13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਤਿਉਣਾ ਡਿਸਟਰੀਬਿਊਟਰੀ ਤੇ ਮਿਠੜੀ ਮਾਈਨਰ ’ਚ ਪਏ ਤਿੰਨ ਪਾੜ, 5 ਪਿੰਡਾਂ ਦਾ ਸੈਂਕੜੇ ਏਕੜ ਝੋਨਾ ਡੁੱਬਿਆ

ਮੰਡੀ ਕਿੱਲਿਆਂਵਾਲੀ, 12 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਹਲਕੇ ਲੰਬੀ ਵਿੱਚ ਸਿੰਚਾਈ ਵਿਭਾਗ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ। ਤਿਉਣਾ ਡਿਸਟਰੀਬਿਊਟਰੀ ਤੇ ਮਿਠੜੀ ਮਾਈਨਰ ਵਿੱਚ ਤਿੰਨ ਥਾਵਾਂ ‘ਤੇ ਪਾੜ ਪੈਣ ਕਾਰਨ ਮਹਿਣਾ, ਮਿਠੜੀ ਬੁੱਧਗਿਰ, ਸਿੰਘੇਵਾਲਾ, ਗੱਗੜ ਤੇ ਫ਼ਰੀਦਕੋਟ ਕੋਟਲੀ ਦੇ ਸੈਂਕੜੇ ਏਕੜ ਪੱਕਣ ਕੰਢੇ ਖੜ੍ਹੇ ਝੋਨੇ ਵਿੱਚ ਪਾਣੀ ਭਰ ਗਿਆ।

ਅਜੀਤ ਡੈਸਕ 13-10-2026
ਮੰਡੀ ਕਿੱਲਿਆਂਵਾਲੀ, 12 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਹਲਕੇ ਲੰਬੀ ਵਿੱਚ ਸਿੰਚਾਈ ਵਿਭਾਗ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ। ਤਿਉਣਾ ਡਿਸਟਰੀਬਿਊਟਰੀ ਤੇ ਮਿਠੜੀ ਮਾਈਨਰ ਵਿੱਚ ਤਿੰਨ ਥਾਵਾਂ ‘ਤੇ ਪਾੜ ਪੈਣ ਕਾਰਨ ਮਹਿਣਾ, ਮਿਠੜੀ ਬੁੱਧਗਿਰ, ਸਿੰਘੇਵਾਲਾ, ਗੱਗੜ ਤੇ ਫ਼ਰੀਦਕੋਟ ਕੋਟਲੀ ਦੇ ਸੈਂਕੜੇ ਏਕੜ ਪੱਕਣ ਕੰਢੇ ਖੜ੍ਹੇ ਝੋਨੇ ਵਿੱਚ ਪਾਣੀ ਭਰ ਗਿਆ। ਤੇਜ਼ ਵਹਾਅ ਫ਼ਰੀਦਕੋਟ ਕੋਟਲੀ ਦੀ ਆਬਾਦੀ ਤੱਕ ਪੁੱਜ ਗਿਆ। ਪਾੜ ਪੂਰਨ ਲਈ ਭੇਜੀ ਪੋਕਲੇਨ ਮਸ਼ੀਨ ਪਹਿਲਾਂ ਡੀਜ਼ਲ ਅਤੇ ਫਿਰ ਬੈਟਰੀ ਦੀ ਘਾਟ ਕਾਰਨ ਘੰਟਿਆਂਬੱਧੀ ਬੰਦ ਰਹੀ। ਮਹਿਣਾ ਨੇੜੇ ਤਿਉਣਾ ਡਿਸਟਰੀਬਿਊਟਰੀ ਦੀ 88000 ਬੁਰਜੀ ‘ਤੇ ਮੋਘਾ ਨੰਬਰ 87 ਕੋਲ ਕਰੀਬ 100 ਫੁੱਟ ਚੌੜਾ ਪਾੜ ਪਿਆ। ਮਿਠੜੀ ਮਾਈਨਰ ਵਿੱਚ ਸਿੰਘੇਵਾਲਾ ਨੇੜੇ ਅਤੇ ਗੱਗੜ ਤੇ ਫ਼ਰੀਦਕੋਟ ਕੋਟਲੀ ਵਿਚਕਾਰ ਵੀ ਦੋ ਜਗ੍ਹਾ ਪਾੜ ਪਏ। ਵਿਭਾਗੀ ਸੂਤਰਾਂ ਮੁਤਾਬਕ ਪਿੱਛੋਂ ਵੱਧ ਪਾਣੀ ਛੱਡਣ ਅਤੇ ਮੋਘੇ ਬੰਦ ਹੋਣ ਕਾਰਨ ਪਾਣੀ ਦਾ ਦਬਾਅ ਵਧਿਆ। ਮਾਮਲਾ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਤੱਕ ਪੁੱਜਣ ਮਗਰੋਂ ਨਿਗਰਾਨ ਇੰਜਨੀਅਰ, ਐਕਸੀਅਨ ਜਗਮੀਤ ਸਿੰਘ ਤੇ ਐਸ.ਡੀ.ਓ. ਸੁਖਪ੍ਰੀਤ ਸਿੰਘ ਮੌਕੇ ‘ਤੇ ਪੁੱਜੇ। ਮਹਿਣਾ ਨੇੜੇ ਪਾੜ ਕਾਰਨ ਰਣਜੀਤ ਸਿੰਘ, ਮੁਖ਼ਤਿਆਰ ਸਿੰਘ, ਜਗਪਾਲ ਸਿੰਘ, ਬਲਕੌਰ ਸਿੰਘ ਤੇ ਹੋਰਨਾਂ ਦਾ ਕਰੀਬ 100 ਕਿੱਲੇ ਰਕਬਾ ਪ੍ਰਭਾਵਿਤ ਹੋਇਆ। ਮਿਠੜੀ ਬੁੱਧਗਿਰ ਤੇ ਸਿੰਘੇਵਾਲਾ ਵਿਚਕਾਰ ਕੌਰ ਸਿੰਘ ਮਾਨ ਦੇ ਖੇਤ ਨੇੜੇ 50 ਤੋਂ 55 ਫੁੱਟ ਚੌੜੇ ਪਾੜ ਕਾਰਨ 60 ਤੋਂ 70 ਏਕੜ ਝੋਨਾ ਡੁੱਬ ਗਿਆ। ਕਿਸਾਨ ਅੰਗਰੇਜ਼ ਸਿੰਘ ਮੁਤਾਬਕ ਇੱਕ ਮਹੀਨੇ ਵਿੱਚ ਮਾਈਨਰ ਤੀਜੀ ਵਾਰ ਟੁੱਟਿਆ ਹੈ। ਫ਼ਰੀਦਕੋਟ ਕੋਟਲੀ ਦੇ ਵਸਨੀਕ ਸੁਖਪਾਲ ਸਿੰਘ ਨੇ ਦੱਸਿਆ ਕਿ ਪਾੜ ਤੜਕੇ 3-4 ਵਜੇ ਪਿਆ ਤੇ ਪਾਣੀ ਖੇਤਾਂ ਨੂੰ ਡੁਬੋਣ ਮਗਰੋਂ ਆਬਾਦੀ ਨੇੜੇ ਪੁੱਜ ਗਿਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਵਿਭਾਗ ਨੇ ਸਮੇਂ ਸਿਰ ਪਾਣੀ ਦਾ ਵਹਾਅ ਬੰਦ ਨਹੀਂ ਕੀਤਾ। ਮਹਿਲਣਾ ਦੇ ਕਿਸਾਨ ਨੈਬ ਸਿੰਘ, ਗੁਰਪ੍ਰੀਤ ਸਿੰਘ ਕੁਲਾਰ ਤੇ ਜਗਜੀਤ ਸਿੰਘ ਨੇ ਡਿਸਟਰੀਬਿਊਟਰੀ ਦੀ ਸਫ਼ਾਈ ਵਿੱਚ ਕਥਿਤ ਘੁਟਾਲੇ ਦੀ ਉੱਚ ਪੱਧਰੀ ਜਾਂਚ ਮੰਗੀ। ਉਨ੍ਹਾਂ ਵਿਸ਼ੇਸ਼ ਗਿਰਦਾਵਰੀ ਤੇ ਮੁਆਵਜ਼ੇ ਦੀ ਮੰਗ ਵੀ ਕੀਤੀ।
ਪਿਛਲੀ ਖ਼ਬਰ ਨਗਰ ਪਾਲਿਕਾ ਨੇ ਸ਼ਿਕਾਇਤ ਦੇ ਆਧਾਰ ’ਤੇ ਖੂਹ ਵਾਲਾ ਬਾਜ਼ਾਰ ’ਚੋਂ ਨਾਜਾਇਜ਼ ਕਬਜ਼ੇ ਹਟਾਏ ਅਗਲੀ ਖ਼ਬਰ ਝੋਨੇ ਦੀ ਖਰੀਦ ’ਚ ਬੇਨਿਯਮੀਆਂ ਤੇ ਨਮੀ ਮੀਟਰਾਂ ਦੀ ਖਰਾਬੀ ਦੇ ਵਿਰੋਧ ’ਚ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।