ਪੱਧਰ ਘੱਟੇਗਾ ਤਾਂ ਪਾੜ ਭਰਿਆ ਜਾ ਸਕੇਗਾ। ਆਸ-ਪਾਸ ਮਿੱਟੀ ਨਾ ਮਿਲਣ ਕਰਕੇ ਦੂਰੋਂ ਟਰੈਕਟਰ-ਟਰਾਲੀਆਂ ‘ਚ ਮਿੱਟੀ ਲਿਆਉਣੀ ਪੈ ਰਹੀ ਹੈ।
ਪਿਛਲੀ ਖ਼ਬਰ ਨੋਡਲ ਅਫ਼ਸਰ ਵਲੋਂ ਈ.ਵੀ.ਐਮ. ਤੇ ਵੀਵੀਪੈਟ ਦੀ ਪਹਿਲੇ ਪੱਧਰ ਦੀ ਜਾਂਚ ਦਾ ਨਿਰੀਖਣ ਅਗਲੀ ਖ਼ਬਰ ਮੁੱਖ ਮੰਤਰੀ ਦੇ ਪ੍ਰਸਤਾਵਿਤ ਦੌਰੇ ਨੂੰ ਮੁੱਖ ਰੱਖਦਿਆਂ ਡੀ. ਸੀ. ਨੇ ਛੱਠ ਪੂਜਾ ਅਤੇ ਇਲੈਕਟ੍ਰਿਕ ਬੱਸ ਸਟੈਂਡ ਜਗਾਧਰੀ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।