03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅਸ਼ੋਕ ਸਰੀਨ ਹਿੱਕੀ ਤੇ ਸ਼ੀਤਲ ਅੰਗੁਰਾਲ ਦੀ ਅਗਵਾਈ ’ਚ ਦਰਜਨਾਂ ਨੌਜਵਾਨ ਭਾਜਪਾ ’ਚ ਸ਼ਾਮਿਲ

ਜਲੰਧਰ, 2 ਨਵੰਬਰ (ਸ਼ਿਵ)- ਅੱਜ, ਜਲੰਧਰ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ, ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਕਮਲ ਵਿਹਾਰ ਖੇਤਰ ਦੇ ਦਰਜਨਾਂ ਨੌਜਵਾਨ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਭਾਜਪਾ ’ਚ ਸ਼ਾਮਲ ਹੋਏ। ਇਹ ਸਮਾਗਮ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਪੰਜਾਬ ਭਾਜਪਾ ਐਸਸੀ ਮੋਰਚਾ ਪ੍ਰਧਾਨ ਤੇ ਮੰਡਲ ਪ੍ਰਧਾਨ ਮਨੀਸ਼ ਬੱਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ।

ਅਜੀਤ ਡੈਸਕ 03-11-2026
ਜਲੰਧਰ, 2 ਨਵੰਬਰ (ਸ਼ਿਵ)- ਅੱਜ, ਜਲੰਧਰ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ, ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਕਮਲ ਵਿਹਾਰ ਖੇਤਰ ਦੇ ਦਰਜਨਾਂ ਨੌਜਵਾਨ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਭਾਜਪਾ ’ਚ ਸ਼ਾਮਲ ਹੋਏ। ਇਹ ਸਮਾਗਮ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਪੰਜਾਬ ਭਾਜਪਾ ਐਸਸੀ ਮੋਰਚਾ ਪ੍ਰਧਾਨ ਤੇ ਮੰਡਲ ਪ੍ਰਧਾਨ ਮਨੀਸ਼ ਬੱਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਜਲੰਧਰ ਪੱਛਮੀ ਦੇ ਨੌਜਵਾਨਾਂ ਦਾ ਭਾਜਪਾ ’ਚ ਸ਼ਾਮਲ ਹੋਣਾ ਇਸ ਖੇਤਰ ’ਚ ਪਾਰਟੀ ਦੀ ਵਧਦੀ ਸਵੀਕ੍ਰਿਤੀ ਨੂੰ ਦਰਸਾਉਂਦਾ ਹੈ । ਇਸ ਮੌਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ’ਚ ਸੌਰਭ ਸਹਿਦੇਵ, ਰਾਜੇਸ਼ ਸਹਿਦੇਵ, ਪਵਨ ਸੋਢੀ, ਸਾਗਰ ਸਹਿਦੇਵ, ਵਿਮਲ ਧਵਨ, ਵਿਵੇਕ, ਅਭਿਨੰਦਨ ਸਹਿਦੇਵ, ਅਭਿਮਨਿਊ ਸਹਿਦੇਵ, ਦਿਲੀਪ ਪੰਡਿਤ, ਭਾਨੂ ਸ਼ਰਮਾ, ਰਾਹੁਲ ਨਿਚਲ, ਦੀਪਕ ਵਧਵਾ, ਚਿਰਾਗ ਅਤੇ ਅਨਮੋਲ ਸ਼ਾਮਲ ਸਨ।
ਪਿਛਲੀ ਖ਼ਬਰ ਲੋਕ ਪੰਚਾਇਤ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਕੀਤੀ ਮੰਗ ਅਗਲੀ ਖ਼ਬਰ ਜ਼ਿਲ੍ਹਾ ਜਲੰਧਰ ਦੇ ਲੜਕੇ ਖੋ-ਖੋ ’ਚ ਪੰਜਾਬ ਪੱਧਰ ’ਤੇ ਬਣੇ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।