ਬੂਟਿਆਂ ਦੀ ਸੰਭਾਲ ਤੇ ਲਗਾਉਣ ਦੇ ਤਰੀਕਿਆਂ ’ਤੇ ਇੱਕ ਦਿਨਾ ਵਰਕਸ਼ਾਪ ਕਰਵਾਈ
ਸਿਰਸਾ, 21 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਵਾਤਾਵਰਣ ਸੁਰੱਖਿਆ, ਜੈਵ ਵਿਭਿੰਨਤਾ ਅਤੇ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਟੀਮ ਨੀਫਾ ਸਿਰਸਾ ਤੇ ਆਪਸੀ ਦੇ ਸਹਿਯੋਗ ਨਾਲ ਬਲੂ ਲਾਈਨ ਕੂਲਰ ਇੰਡਸਟਰੀ ਵਿਖੇ ਬੂਟੇ ਲਗਾਉਣ ਦੇ ਤਰੀਕਿਆਂ ਤੇ ਬੂਟਿਆਂ ਦੀ ਸੰਭਾਲ ਲਈ ਇੱਕ ਦਿਨ ਦੀ ਵਰਕਸ਼ਾਪ ਲਾਈ ਗਈ। ਇਸ ਮੌਕੇ ਫਲਾਵਰ ਮੈਨ ਡਾ.
ਸਿਰਸਾ, 21 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਵਾਤਾਵਰਣ ਸੁਰੱਖਿਆ, ਜੈਵ ਵਿਭਿੰਨਤਾ ਅਤੇ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਟੀਮ ਨੀਫਾ ਸਿਰਸਾ ਤੇ ਆਪਸੀ ਦੇ ਸਹਿਯੋਗ ਨਾਲ ਬਲੂ ਲਾਈਨ ਕੂਲਰ ਇੰਡਸਟਰੀ ਵਿਖੇ ਬੂਟੇ ਲਗਾਉਣ ਦੇ ਤਰੀਕਿਆਂ ਤੇ ਬੂਟਿਆਂ ਦੀ ਸੰਭਾਲ ਲਈ ਇੱਕ ਦਿਨ ਦੀ ਵਰਕਸ਼ਾਪ ਲਾਈ ਗਈ। ਇਸ ਮੌਕੇ ਫਲਾਵਰ ਮੈਨ ਡਾ. ਰਾਮਜੀ ਜੈਮਲ ਨੇ ਲਗਭਗ 60 ਕਿਸਮਾਂ ਦੇ ਫੁੱਲਾਂ ਦੇ ਬੂਟਿਆਂ ਦੇ ਬੀਜ ਬੀਜੇ। ਬਲੂ ਲਾਈਨ ਇੰਡਸਟਰੀ ਦੇ ਐਮ.ਡੀ. ਅਜੈ ਆਹੂਜਾ, ਜਤਿੰਦਰ ਯਾਦਵ, ਕੇਰੂ ਕਾਲਜ, ਭਿਵਾਨੀ ਤੋਂ ਡਾ. ਸੋਨੂ ਰਾਣੀ, ਪ੍ਰਿਤਪਾਲ ਸਿੰਘ, ਨੀਫਾ ਹਰਿਆਣਾ ਤੋਂ ਦਲਬੀਰ ਸਿੰਘ ਸਮੇਤ ਕਈ ਪਤਵੰਤਿਆਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆ। ਸਿੱਖਿਆ ਬੋਰਡ ਭਿਵਾਨੀ ਦੇ ਓ.ਐਸ.ਡੀ. ਸਮਰਵੀਰ ਸਿੰਘ ਤੇ ਨੀਫਾ ਹਰਿਆਣਾ ਦਲਬੀਰ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਕੁਦਰਤ ਨੂੰ ਬਚਾਉਣ ਤੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਸਾਰੇ ਲੋਕਾਂ ਨੂੰ ਸਾਂਝੇ ਯਤਨ ਕਰਨੇ ਪੈਣਗੇ। ਇਸ ਮੌਕੇ ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼, ਟੀਮ ਨੀਫਾ ਸਿਰਸਾ, ਮਾਤਰਭੂਮੀ ਵੈਲਫੇਅਰ ਸੋਸਾਇਟੀ, ਗਾਰਗੀ ਫਾਊਂਡੇਸ਼ਨ ਮਾਈ ਭਾਰਤ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।