01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਦੀਵਾਲੀ ਮੇਲੇ ਵਿੱਚ ਪੰਜਾਬੀ ਕਲਾਕਾਰਾਂ ਨੇ ਦਰਸ਼ਕਾਂ ਦਾ ਮਨ ਮੋਹਿਆ

ਸਿਰਸਾ, 31 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਡੱਬਵਾਲੀ ਰੋਡ ’ਤੇ ਸ਼੍ਰੀਮਤ ਸਿਟੀ ਸੈਂਟਰ ਵਿਖੇ ਸ਼੍ਰੀਮਤ ਟੈਕਸਟਵਰਥ ਵੱਲੋਂ ਕਰਵਾਏ ਜਾ ਰਹੇ ਦੀਵਾਲੀ ਮੇਲੇ ਵਿੱਚ ਪੰਜਾਬੀ ਕਲਾਕਾਰਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਪੰਜਾਬੀ ਕਲਾਕਾਰਾਂ ਵੱਲੋਂ ਪੰਜਾਬੀ ਗੀਤ, ਗਿੱਧਾ ਤੇ ਭੰਗੜਾ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।

ਅਜੀਤ ਡੈਸਕ 01-11-2026
ਸਿਰਸਾ, 31 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਡੱਬਵਾਲੀ ਰੋਡ ’ਤੇ ਸ਼੍ਰੀਮਤ ਸਿਟੀ ਸੈਂਟਰ ਵਿਖੇ ਸ਼੍ਰੀਮਤ ਟੈਕਸਟਵਰਥ ਵੱਲੋਂ ਕਰਵਾਏ ਜਾ ਰਹੇ ਦੀਵਾਲੀ ਮੇਲੇ ਵਿੱਚ ਪੰਜਾਬੀ ਕਲਾਕਾਰਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਪੰਜਾਬੀ ਕਲਾਕਾਰਾਂ ਵੱਲੋਂ ਪੰਜਾਬੀ ਗੀਤ, ਗਿੱਧਾ ਤੇ ਭੰਗੜਾ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਚੇਤੇ ਰਹੇ ਕਿ ਇਹ ਦੀਵਾਲੀ ਮੇਲਾ 5 ਨਵੰਬਰ ਤੱਕ ਚੱਲੇਗਾ। ਸ਼੍ਰੀਮਤ ਸਿਟੀ ਸੈਂਟਰ ਦੇ ਅੰਦਰ ਕਾਰੋਬਾਰਾਂ ਨੂੰ ਲਗਭਗ ਚਾਰ ਦਰਜਨ ਸਟਾਲ ਮੁਫਤ ਪ੍ਰਦਾਨ ਕੀਤੇ ਗਏ ਹਨ। ਹੱਥ ਨਾਲ ਬਣੇ ਸਾਮਾਨ, ਹੈਂਡਲੂਮ, ਕੱਪੜੇ, ਇਲੈਕਟਰਾਨਿਕਸ, ਫਰਨੀਚਰ, ਆਟੋਮੋਬਾਈਲ, ਮੋਮ ਦੇ ਉਤਪਾਦ, ਕੱਚਾ ਤੇਲ, ਮਸਾਲੇ, ਸਜਾਵਟੀ ਫੁੱਲ, ਬੂਟੇ ਅਤੇ ਹੋਰ ਸਜਾਵਟੀ ਸਾਮਾਨ ਵੇਚਣ ਵਾਲੇ ਸਟਾਲ ਲਗਾਏ ਗਏ ਹਨ। ਇਸ ਦਸ ਦਿਨਾਂ ਦੀਵਾਲੀ ਮੇਲੇ ਦੇ ਤੀਜੇ ਦਿਨ ਪੰਜਾਬੀ ਕਲਾਕਾਰਾਂ ਨੇ ਪੰਜਾਬੀ ਗੀਤ ਪੇਸ਼ ਕੀਤੇ। ਭੰਗੜੇ ਅਤੇ ਗਿੱਧੇ ਦੇ ਨਾਲ ਬੋਲੀਆਂ ਪਾਈਆਂ ਉੱਥੇ ਇਸ ਮੌਕੇ ਇੱਕ ਮਨੋਰੰਜਕ ਸਵਾਲ-ਜਵਾਬ ਸੈਸ਼ਨ ਵੀ ਕਰਵਾਇਆ ਗਿਆ। ਜੇਤੂ ਜੋੜੇ ਨੂੰ ਸ਼੍ਰੀਮਤ ਸਿਟੀ ਸੈਂਟਰ ਦੇ ਮੁੱਖ ਪ੍ਰਬੰਧਕ ਐਸ.ਪੀ. ਸੇਠੀ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸ਼੍ਰੀਮਤ ਟੈਕਸਵਰਥ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਮਾਧਵ ਜੈਨ ਨੇ ਕਿਹਾ ਕਿ ਦੀਵਾਲੀ ਮੇਲਾ 5 ਨਵੰਬਰ ਤੱਕ ਹਰ ਰੋਜ਼ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਲਗਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਮਹਾਰਾਜਾ ਅਗਰਸੇਨ ਸਕੂਲ ਵਿਖੇ ਬਾਂਸਲ ਕਲਾਸਾਂ ਨਾਲ ਏਕੀਕ੍ਰਿਤ ਪ੍ਰੋਗਰਾਮ ਸ਼ੁਰੂ ਅਗਲੀ ਖ਼ਬਰ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਰਤੀਆ ’ਚ ‘ਰਨ ਫਾਰ ਯੂਨਿਟੀ’ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।