24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਡੀ. ਏ. ਵੀ. ਗਰਲਜ਼ ਕਾਲਜ ਵਿਖੇ 49ਵਾਂ ਯੁਵਕ ਮੇਲਾ ਸ਼ੁਰੂ

ਯਮੁਨਾਨਗਰ, 23 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਮੇਅਰ ਸੁਮਨ ਬਾਹਮਣੀ ਵਲੋਂ ਡੀ. ਏ.

ਬਿਜਲੀ ਕਰਮਚਾਰੀਆਂ ਵਲੋਂ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਇਨੋਲੋ ਦੇ ਆਗੂ ਸੁਨੇਹਾ। ਤਸਵੀਰ : ਹਰਬੰਸ ਸਿੰਘ ਮੰਡੇਰ 24-10-2026
ਯਮੁਨਾਨਗਰ, 23 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਮੇਅਰ ਸੁਮਨ ਬਾਹਮਣੀ ਵਲੋਂ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ 49ਵੇਂ ਯੁਵਕ ਮੇਲੇ ਦਾ ਉਦਘਾਟਨ ਦੀਪ ਜਗਾ ਕੇ ਕੀਤਾ ਗਿਆ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਅਤੇ ਸੱਭਿਆਚਾਰਕ ਵਿਭਾਗ ਦੇ ਡਾਇਰੈਕਟਰ ਡਾ. ਵਿਵੇਕ ਚਾਵਲਾ ਡੀ. ਏ. ਵੀ. ਯੂਨੀਵਰਸਿਟੀ ਜਲੰਧਰ ਦੀ ਸਾਬਕਾ ਰਜਿਸਟਰਾਰ ਡਾ. ਸੁਸ਼ਮਾ ਆਰੀਆ ਪੰਜਾਬ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਵਿਸ਼ਵ ਮੋਹਿਨੀ ਅਤੇ ਉਦਯੋਗਪਤੀ ਸੁਸ਼ਾਂਤ ਸੈਣੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਯੁਵਕ ਮੇਲਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਇਕ ਸ਼ਕਤੀਸ਼ਾਲੀ ਪਲੇਟਫਾਰਮ ਹੈ। ਇਸ ਮੌਕੇ ਕਾਰਜਕਾਰੀ ਪ੍ਰਿੰ. ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਯੁਵਕ ਮੇਲਾ ਸਿਰਫ਼ ਇਕ ਮੁਕਾਬਲਾ ਨਹੀਂ ਹੈ, ਸਗੋਂ ਸੱਭਿਆਚਾਰ, ਪ੍ਰੰਪਰਾ, ਰਚਨਾਤਮਕਤਾ ਅਤੇ ਯੁਵਾ ਸ਼ਕਤੀ ਦਾ ਜਸ਼ਨ ਹੈ। ਇਸ ਦੌਰਾਨ ਕਨਵੀਨਰ ਡਾ. ਨੀਤਾ ਦਿਵੇਦੀ, ਸਹਿ-ਕਨਵੀਨਰ ਡਾ. ਗੁਰਸ਼ਰਨ ਕੌਰ, ਕੋਆਰਡੀਨੇਟਰ ਡਾ. ਰੀਤਾ ਸਿੰਘ, ਡਾ. ਮੀਨਾਕਸ਼ੀ ਅਤੇ ਨਿਸ਼ੀ ਗਰੋਵਰ ਨੇ ਯੋਗਦਾਨ ਪਾਇਆ।
ਪਿਛਲੀ ਖ਼ਬਰ ਪੁਲਿਸ ਵਲੋਂ ਫੜੇ ਗਏ ਝਪਟਮਾਰ ਪੁਲਿਸ ਨੇ ਕਾਬੂ ਕੀਤੇ ਦੋ ਝਪਟਮਾਰ ਅਗਲੀ ਖ਼ਬਰ 2 ਲੱਖ ਦੀ ਠੱਗੀ ਮਾਰਨ ਵਾਲਾ ਦੋਸ਼ੀ ਪੁਲਿਸ ਨੇ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।