06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਕਾਲਕਾ ਵਲੋਂ ਬਿਰਧ ਆਸ਼ਰਮ ਵਿਖੇ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਅਮਰਜੀਤ ਸਿੰਘ ਨਾਲ ਮੁਲਾਕਾਤ

ਨਵੀਂ ਦਿੱਲੀ,4 ਨਵੰਬਰ(ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ,ਗੁਰੂ ਨਾਨਕ ਸੁਖਸ਼ਾਲਾ (ਬਿਰਧ ਆਸ਼ਰਮ) ਦੇ ਸਾਬਕਾ ਚੇਅਰਮੈਨ ਤੇ ‘ਸਾਹਿਲ ਫ਼ੈਸ਼ਨ ਬਾਜ਼ਾਰ’ ਦੇ ਐੱਮ. ਡੀ.

ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਾ ਸਨਮਾਨ ਕਰਦੇ ਹੋਏ ਸਾਹਿਲ ਫ਼ੈਸ਼ਨ ਬਾਜ਼ਾਰ ਦੇ ਐੱਮ.ਡੀ. ਅਮਰਜੀਤ ਸਿੰਘ,ਗੁਰਜੀਤ ਸਿੰਘ,ਜਸਕੀਰਤ ਸਿੰਘ ਤੇ ਹੋਰ। ਅਜੀਤ ਤਸਵੀਰ 05-11-2026
ਨਵੀਂ ਦਿੱਲੀ,4 ਨਵੰਬਰ(ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ,ਗੁਰੂ ਨਾਨਕ ਸੁਖਸ਼ਾਲਾ (ਬਿਰਧ ਆਸ਼ਰਮ) ਦੇ ਸਾਬਕਾ ਚੇਅਰਮੈਨ ਤੇ ‘ਸਾਹਿਲ ਫ਼ੈਸ਼ਨ ਬਾਜ਼ਾਰ’ ਦੇ ਐੱਮ.ਡੀ. ਅਮਰਜੀਤ ਸਿੰਘ ਨਾਲ ਮੁਲਾਕਾਤ ਕਰਕੇ,ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਸਲਾਹਿਆ।ਸ਼ੋਅਰੂਮ ਪੁੱਜਣ ’ਤੇ ਅਮਰਜੀਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ. ਕਾਲਕਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਕਾ ਨੇ ਕਿਹਾ ਕਿ ਅਮਰਜੀਤ ਸਿੰਘ ਜੋ ਕਿ ਲੰਮੇ ਸਮੇਂ ਤੋਂ ਬਜ਼ੁਰਗਾਂ ਦੀ ਸੇਵਾ ਨੂੰ ਸਮਰਪਿਤ ਹਨ ਅਤੇ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨ ਵਾਲੇ ਲੋਕ ਸਮਾਜ ਲਈ ਇੱਕ ਮਿਸਾਲ ਹਨ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਵਾਰਥ ਜਾਂ ਲਾਲਚ ਦੇ ਬਜ਼ੁਰਗਾਂ ਦੀ ਸੇਵਾ ਕਰਨਾ ਰੱਬ ਦੀ ਬੰਦਗੀ ਵਰਗਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸਮਾਜ ਵਿਚ ਇਨਸਾਨੀਅਤ ਨੂੰ ਜਿਉਂਦਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਨੇਕ ਦਿਲ ਇਨਸਾਨ ਅੱਜ ਦੀ ਨੌਜਵਾਨ ਪੀੜ੍ਹੀ ਲਈ ਇੱਕ ਵੱਡੀ ਪ੍ਰੇਰਨਾ ਹਨ, ਜੋ ਸਾਨੂੰ ਆਪਣੇ ਬਜ਼ੁਰਗਾਂ ਦੀ ਕਦਰ ਕਰਨਾ ਅਤੇ ਮੁਸ਼ਕਿਲ ਸਮੇਂ ਵਿੱਚ ਦੂਜਿਆਂ ਦੇ ਕੰਮ ਆਉਣਾ ਸਿਖਾਉਂਦੇ ਹਨ। ਇਸ ਮੌਕੇ ਅਮਰਜੀਤ ਸਿੰਘ ਨੇ ਕਿਹਾ ਕਿ ਬਿਰਧ ਆਸ਼ਰਮਾਂ ਵਿਚ ਰਹਿਣ ਵਾਲੇ ਬਜ਼ੁਰਗਾਂ ਨੂੰ ਪੈਸਾ ਨਹੀਂ ਚਾਹੀਦਾ ਬਲਕਿ ਸਾਰੇ ਬਜ਼ੁਰਗ ਇਕੱਲਤਾ ਅਤੇ ਅਪਣੱਤ ਦੀ ਕਮੀ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਬਜ਼ੁਰਗਾਂ ਦੇ ਚਿਹਰਿਆਂ ਦੇ ਮੁਸਕਾਨ ਲਿਆਈਏ ਤੇ ਉਨ੍ਹਾਂ ਨੂੰ ਪਰਿਵਾਰ ਵਰਗਾ ਪਿਆਰ ਦੇ ਕੇ ਉਨ੍ਹਾਂ ਦਾ ਦੁੱਖ-ਦਰਦ ਵੰਡਾਈਏ।
ਪਿਛਲੀ ਖ਼ਬਰ ਪੰਜਾਬੀ ਹੈਲਪਲਾਈਨ ਦੇ ਅਹੁਦੇਦਾਰਾਂ ਨੇ ਮੈਡਮ ਪਰਮਿੰਦਰ ਕੌਰ ਦੇ ਯਤਨਾਂ ਦੀ ਕੀਤੀ ਸ਼ਲਾਘਾ ਅਗਲੀ ਖ਼ਬਰ 250 ਨਾਜਾਇਜ਼ ਸ਼ਰਾਬ ਦੇ ਕੁਆਰਟਰ ਸਮੇਤ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।