14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮੁਬਾਰਿਕਪੁਰ ਰੇਲਵੇ ਅੰਡਰਪਾਥ ’ ਚ ਓਵਰਲੋਡ ਟਿੱਪਰ ਦਾ ਐਕਸਲ ਟੁੱਟਣ ਕਾਰਨ ਲੱਗਿਆ ਜਾਮ 1 ਸਾਲ ਪਹਿਲਾਂ ਐਸ.ਡੀ.ਐਮ. ਨੇ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਗਾਉਣ ਦੇ ਦਿੱਤੇ ਸਨ ਹੁਕਮ

ਡੇਰਾਬੱਸੀ, 13 ਅਕਤੂਬਰ (ਗੁਰਮੀਤ ਸਿੰਘ)-ਮੁਬਾਰਿਕਪੁਰ ਰੇਲਵੇ ਅੰਡਰਪਾਥ ‘ਚੋਂ ਗੁਜਰ ਰਹੇ ਇਕ ਓਵਰਲੋਡ ਟਿੱਪਰ ਦਾ ਐਕਸਲ ਟੁੱਟਣ ਕਾਰਨ ਜਾਮ ਲੱਗ ਗਿਆ। ਇਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਅਜੀਤ ਡੈਸਕ 14-10-2026
ਡੇਰਾਬੱਸੀ, 13 ਅਕਤੂਬਰ (ਗੁਰਮੀਤ ਸਿੰਘ)-ਮੁਬਾਰਿਕਪੁਰ ਰੇਲਵੇ ਅੰਡਰਪਾਥ ‘ਚੋਂ ਗੁਜਰ ਰਹੇ ਇਕ ਓਵਰਲੋਡ ਟਿੱਪਰ ਦਾ ਐਕਸਲ ਟੁੱਟਣ ਕਾਰਨ ਜਾਮ ਲੱਗ ਗਿਆ। ਇਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਨੇ ਇਕ ਵਾਰ ਫਿਰ ਅੰਡਰਪਾਥ ‘ਚੋਂ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਸੰਬੰਧੀ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕਰੀਬ 1 ਸਾਲ ਪਹਿਲਾਂ ਐੱਸ. ਡੀ. ਐੱਮ. ਡੇਰਾਬੱਸੀ ਵਲੋਂ ਪੁਲਿਸ ਅਤੇ ਸੰਬੰਧਿਤ ਪ੍ਰਸ਼ਾਸਨ ਨੂੰ ਅੰਡਰਪਾਥ ਰਾਹੀਂ ਭਾਰੀ ਤੇ ਵੱਡੇ ਵਾਹਨਾਂ ਦੀ ਆਵਾਜਾਈ ਰੋਕਣ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਪਿੱਛੇ ਮੁੱਖ ਕਾਰਨ ਭਾਰੀ ਵਾਹਨਾਂ ਕਾਰਨ ਅੰਡਰਪਾਥ ਨੂੰ ਹੋਣ ਵਾਲਾ ਨੁਕਸਾਨ ਸੀ। ਪਹਿਲਾਂ ਨੁਕਸਾਨੇ ਗਏ ਅੰਡਰਪਾਥ ਦੀ ਹਾਲਤ ਸੁਧਾਰਨ ਲਈ ਕਰੀਬ 1.66 ਕਰੋੜ ਰੁ. ਖ਼ਰਚੇ ਗਏ ਸਨ। ਅੰਡਰਪਾਥ ਨੂੰ ਮੁੜ ਨੁਕਸਾਨ ਤੋਂ ਬਚਾਉਣ ਲਈ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਹਾਲਾਂਕਿ ਅੰਡਰਪਾਥ ‘ਚੋਂ ਅਜੇ ਵੀ ਭਾਰੀ ਵਾਹਨਾਂ ਦੀ ਆਵਾਜਾਈ ਨਿਰੰਤਰ ਜਾਰੀ ਹੈ। ਅੱਜ ਟਿੱਪਰ ਦਾ ਐਕਸਲ ਟੁੱਟਣ ਕਾਰਨ ਲੱਗੇ ਜਾਮ ਨੇ ਆਵਾਜਾਈ ਪ੍ਰਬੰਧਾਂ ਦੀ ਸਥਿਤੀ ਸਭ ਦੇ ਸਾਹਮਣੇ ਉਜਾਗਰ ਕਰ ਦਿੱਤੀ। ਖੇਤਰ ‘ਚ ਚੱਲ ਰਹੇ ਕਈ ਟਿੱਪਰਾਂ ‘ਤੇ ਓਵਰਲੋਡਿੰਗ ਅਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵੀ ਲੱਗਦੇ ਆ ਰਹੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਭਾਰੀ ਵਾਹਨਾਂ ਕਾਰਨ ਸੜਕਾਂ ਦੀ ਹਾਲਤ ਖ਼ਰਾਬ ਹੋਣ ਦੇ ਨਾਲ-ਨਾਲ ਹਾਦਸਿਆਂ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ। ਕਈ ਟਿੱਪਰਾਂ ਦੀ ਉੱਚਾਈ ਨਿਯਮਾਂ ਦੇ ਉਲਟ ਵਧਾਏ ਜਾਣ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਹੁਣ ਸਵਾਲ ਇਹ ਹੈ ਕਿ ਪ੍ਰਸ਼ਾਸਨ ਐੱਸ. ਡੀ. ਐੱਮ. ਦੇ ਪੁਰਾਣੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਕਦੋਂ ਕਦਮ ਚੁੱਕੇਗਾ ਅਤੇ ਮੁਬਾਰਿਕਪੁਰ ਰੇਲਵੇ ਅੰਡਰਪਾਥ ਨੂੰ ਭਾਰੀ ਵਾਹਨਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕਿਹੜੇ ਠੋਸ ਪ੍ਰਬੰਧ ਕਰੇਗਾ।
ਪਿਛਲੀ ਖ਼ਬਰ ਜੇਠ ’ ਤੇ ਛੇੜਛਾੜ , ਕੁੱਟਮਾਰ ਤੇ ਵਾਲ ਪੁੱਟਣ ਦੇ ਦੋਸ਼ , ਮਾਮਲਾ ਦਰਜ ਅਗਲੀ ਖ਼ਬਰ ਆਈ . ਯੂ . ਕੇ . ਐੱਲ . ਵਿਸ਼ਵ ਕੇਟਲਬੈਲ ਖੇਡ ਚੈਂਪੀਅਨਸ਼ਿਪ ’ ਚ ਪੰਜਾਬ ਦੀਆਂ ਖਿਡਾਰਨਾਂ ਨੇ ਜਿੱਤੇ 8 ਤਗ਼ਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।