14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਪੁਲਿਸ ਨੇ ਦੋ ਇਸ਼ਤਿਹਾਰੀ ਅਪਰਾਧੀ ਕੀਤੇ ਕਾਬੂ

ਨਵੀਂ ਦਿੱਲੀ, 13 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਆਊਟਰ ਜ਼ਿਲ੍ਹੇ ਦੇ ਇਸ਼ਤਿਹਾਰੀ ਅਪਰਾਧੀ ਸੈੱਲ ਦੀ ਟੀਮ ਨੇ ਦੋ ਇਸ਼ਤਿਹਾਰੀ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅਜੀਤ ਡੈਸਕ 14-11-2026
ਨਵੀਂ ਦਿੱਲੀ, 13 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਆਊਟਰ ਜ਼ਿਲ੍ਹੇ ਦੇ ਇਸ਼ਤਿਹਾਰੀ ਅਪਰਾਧੀ ਸੈੱਲ ਦੀ ਟੀਮ ਨੇ ਦੋ ਇਸ਼ਤਿਹਾਰੀ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਅਦਾਲਤ ਵਲੋਂ ਇਸ਼ਤਿਹਾਰੀ ਅਪਰਾਧੀ ਐਲਾਨਿਆ ਗਿਆ ਸੀ। ਇਨ੍ਹਾਂ ਦੋਵੇਂ ਅਪਰਾਧੀਆਂ ਦੇ ਵਿਰੁੱਧ ਥਾਣਾ ਹਰੀ ਨਗਰ ਦਿੱਲੀ ਅਤੇ ਥਾਣਾ ਦੁਆਰਕਾ, ਸਾਊਥ ਦਿੱਲੀ ’ਚ ਮਾਮਲੇ ਦਰਜ ਹਨ, ਪ੍ਰੰਤੂ ਇਹ ਦੋਵੇਂ ਅਦਾਲਤੀ ਕਾਰਵਾਈ ਤੋਂ ਬਚਣ ਲਈ ਫ਼ਰਾਰ ਹੋ ਗਏ ਸਨ। ਇਨ੍ਹਾਂ ਨੂੰ ਪੁਲਿਸ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਇਹ ਪੁਲਿਸ ਨੂੰ ਨਹੀਂ ਮਿਲੇ, ਜਿਸ ਕਰਕੇ ਇਨ੍ਹਾਂ ਨੂੰ ਇਸ਼ਤਿਹਾਰੀ ਅਪਰਾਧੀ ਐਲਾਨਿਆ ਗਿਆ ਸੀ। ਇਨ੍ਹਾਂ ਦੇ ਨਾਂਅ ਜਤਿਨ ਬੱਗਾ ਅਤੇ ਵਿਕਾਸ ਕੁਮਾਰ ਹਨ। ਇਨ੍ਹਾਂ ਦੋਵੇਂ ਅਪਰਾਧੀਆਂ ਪ੍ਰਤੀ ਪੁਲਿਸ ਨੂੰ ਇਕ ਖੁਫੀਆ ਜਾਣਕਾਰੀ ਮਿਲੀ ਸੀ ਅਤੇ ਪੁਲਿਸ ਦੀ ਟੀਮ ਨੇ ਦੱਸੀ ਗਈ ਥਾਂ ’ਤੇ ਛਾਪਾ ਮਾਰ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਪਿਛਲੀ ਖ਼ਬਰ ਗੁਰੂ ਨਾਨਕ ਲਾਅ ਕਾਲਜ ਸਾਈਆਂ ਵਾਲਾ ’ਚ ਮੂਟ ਕੋਰਟ ਕਾਰਵਾਈ ਦਾ ਆਯੋਜਨ ਕੀਤਾ ਅਗਲੀ ਖ਼ਬਰ ਪੁਲਿਸ ਨੇ 12 ਘੰਟਿਆਂ ’ ਚ ਚੋਰੀ ਦਾ ਮਾਮਲਾ ਸੁਲਝਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।