28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਤੇਂਦੂਏ ਦੀ ਦਹਿਸ਼ਤ ਕਾਰਨ ਕੇਸ਼ਵ ਨਗਰ ਦੇ ਨਿਵਾਸੀ ਖੌਫ਼ਜ਼ਦਾ

ਨੰਗਲ, 27 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ) - ਪੰਜਾਬ-ਹਿਮਾਚਲ ਸਰਹੱਦ ’ਤੇ ਸਥਿਤ ਕੇਸ਼ਵ ਨਗਰ ਦੇ ਲੋਕ ਤੇਂਦੂਏ ਦੀ ਦਹਿਸ਼ਤ ਕਾਰਨ ਖੋਜ਼ਦਾ ਹਨ। ਪ੍ਰਵਾਸੀ ਪੰਜਾਬੀ ਕੁਲਵਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਲੋਕੀਂ ਬਹੁਤ ਡਰੇ ਹੋਏ ਹਨ ਅਤੇ ਇਸਤਰੀਆਂ ਨੇ ਸ਼ਾਮ ਦੀ ਸੈਰ ਵੀ ਬੰਦ ਕਰ ਦਿੱਤੀ ਹੈ।

ਅਜੀਤ ਡੈਸਕ 28-10-2026
ਨੰਗਲ, 27 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ) - ਪੰਜਾਬ-ਹਿਮਾਚਲ ਸਰਹੱਦ ’ਤੇ ਸਥਿਤ ਕੇਸ਼ਵ ਨਗਰ ਦੇ ਲੋਕ ਤੇਂਦੂਏ ਦੀ ਦਹਿਸ਼ਤ ਕਾਰਨ ਖੋਜ਼ਦਾ ਹਨ। ਪ੍ਰਵਾਸੀ ਪੰਜਾਬੀ ਕੁਲਵਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਲੋਕੀਂ ਬਹੁਤ ਡਰੇ ਹੋਏ ਹਨ ਅਤੇ ਇਸਤਰੀਆਂ ਨੇ ਸ਼ਾਮ ਦੀ ਸੈਰ ਵੀ ਬੰਦ ਕਰ ਦਿੱਤੀ ਹੈ। ਅਸਿਸਟੈਂਟ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਲਲਿਤ ਮੋਹਨ ਚੌਧਰੀ ਦੀ ਕੋਠੀ ਸਾਹਮਣੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਲੰਘੇ ਡੇਢ ਵਰ੍ਹੇ ਤੋਂ ਪਿੰਜਰਾ ਤਾਂ ਲਗਾਇਆ ਹੈ, ਪਰ ਤੇਂਦੂਆ ਕਾਬੂ ਨਹੀਂ ਆਇਆ। ਵਿਭਾਗ ਕੋਲ ਸਟਾਫ਼ ਤੇ ਸਮਾਨ ਦੀ ਵੀ ਕਮੀ ਹੈ। ਜੰਗਲੀ ਜੀਵ ਸਲਾਹਕਾਰ ਬੋਰਡ ਪੰਜਾਬ ਦੇ ਸਾਬਕਾ ਮੈਂਬਰ ਡਾ. ਗੁਲਜੀਤ ਸਿੰਘ ਚੱਠਾ ਨੇ ਦੱਸਿਆ ਕਿ ਤੇਂਦੂਆ ਬਹੁਤ ਹੀ ਚਲਾਕ ਜਾਨਵਰ ਹੈ ਅਤੇ ਇਸ ਦਾ ਇਲਾਕਾ ਨੰਗਲ ਤੋਂ ਮਾਤਾ ਨੈਣਾ ਦੇਵੀ ਤੱਕ 35 ਕਿ.ਮੀ. ਦਾ ਜੰਗਲ ਹੈ। ਕੇਸ਼ਵ ਨਗਰ ’ਚ ਕੁੱਤਿਆਂ ਦੀ ਭਰਮਾਰ ਹੈ ਅਤੇ ਇਹ ਤੇਂਦੂਏ ਦਾ ਮਨ ਪਸੰਦ ਭੋਜਨ ਹੈ । ਜਾਗਰਤੀ ਸੰਸਥਾ ਦੇ ਚੇਅਰਮੈਨ ਨੇ ਦੱਸਿਆ ਕਿ ਸਮਾਜ ਸੇਵਕ ਅੰਕਿਤ ਅਰੋੜਾ ਅਤੇ ਮੈਡਮ ਅੰਜਲੀ ਦੀ ਕੋਠੀ ’ਚ ਲੱਗੇ ਕੈਮਰਿਆਂ ’ਚ ਤੇਂਦੂਏ ਦੀ ਆਮਦ ਦੇਖੀ ਗਈ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਲੰਘੇ ਦਿਨੀਂ ਕੇਸ਼ਵ ਨਗਰ ਦਾ ਦੌਰਾ ਕੀਤਾ ਸੀ। ਪ੍ਰਭਾਤ ਭੱਟੀ ਨੇ ਦੱਸਿਆ ਕਿ ਹਿਮਾਚਲ ਸਰਕਾਰ ਨੇ ਅਨ੍ਹੇਵਾਹ ਰੁੱਖ ਵੱਢ ਕੇ ਤੇ ਪਹਾੜ ਪੱਧਰੇ ਕਰਕੇ ਪਿੰਡ ਗੋਲਥਾਈ (ਜ਼ਿਲ੍ਹਾ ਬਿਲਾਸਪੁਰ ਹਿ.ਪ੍ਰ) ਨੂੰ ਮੰਡੀ ਗੋਬਿੰਦਗੜ੍ਹ ਬਣਾ ਦਿੱਤਾ ਹੈ। ਵਾਈਲਡ ਲਾਈਫ਼ ਸੈਂਚਰੀ ਤੋੜ ਕੇ ਸਰਕਾਰ ਨੇ ਉਦਯੋਗ ਲਗਾ ਦਿੱਤੇ ਹਨ ਅਤੇ ਜਾਨਵਰ ਭਟਕ ਕੇ ਨੰਗਲ ਆ ਰਹੇ ਹਨ।
ਪਿਛਲੀ ਖ਼ਬਰ ਪੰਜਾਬ ਦੇ ਹੱਕਾਂ ਨਾਲ ਧੋਖਾ ਕਰਕੇ ਹਿਮਾਚਲ ’ ਚ ਸੱਤਾ ਦੇ ਸੁਪਨੇ ਦੇਖ ਰਹੀ ‘ ਆਪ ’ ਸਰਕਾਰ - ਗੌਰਵ ਰਾਣਾ ਐਂਟਰੀ ਟੈਕਸ ਦੇ... ਅਗਲੀ ਖ਼ਬਰ ਜ਼ਹਿਰ-ਮੁਕਤ ਭੋਜਨ ਲਈ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਵਧਣਾ ਚਾਹੀਦਾ- ਰਾਜਪਾਲ ਆਚਾਰੀਆ ਦੇਵਵ੍ਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।