ਗੂਹਲਾ ਚੀਕਾ, 26 ਸਤੰਬਰ (ਓ.ਪੀ. ਸੈਣੀ)- ਦਰਬਾਰ ਬਾਬਾ ਗੁਰੂ ਗੋਰਖਨਾਥ ਸੇਵਾਦਲ ਟਰੱਸਟ, ਹਰੀਗੜ੍ਹ ਕਿੰਗਨ ਦੇ ਸੰਚਾਲਕ ਬਾਬਾ ਰਮੇਸ਼ ਨੇ ਇਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਪਿੰਡ ਵਾਸੀਆਂ ਦੀ ਮਦਦ ਨਾਲ ਬਾਬਾ ਰਮੇਸ਼ ਨੇ ਪਿੰਡ ਦੇ ਸ਼ਮਸ਼ਾਨਘਾਟ ਦੀ ਸਫਾਈ ਕੀਤੀ ਅਤੇ ਉੱਥੇ ਰੁੱਖ ਲਗਾਏ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਨਾਇਬ ਤਹਿਸੀਲਦਾਰ ਗੂਹਲਾ ਬਲਰਾਜ ਸਿੰਘ ਮਲਿਕ ਨੇ ਸ਼ਮਸ਼ਾਨਘਾਟ ਵਿਖੇ ਰੁੱਖ ਲਗਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਰਮੇਸ਼ ਕੁਮਾਰ ਸਮੇਂ-ਸਮੇਂ ’ਤੇ ਵੱਖ-ਵੱਖ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ ਜਿਨ੍ਹਾਂ ਵਿਚ ਸਫਾਈ ਮੁਹਿੰਮ, ਨਸ਼ਾ ਛੁਡਾਊ ਮੁਹਿੰਮ, ਰੁੱਖ ਲਗਾਉਣਾ ਅਤੇ ਵੱਡੇ ਲੰਗਰ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਸੇਵਾ ਸੰਕਲਪ ਅਭਿਆਨ ਤਹਿਤ ਕਈ ਪ੍ਰੋਗਰਾਮ ਚੱਲ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਨਾਲ ਵਾਤਾਵਰਣ ਸ਼ੁੱਧ ਹੋਵੇਗਾ ਤੇ ਜ਼ਿਆਦਾ ਰੁੱਖ ਲਗਾਉਣ ਨਾਲ ਸਾਨੂੰ ਸਾਹ ਲੈਣ ਲਈ ਸਾਫ਼ ਅਤੇ ਸ਼ੁੱਧ ਹਵਾ ਮਿਲੇਗੀ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਮੁਹਿੰਮ ਨੂੰ ਸਫਲ ਬਣਾਉਣ ਲਈ ਜਨਤਾ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਪਵੇਗਾ ਤਾਂ ਹੀ ਨਸ਼ਾ ਛੁਡਾਊ ਮੁਹਿੰਮ ਨੂੰ ਸਫਲ ਬਣਾਇਆ ਜਾ ਸਕਦਾ ਹੈ। ਇਸ ਮੌਕੇ ਬਾਬਾ ਰਮੇਸ਼ ਨੇ ਨਾਇਬ ਤਹਿਸੀਲਦਾਰ ਗੂਹਲਾ ਬਲਰਾਜ ਮਲਿਕ ਨੂੰ ਸਨਮਾਨਤ ਕੀਤਾ।