21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਗੂਹਲਾ ਚੀਕਾ (ਕੈਥਲ), 21 ਅਕਤੂਬਰ (ਓ. ਪੀ.

ਅਜੀਤ ਡੈਸਕ 22-10-2026
ਗੂਹਲਾ ਚੀਕਾ (ਕੈਥਲ), 21 ਅਕਤੂਬਰ (ਓ.ਪੀ. ਸੈਣੀ): ਸ਼੍ਰੀ ਰਾਮ ਦੁਸਹਿਰਾ ਉਤਸਵ ਚੰਦਨਾ ਗੇਟ ਸਥਿਤ ਰਾਮਲੀਲਾ ਮੈਦਾਨ ਵਿਚ ਬਹੁਤ ਉਤਸ਼ਾਹ ਨਾਲ ਦੁਸਹਿਰਾ ਮਨਾਇਆ। ਡੀ.ਸੀ. ਅਪਰਾਜਿਤਾ ਨੇ ਸ਼ਿਰਕਤ ਕੀਤੀ ਤੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਜੋਤੀ ਸੈਣੀ, ਨਗਰ ਕੌਂਸਲ ਦੀ ਚੇਅਰਪਰਸਨ ਸੁਰਭੀ ਗਰਗ, ਹੈਫੇਡ ਦੇ ਸਾਬਕਾ ਚੇਅਰਮੈਨ ਕੈਲਾਸ਼ ਭਗਤ, ਸੰਸਦ ਮੈਂਬਰ ਦੇ ਪ੍ਰਤੀਨਿਧੀ ਰਵਿੰਦਰ ਧੀਮਾਨ ਤੇ ਹੋਰ ਅਧਿਕਾਰੀ ਤੇ ਪਤਵੰਤੇ ਮੌਜੂਦ ਸਨ। ਡੀ.ਸੀ. ਅਪਰਾਜਿਤਾ ਨੇ ਕਿਹਾ ਕਿ ਦੁਸਹਿਰਾ ਬੁਰਾਈ ’ਤੇ ਚੰਗਿਆਈ, ਝੂਠ ’ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਭਗਵਾਨ ਸ਼੍ਰੀ ਰਾਮ ਦਾ ਜੀਵਨ ਸਾਨੂੰ ਸੱਚ, ਕੁਰਬਾਨੀ ਤੇ ਕਰਤੱਵ ਪ੍ਰਤੀ ਸਮਰਪਣ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰਦਾ ਹੈ। ਅਜਿਹੇ ਸਮਾਗਮ ਸਮਾਜ ਵਿਚ ਭਾਈਚਾਰਾ, ਪਿਆਰ ਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਸਾਨੂੰ ਸਾਰੇ ਤਿਉਹਾਰ ਇਕੱਠੇ ਮਨਾਉਣੇ ਚਾਹੀਦੇ ਹਨ। ਜ਼ਿਲ੍ਹਾ ਵਾਸੀਆਂ ਨੂੰ ਦੁਸਹਿਰੇ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਜੋਤੀ ਸੈਣੀ ਨੇ ਕਿਹਾ ਕਿ ਸਾਨੂੰ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਪਿਛਲੀ ਖ਼ਬਰ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਦੇ ਲਾਂਘੇ ’ਚ ਕਿਸੇ ਪਾਬੰਦੀ ਤੋਂ ਦਿੱਲੀ ਕਮੇਟੀ ਨੇ ਕੀਤਾ ਇਨਕਾਰ ਅਗਲੀ ਖ਼ਬਰ ਪਾਕਿਸਤਾਨੀ ਹਾਈ ਕਮਿਸ਼ਨ ਵਿਖੇ ਜਮ੍ਹਾਂ ਕਰਵਾਏ ਸਿੱਖ ਸ਼ਰਧਾਲੂਆਂ ਦੇ ਪਾਸਪੋਰਟ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।