ਹਨੀ ਜੋਸ਼ੀ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਸੂਬਾ ਮੀਡੀਆ ਚੇਅਰਮੈਨ ਨਿਯੁਕਤ
ਜਲੰਧਰ, 7 ਨਵੰਬਰ (ਜਸਪਾਲ ਸਿੰਘ)-ਇੰਡੀਅਨ ਯੂਥ ਕਾਂਗਰਸ ਵਲੋਂ ਪੰਜਾਬ ਦੀ ਯੂਥ ਕਾਂਗਰਸ ਜਥੇਬੰਦੀ ’ਚ ਅਹਿਮ ਨਿਯੁਕਤੀ ਕਰਦਿਆਂ ਹਨੀ ਜੋਸ਼ੀ ਨੂੰ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦਾ ਸੂਬਾ ਮੀਡੀਆ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਇੰਡੀਅਨ ਯੂਥ ਕਾਂਗਰਸ ਦੇ ਕੌਮੀ ਮੀਡੀਆ ਵਿਭਾਗ ਦੇ ਚੇਅਰਮੈਨ ਵਰੁਣ ਪਾਂਡੇ ਵਲੋਂ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਰਾਹੀਂ ਤੁਰੰਤ ਪ੍ਰਭਾਵ ਨਾਲ ਕੀਤੀ ਗਈ ਹੈ ।
ਅਜੀਤ ਡੈਸਕ
08-11-2026