ਯਮੁਨਾਨਗਰ ਵਿਖੇ ‘ਵੋਟ ਬਚਾਓ, ਦੇਸ਼ ਬਚਾਓ’ ਰੋਸ ਮਾਰਚ ਅੱਜ
ਯਮੁਨਾਨਗਰ, 21 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਲੋਕਤੰਤਰ ਨੂੰ ਮਜ਼ਬੂਤ ਕਰਨ, ਸੰਵਿਧਾਨ ਦੀ ਰੱਖਿਆ ਕਰਨ ਤੇ ਹਰੇਕ ਨਾਗਰਿਕ ਦੇ ਵੋਟ ਪਾਉਣ ਦੇ ਅਧਿਕਾਰ ਦਾ ਸਨਮਾਨ ਕਰਨ ਲਈ ‘ਵੋਟ ਬਚਾਓ, ਦੇਸ਼ ਬਚਾਓ’ ਦੇ ਨਾਅਰੇ ਹੇਠ 22 ਅਕਤੂਬਰ ਨੂੰ ਯਮੁਨਾਨਗਰ ਵਿਚ ਇਕ ਰੋਸ ਮਾਰਚ ਕੀਤਾ ਜਾਵੇਗਾ। ਇਹ ਮਾਰਚ ਸ਼ਾਮ 4 ਵਜੇ ਭਗਤ ਸਿੰਘ ਚੌਕ (ਫੁਵਾਰਾ ਚੌਕ) ਤੋਂ ਸ਼ੁਰੂ ਹੋਵੇਗਾ ਤੇ ਅਗਰਸੇਨ ਚੌਕ (ਰੇਲਵੇ ਸਟੇਸ਼ਨ ਚੌਕ) ‘ਤੇ ਸਮਾਪਤ ਹੋਵੇਗਾ।
ਅਜੀਤ ਡੈਸਕ
22-10-2026