06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਰਾਸ਼ਟਰੀ ਅਧਿਆਪਕ ਸਨਮਾਨ ਸਮਾਰੋਹ ’ਚ ਪ੍ਰਦੀਪ ਕੁਮਾਰ ਸ਼ਾਸਤਰੀ ਸਨਮਾਨਿਤ

ਰਤੀਆ, 5 ਅਕਤੂਬਰ (ਬੇਅੰਤ ਕੌਰ ਮੰਡੇਰ)- ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ’ਤੇ ਚੌਧਰੀ ਕੇਹਰ ਸਿੰਘ ਐਜੂਕੇਸ਼ਨਲ ਟਰੱਸਟ ਬੜੌਤ-ਬਾਗਪਤ ਵਲੋਂ ਕਰਵਾਏ ਗਏ ਰਾਸ਼ਟਰੀ ਅਧਿਆਪਕ ਸਨਮਾਨ ਸਮਾਰੋਹ ਤੇ ਸਿੱਖਿਆ ਉੱਨਤੀ ਗੋਸ਼ਟੀ ਦੌਰਾਨ ਸੈਨਿਕ ਸਕੂਲ ਖਾਰਾ ਖੇੜੀ ਦੇ ਹਿੰਦੀ ਅਧਿਆਪਕ ਪ੍ਰਦੀਪ ਕੁਮਾਰ ਸ਼ਾਸਤਰੀ ਨੂੰ ਸਿੱਖਿਆ ਤੇ ਹਿੰਦੀ ਭਾਸ਼ਾ ਦੇ ਖੇਤਰ ’ਚ ਪਾਏ ਗਏ ਯੋਗਦਾਨ ਲਈ ਸਰਵਪੱਲੀ ਡਾ. ਰਾਧਾਕ੍ਰਿਸ਼ਨਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 06-10-2026
ਰਤੀਆ, 5 ਅਕਤੂਬਰ (ਬੇਅੰਤ ਕੌਰ ਮੰਡੇਰ)- ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ’ਤੇ ਚੌਧਰੀ ਕੇਹਰ ਸਿੰਘ ਐਜੂਕੇਸ਼ਨਲ ਟਰੱਸਟ ਬੜੌਤ-ਬਾਗਪਤ ਵਲੋਂ ਕਰਵਾਏ ਗਏ ਰਾਸ਼ਟਰੀ ਅਧਿਆਪਕ ਸਨਮਾਨ ਸਮਾਰੋਹ ਤੇ ਸਿੱਖਿਆ ਉੱਨਤੀ ਗੋਸ਼ਟੀ ਦੌਰਾਨ ਸੈਨਿਕ ਸਕੂਲ ਖਾਰਾ ਖੇੜੀ ਦੇ ਹਿੰਦੀ ਅਧਿਆਪਕ ਪ੍ਰਦੀਪ ਕੁਮਾਰ ਸ਼ਾਸਤਰੀ ਨੂੰ ਸਿੱਖਿਆ ਤੇ ਹਿੰਦੀ ਭਾਸ਼ਾ ਦੇ ਖੇਤਰ ’ਚ ਪਾਏ ਗਏ ਯੋਗਦਾਨ ਲਈ ਸਰਵਪੱਲੀ ਡਾ. ਰਾਧਾਕ੍ਰਿਸ਼ਨਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਤੀਆ ਖੇਤਰ ਦੀਆਂ ਸਿੱਖਿਆ ਸੰਗਠਨਾਂ ਦੇ ਪ੍ਰਤੀਨਿਧੀਆਂ ਸੁਸ਼ੀਲ ਆਜ਼ਾਦ, ਡਾ. ਨਾਇਬ ਸਿੰਘ ਮੰਡੇਰ, ਚਿੱਤਰਕਾਰ ਕ੍ਰਿਸ਼ਨ ਸਿੰਘ ਨੇ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਇਹ ਸਨਮਾਨ ਮੈਡੀਸਿਟੀ ਹਸਪਤਾਲ ਪਰਿਸਰ ਦੇ ਆਡੀਟੋਰੀਅਮ ਬੜੌਤ ਵਿਖੇ ਕਰਵਾਇਆ ਗਿਆ। ਸਮਾਗਮ ’ਚ ਵੱਖ-ਵੱਖ ਰਾਜਾਂ ਤੋਂ ਪਹੁੰਚੇ ਅਧਿਆਪਕਾਂ ਤੇ ਸਿੱਖਿਆ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੇ ਉੱਤਮ ਸਿੱਖਿਆ ਕਾਰਜਾਂ, ਨਵੀਆਂ ਪਹਿਲਕਦਮੀਆਂ ਤੇ ਸਮਾਜ ’ਚ ਸਿੱਖਿਆ ਦੇ ਪ੍ਰਸਾਰ ਲਈ ਸਨਮਾਨਿਤ ਕੀਤਾ ਗਿਆ। ਡਾ. ਮੰਡੇਰ ਨੇ ਵਧਾਈ ਦਿੰਦਿਆਂ ਕਿਹਾ ਕਿ ਪ੍ਰਦੀਪ ਕੁਮਾਰ ਸ਼ਾਸਤਰੀ ਹਿੰਦੀ ਭਾਸ਼ਾ ਤੇ ਸਾਹਿਤ ਪ੍ਰਤੀ ਆਪਣੇ ਸਮਰਪਣ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ’ਚ ਵੀ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ।
ਪਿਛਲੀ ਖ਼ਬਰ ਐਮ.ਐਸ.ਪੀ. ’ਤੇ ਨਹੀਂ ਖਰੀਦਿਆ ਜਾ ਰਿਹਾ ਝੋਨਾ- ਚੌਧਰੀ ਰਾਮਪਾਲ ਮਾਜਰਾ ਅਗਲੀ ਖ਼ਬਰ ਜਾਖਲ ਅਨਾਜ ਮੰਡੀ ਦੇ ਬਦਲਵੇਂ ਰਸਤੇ ਦਾ ਡੀ.ਸੀ. ਵਲੋਂ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।