29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ਹੀਦ ਭਗਤ ਸਿੰਘ, ਹਿੰਮਤ, ਸੋਚ ਤੇ ਦੇਸ਼ ਭਗਤੀ ’ਚ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ-ਧਰਮਵੀਰ ਸਿੰਘ

ਗੂਹਲਾ ਚੀਕਾ, (ਕੁਰੂਕਸ਼ੇਤਰ), 28 ਸਤੰਬਰ (ਓ. ਪੀ.

ਅਜੀਤ ਡੈਸਕ 29-09-2026
ਗੂਹਲਾ ਚੀਕਾ, (ਕੁਰੂਕਸ਼ੇਤਰ), 28 ਸਤੰਬਰ (ਓ.ਪੀ. ਸੈਣੀ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ’ਤੇ ਸੰਸਦ ਮੈਂਬਰ ਨਵੀਨ ਜਿੰਦਲ ਦੇ ਸੰਸਦੀ ਦਫ਼ਤਰ, ਜਿੰਦਲ ਹਾਊਸ, ਕੁਰੂਕਸ਼ੇਤਰ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ’ਤੇ ਮੌਜੂਦ ਪਤਵੰਤਿਆਂ ਨੇ ਭਗਤ ਸਿੰਘ ਦੀ ਹਿੰਮਤ, ਦੇਸ਼ ਭਗਤੀ ਤੇ ਸਰਵਉੱਚ ਕੁਰਬਾਨੀ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੁਆਰਾ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਸੰਸਦ ਮੈਂਬਰ ਨਵੀਨ ਜਿੰਦਲ ਦੇ ਸੰਸਦੀ ਦਫ਼ਤਰ ਦੇ ਇੰਚਾਰਜ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਧਰਮਵੀਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇਸ਼ ਦੇ ਨੌਜਵਾਨਾਂ ਲਈ ਹਿੰਮਤ, ਸੋਚ ਤੇ ਦੇਸ਼ ਭਗਤੀ ਵਿਚ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਸਮਾਗਮ ਵਿਚ ਮੌਜੂਦ ਪਤਵੰਤਿਆਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।
ਪਿਛਲੀ ਖ਼ਬਰ ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਵਿਚ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ- ਆਲ ਇੰਡੀਆ ਕਿਸਾਨ ਸਭਾ ਅਗਲੀ ਖ਼ਬਰ ਖਨੌਰਾ ਪਿੰਡ ਵਿੱਚ ਇੱਕ ਘਰ ਨੇੜਿਓਂ 16 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।