27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਚਿਸ਼ਤੀ ਫਾਊਂਡੇਸ਼ਨ ਨੇ ਨਿਰੰਕਾਰੀ ਮਾਤਾ ਸੁਦਿਕਸ਼ਾ ਨੂੰ ਗਲੋਬਲ ਪੀਸ ਪੁਰਸਕਾਰ ਨਾਲ ਕੀਤਾ ਸਨਮਾਨਿਤ

ਨਵੀਂ ਦਿੱਲੀ, 26 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਜਾਗਰੂਕਤਾ ਕੇਵਲ ਬਾਹਰੀ ਸਾਵਧਾਨੀ ਤੱਕ ਸੀਮਤ ਨਹੀਂ, ਸਗੋਂ ਵਿਚਾਰਾਂ, ਵਿਵਹਾਰ ਅਤੇ ਭਾਵਨਾਵਾਂ ਵਿਚ ਵੀ ਚੇਤੰਨ ਰਹਿਣਾ ਜ਼ਰੂਰੀ ਹੈ।’

ਅਜੀਤ ਡੈਸਕ 27-10-2026
ਨਵੀਂ ਦਿੱਲੀ, 26 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਜਾਗਰੂਕਤਾ ਕੇਵਲ ਬਾਹਰੀ ਸਾਵਧਾਨੀ ਤੱਕ ਸੀਮਤ ਨਹੀਂ, ਸਗੋਂ ਵਿਚਾਰਾਂ, ਵਿਵਹਾਰ ਅਤੇ ਭਾਵਨਾਵਾਂ ਵਿਚ ਵੀ ਚੇਤੰਨ ਰਹਿਣਾ ਜ਼ਰੂਰੀ ਹੈ।’ ਇਸ ਅਧਿਆਤਮਕ ਸੰਦੇਸ਼ ਦਾ ਸੱਦਾ ਦਿੰਦਿਆਂ ਨਿਰੰਕਾਰੀ ਮਾਤਾ ਸੁਦਿਕਸ਼ਾ ਨੇ 79ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਮੌਕੇ ਉਪਰੋਕਤ ਸ਼ਬਦ ਕਹੇ। ਉਨ੍ਹਾਂ ਨੇ ਭਗਤੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਮੌਕੇ ਚਿਸ਼ਤੀ ਫਾਊਂਡੇਸ਼ਨ ਵਲੋਂ ਮਾਤਾ ਸੁਦਿਕਸ਼ਾ ਨੂੰ ਗਲੋਬਲ ਪੀਸ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਆਧੁਨਿਕ ਤਕਨਾਲੋਜੀ, ਆਕਰਸ਼ਿਤ ਰੌਸ਼ਨੀ ਪ੍ਰਬੰਧ ਅਤੇ ਸਿਰਜਣਾਤਮਕ ਪੇਸ਼ਕਾਰੀਆਂ ਲਾਲ ਸਜੀ ਨਿਰੰਕਾਰੀ ਪ੍ਰਦਰਸ਼ਨੀ ਸ਼ਰਧਾਲੂਆਂ ਦੇ ਖਿੱਚ ਦਾ ਮੁੱਖ ਕੇਂਦਰ ਬਣੀ। ਪ੍ਰਦਰਸ਼ਨੀ ਵਿਚ ਮਿਸ਼ਨ ਦੇ ਇਤਿਹਾਸ , ਅਧਿਅਤਮਿਕ ਯਾਤਰਾ ਅਤੇ ਕੀਤੀਆਂ ਗਈਆਂ ਮਨੁੱਖੀ ਕਲਿਆਣ ਪ੍ਰਤੀ ਯਾਤਰਾਵਾਂ ਨੂੰ ਆਕਰਸ਼ਿਤ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਵਿਚ ਬਾਲ ਪ੍ਰਦਰਸ਼ਨੀ ਦੇ ਨਾਲ ਹੀ ਐਸ. ਐਨ. ਸੀ. ਐਫ. ਪ੍ਰਦਰਸ਼ਨੀ ਵੀ ਲਗਾਈ ਗਈ।
ਪਿਛਲੀ ਖ਼ਬਰ ਮੁਹਿੰਮ ਵਿਚ ਸ਼ਾਮਿਲ ਬੱਚੇ ਤੇ ਪ੍ਰਬੰਧਕ। ਆਨਲਾਈਨ ਖੇਡਾਂ ਵਿਰੁੱਧ ਨੈਸ਼ਨਲ ਅਕਾਲੀ ਦਲ ਨੇ ਜਾਗਰੂਕਤਾ ਮੁਹਿੰਮ ਕੀਤੀ ਸ਼ੁਰੂ ਅਗਲੀ ਖ਼ਬਰ ਸਾਈਬਰ ਸੈੱਲ ਨੇ ਝਾਰਖੰਡ ਤੋਂ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।