27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਜ਼ਿਲ੍ਹੇ ਦੀਆਂ ਸਮੁੱਚੀਆਂ ਮੰਡੀਆਂ ਵਿਚ ਹੌਲੀ-ਹੌਲੀ ਵਧ ਰਹੀ ਹੈ ਝੋਨੇ ਦੀ ਆਮਦ- ਡੀ. ਸੀ.

ਯਮੁਨਾਨਗਰ, 26 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪ੍ਰੀਤੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਆਮਦ ਹੌਲੀ-ਹੌਲੀ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ 276,378ਮੀਟ੍ਰਿਕ ਟਨ ਝੋਨਾ ਆਇਆ।

ਡੀ. ਸੀ. ਪ੍ਰੀਤੀ 27-10-2026
ਯਮੁਨਾਨਗਰ, 26 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪ੍ਰੀਤੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਆਮਦ ਹੌਲੀ-ਹੌਲੀ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ 276,378ਮੀਟ੍ਰਿਕ ਟਨ ਝੋਨਾ ਆਇਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਹੈਫੇਡ, ਵੇਅਰਹਾਊਸਾਂ ਅਤੇ ਖੁਰਾਕ ਅਤੇ ਸਪਲਾਈ ਏਜੰਸੀਆਂ ਵਲੋਂ ਝੋਨਾ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਸੰਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਕੰਟਰੋਲਰ ਨਿਤਿਨ ਸਿੰਗਲਾ ਨੇ ਦੱਸਿਆ ਕਿ ਸਰਕਾਰ ਨੇ ਗ੍ਰੇਡ-ਏ ਝੋਨੇ ਦੀ ਕੀਮਤ 2461 ਰੁ. ਪ੍ਰਤੀ ਕੁਇੰਟਲ ਅਤੇ ਆਮ ਗ੍ਰੇਡ ਝੋਨੇ ਦੀ ਕੀਮਤ 2441 ਰੁ. ਪ੍ਰਤੀ ਕੁਇੰਟਲ ਨਿਰਧਾਰਤ ਕੀਤੀ ਹੈ। ਉਨ੍ਹਾਂ ਦੱਸਿਆ ਕਿ 25 ਅਕਤੂਬਰ ਤੱਕ ਜ਼ਿਲ੍ਹੇ ਦੀਆਂ ਸਾਰੀਆਂ 13 ਮੰਡੀਆਂ ਵਿਚ 276378 ਮੀਟ੍ਰਿਕ ਟਨ ਗ੍ਰੇਡ-ਏ ਝੋਨਾ ਆ ਚੁੱਕਾ ਹੈ। ਇਸ ਸਮੇਂ ਦੌਰਾਨ ਖੁਰਾਕ ਅਤੇ ਸਪਲਾਈ ਵਿਭਾਗ ਵਲੋਂ 116297 ਮੀਟ੍ਰਿਕ ਟਨ, ਹੈਫੇਡ ਵਲੋਂ 97693 ਮੀਟ੍ਰਿਕ ਟਨ ਅਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 61771 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚੋਂ ਲਗਭਗ 81.72 ਪ੍ਰਤੀਸ਼ਤ ਝੋਨਾ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਆਸਪੁਰ ਅਨਾਜ ਮੰਡੀ ਵਿਚ 32679 ਮੀਟ੍ਰਿਕ ਟਨ, ਛਛਰੌਲੀ ਅਨਾਜ ਮੰਡੀ ਵਿਚ 25724 ਮੀਟ੍ਰਿਕ ਟਨ, ਗੁਮਥਲਾ ਰਾਓ ਅਨਾਜ ਮੰਡੀ ਵਿਚ 5730 ਮੀਟ੍ਰਿਕ ਟਨ, ਜਗਾਧਰੀ ਅਨਾਜ ਮੰਡੀ ਵਿਚ 45333 ਮੀਟ੍ਰਿਕ ਟਨ, ਜਠਲਾਣਾ ਅਨਾਜ ਮੰਡੀ ਵਿਚ 2530 ਮੀਟ੍ਰਿਕ ਟਨ, ਖਰਵਾਂ ਅਨਾਜ ਮੰਡੀ ਵਿਚ 3658 ਮੀਟ੍ਰਿਕ ਟਨ, ਪ੍ਰਤਾਪਨਗਰ ਅਨਾਜ ਮੰਡੀ ਵਿਚ 21738 ਮੀਟ੍ਰਿਕ ਟਨ, ਸਰਸਵਤੀ ਨਗਰ ਅਨਾਜ ਮੰਡੀ ਵਿਚ 61495 ਮੀਟ੍ਰਿਕ ਟਨ, ਰਾਦੌਰ ਅਨਾਜ ਮੰਡੀ ਵਿਚ 37279 ਮੀਟ੍ਰਿਕ ਟਨ, ਰਣਜੀਤਪੁਰ ਅਨਾਜ ਮੰਡੀ ਵਿਚ 9106 ਮੀਟ੍ਰਿਕ ਟਨ, ਰਸੂਲਪੁਰ ਮੰਡੀ ਵਿਚ 9258 ਮੀਟ੍ਰਿਕ ਟਨ, ਸਢੌਰਾ ਅਨਾਜ ਮੰਡੀ ਵਿਚ 21542 ਮੀਟ੍ਰਿਕ ਟਨ ਅਤੇ ਯਮੁਨਾਨਗਰ ਅਨਾਜ ਮੰਡੀ ਵਿਚ 306 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ। ਡਿਪਟੀ ਕਮਿਸ਼ਨਰ ਪ੍ਰੀਤੀ ਨੇ ਕਿਹਾ ਕਿ ਝੋਨੇ ਦੀ ਖਰੀਦ ਤੋਂ ਪਹਿਲਾਂ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ।
ਪਿਛਲੀ ਖ਼ਬਰ ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲਾਂ ਸਮੇਤ ਮੁੱਖ ਤਸਕਰ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਬੇਮੌਸਮੀ ਬਾਰਿਸ਼, ਗੜੇਮਾਰੀ, ਮੰਡੀਆਂ ’ਚ ਮਾੜੇ ਪ੍ਰਬੰਧ ਤੇ ਖਾਦ ਦੀ ਘਾਟ ਨੇ ਕਿਸਾਨਾਂ ਨੂੰ ਸੰਕਟ ’ਚ ਪਾਇਆ-ਸ਼ੈਲਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।