19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਹਰਸ਼ ਵਿਹਾਰ ਦੇ ਜ਼ਿਲ੍ਹਾ ਪਾਰਕ ਦੇ ਰਸਤੇ ਦੀ ਹਾਲਤ ਚਿੰਤਾਜਨਕ

ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਹਰਸ਼ ਵਿਹਾਰ ਦੇ ਜ਼ਿਲ੍ਹਾ ਪਾਰਕ ਪੀਤਮਪੁਰਾ ਦੇ ਗੇਟ ਤੋਂ ਅੰਦਰ ਜਾਣ ਵਾਲਾ ਰਸਤਾ ਇੰਨਾ ਖਰਾਬ ਹੈ ਅਤੇ ਰਸਤੇ ਦੇ ਵਿਚਕਾਰ ਅਤੇ ਆਸ-ਪਾਸ ਚਿੱਕੜ ਹੀ ਚਿੱਕੜ ਫੈਲਿਆ ਹੋਇਆ ਹੈ ਜਿਸ ਕਰਕੇ ਲੋਕਾਂ ਦਾ ਆਉਣਾ-ਜਾਣਾ ਬਹੁਤ ਮੁਸ਼ਕਿਲ ਹੋ ਗਿਆ ਹੈ।

ਹਰਸ਼ ਵਿਹਾਰ ਦੇ ਜ਼ਿਲ੍ਹਾ ਪਾਰਕ ਦੇ ਗੇਟ ਦੇ ਨਜ਼ਦੀਕੀ ਖੇਤਰ ਦਾ ਦ੍ਰਿਸ਼। 19-10-2026
ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਹਰਸ਼ ਵਿਹਾਰ ਦੇ ਜ਼ਿਲ੍ਹਾ ਪਾਰਕ ਪੀਤਮਪੁਰਾ ਦੇ ਗੇਟ ਤੋਂ ਅੰਦਰ ਜਾਣ ਵਾਲਾ ਰਸਤਾ ਇੰਨਾ ਖਰਾਬ ਹੈ ਅਤੇ ਰਸਤੇ ਦੇ ਵਿਚਕਾਰ ਅਤੇ ਆਸ-ਪਾਸ ਚਿੱਕੜ ਹੀ ਚਿੱਕੜ ਫੈਲਿਆ ਹੋਇਆ ਹੈ ਜਿਸ ਕਰਕੇ ਲੋਕਾਂ ਦਾ ਆਉਣਾ-ਜਾਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਪਾਰਕ ਦੇ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਕ ਸਾਇਡ ਤੋਂ ਛੋਟਾ ਰਸਤਾ ਅੰਦਰ ਜਾਣ ਲਈ ਬਣਿਆ ਹੋਇਆ ਹੈ ਪਰ ਉਥੋਂ ਅੰਦਰ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਬਾਰਿਸ਼ ਦੇ ਦਿਨਾਂ ਵਿਚ ਬਹੁਤ ਦਿੱਕਤ ਪੇਸ਼ ਆਉਂਦੀ ਹੈ ਕਿਉਂਕਿ ਰਸਤਾ ਕੱਚਾ ਬਣਿਆ ਹੋਇਆ ਹੈ ਜਿਸ ਕਰਕੇ ਚਿੱਕੜ ਹੋ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਰਸਤੇ ਨੂੰ ਪੱਕਾ ਕੀਤਾ ਜਾਵੇ ਅਤੇ ਪਾਣੀ ਦੇ ਨਿਕਾਸ ਦਾ ਵੀ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਪਾਰਕ ਵਿਚ ਲੋਕ ਕਾਫੀ ਗਿਣਤੀ ਵਿਚ ਸੈਰ ਕਰਨ ਆਉਂਦੇ ਹਨ।
ਪਿਛਲੀ ਖ਼ਬਰ ‘ਸ਼੍ਰੋਮਣੀ ਅਕਾਲੀ ਦਲ : ਭਾਰਤ ਦੇ ਸੰਘੀ ਢਾਂਚੇ ’ਚ ਪਹਿਲਾ ਤਜਰਬਾ’ ਵਿਸ਼ੇ ’ਤੇ ਹੋਇਆ ਲੈਕਚਰ ਅਗਲੀ ਖ਼ਬਰ ਜਮਨਾ ਨੂੰ ਸਾਫ਼ ਰੱਖਣ ਲਈ ਨਾਗਰਿਕਾਂ ਦੀ ਭਾਗੀਦਾਰੀ ਜ਼ਰੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।