28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਏਸ਼ੀਅਨ ਪੈਰਾ ਖੇਡਾਂ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਪ੍ਰਮੋਦ ਬਿਜਾਰਾਨੀਆ ਦਾ ਸਨਮਾਨ

ਸਿਰਸਾ, 27 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਏਸ਼ੀਅਨ ਪੈਰਾ ਖੇਡਾਂ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਹਰਿਆਣਾ ਦੇ ਪੈਰਾ-ਅਥਲੀਟ ਪ੍ਰਮੋਦ ਬਿਜਾਰਾਨੀਆ ਨਾਥੂਸਰੀ ਚੌਪਟਾ ’ਚ ਜੋਰਦਾਰ ਸਵਾਗਤ ਕੀਤਾ ਗਿਆ। ਪ੍ਰਮੋਦ ਬਿਜਾਰਾਨੀਆ ਨੇ ਜਾਪਾਨ ਦੇ ਆਈਚੀ-ਨਾਗੋਆ ਵਿੱਚ ਹੋਈਆਂ 2026 ਦੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੀ 1500 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

ਅਜੀਤ ਡੈਸਕ 28-10-2026
ਸਿਰਸਾ, 27 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਏਸ਼ੀਅਨ ਪੈਰਾ ਖੇਡਾਂ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਹਰਿਆਣਾ ਦੇ ਪੈਰਾ-ਅਥਲੀਟ ਪ੍ਰਮੋਦ ਬਿਜਾਰਾਨੀਆ ਨਾਥੂਸਰੀ ਚੌਪਟਾ ’ਚ ਜੋਰਦਾਰ ਸਵਾਗਤ ਕੀਤਾ ਗਿਆ। ਪ੍ਰਮੋਦ ਬਿਜਾਰਾਨੀਆ ਨੇ ਜਾਪਾਨ ਦੇ ਆਈਚੀ-ਨਾਗੋਆ ਵਿੱਚ ਹੋਈਆਂ 2026 ਦੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੀ 1500 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਨ੍ਹਾਂ ਦੀ ਇਤਿਹਾਸਕ ਪ੍ਰਾਪਤੀ ਨੇ ਪੂਰੇ ਦੇਸ਼ ਅਤੇ ਰਾਜ ਨੂੰ ਮਾਣ ਦਿਵਾਇਆ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਉਸ ਨੂੰ ਇੱਕ ਸਮਾਗਮ ’ਚ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਦੌਰਾਨ ਜਨਨਾਇਕ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਵਰਮਾ, ਜੇ.ਜੇ . ਪੀ. ਦੇ ਰਾਸ਼ਟਰੀ ਕਾਰਜਕਾਰੀ ਜਨਰਲ ਸਕੱਤਰ ਰਾਧੇਸ਼ਿਆਮ ਸ਼ਰਮਾ, ਅਮਰ ਸਿੰਘ ਜਿਆਣੀ, ਕਿਸਾਨ ਸੈੱਲ ਦੇ ਜ਼ਿਲ੍ਹਾ ਕੋਆਰਡੀਨੇਟਰ ਸ਼ਗਨਜੀਤ ਸਿੰਘ ਗਿੱਲ, ਸੁਖਮੰਦਰ ਸਿੰਘ ਸਿਹਾਗ, ਅਨਿਲ ਕਸਾਨੀਆ, ਹਨੂੰਮਾਨ ਕਸਾਨੀਆ, ਵਿਨੋਦ ਬਿਜਾਰਾਨੀਆ, ਸ਼ਾਂਤਨੂ ਗੋਦਾਰਾ, ਸਤਪਾਲ ਬੇਨੀਵਾਲ ਸਮੇਤ ਕਈ ਪਤਵੰਤੇ ਲੋਕਾਂ ਤਗਮਾ ਜੇਤੂ ਪ੍ਰਮੋਦ ਬਿਜਾਰਾਨੀਆ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜੇ.ਜੇ.ਪੀ. ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਵਰਮਾ ਨੇ ਇਸ ਮੌਕੇ ’ਤੇ ਕਿਹਾ ਕਿ ਪ੍ਰਮੋਦ ਬਿਜਰਨੀਆ ਦੀ ਸਫਲਤਾ ਹਰਿਆਣਾ ਦੇ ਨੌਜਵਾਨਾਂ ਲਈ ਪ੍ਰੇਰਨਾ ਹੈ।
ਪਿਛਲੀ ਖ਼ਬਰ ਯੂਨੀਵਰਸਿਟੀ ਦੀ ਜ਼ਮੀਨ ਨਿੱਜੀ ਬਿਲਡਰਾਂ ਨੂੰ ਸੌਂਪਣ ਦੇ ਇਰਾਦੇ ਨੂੰ ਨਾਕਾਮ ਕਰਨ ਲਈ ਕਾਨੂੰਨੀ ਲੜਾਈ ਲੜਾਂਗੇ- ਚੌਟਾਲਾ ਅਗਲੀ ਖ਼ਬਰ ਪੰਜਾਬ ਦੇ ਹੱਕਾਂ ਨਾਲ ਧੋਖਾ ਕਰਕੇ ਹਿਮਾਚਲ ’ ਚ ਸੱਤਾ ਦੇ ਸੁਪਨੇ ਦੇਖ ਰਹੀ ‘ ਆਪ ’ ਸਰਕਾਰ - ਗੌਰਵ ਰਾਣਾ ਐਂਟਰੀ ਟੈਕਸ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।