25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਉੱਦਮਤਾ ਤੇ ਰੁਜ਼ਗਾਰ-ਯੋਗਤਾ ਲਈ ਡਿਜ਼ਾਈਨ ਸੋਚ ’ਤੇ ਵਰਕਸ਼ਾਪ ਕਰਵਾਈ

ਯਮੁਨਾਨਗਰ, 24 ਸਤੰਬਰ (ਗੁਰਦਿਆਲ ਸਿੰਘ ਨਿਮਰ)- ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਵਿਖੇ ਸਵੈ-ਵਿੱਤ ਕੋਰਸ ਵਿਭਾਗ ਨੇ ਆਈ-ਹੱਬ, ਆਈ. ਆਈ.

ਅਜੀਤ ਡੈਸਕ 25-09-2026
ਯਮੁਨਾਨਗਰ, 24 ਸਤੰਬਰ (ਗੁਰਦਿਆਲ ਸਿੰਘ ਨਿਮਰ)- ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਵਿਖੇ ਸਵੈ-ਵਿੱਤ ਕੋਰਸ ਵਿਭਾਗ ਨੇ ਆਈ-ਹੱਬ, ਆਈ. ਆਈ. ਟੀ. ਰੁੜਕੀ ਦੇ ਸਹਿਯੋਗ ਨਾਲ ਉੱਦਮਤਾ ਅਤੇ ਰੁਜ਼ਗਾਰ-ਯੋਗਤਾ ਲਈ ਡਿਜ਼ਾਈਨ ਸੋਚ ਵਿਸ਼ੇ ‘ਤੇ ਇਕ ਵਿਦਿਆਰਥੀ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਬੀ. ਬੀ. ਏ., ਬੀ. ਕਾਮ , ਬੀ. ਸੀ. ਏ. ਤੇ ਬੀ. ਐਸ. ਸੀ. ਦੇ ਪਹਿਲੇ ਅਤੇ ਦੂਜੇ ਸਾਲ ਦੇ ਲਗਭਗ 170 ਵਿਦਿਆਰਥੀਆਂ ਨੇ ਵਰਕਸ਼ਾਪ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਵਰਕਸ਼ਾਪ ਦੇ ਮੁੱਖ ਬੁਲਾਰੇ ਟੇਲੈਂਟਗ੍ਰੋ ਗਲੋਬਲ ਦੀ ਸੰਸਥਾਪਕ ਇੰਦੂ ਅਗਰਵਾਲ ਸਨ ਜਿਨ੍ਹਾਂ ਨੂੰ ਵੱਖ-ਵੱਖ ਰਾਜਾਂ ਦੇ ਰਾਜਪਾਲਾਂ, ਮੁੱਖ ਮੰਤਰੀਆਂ, ਸਿਹਤ ਤੇ ਰੁਜ਼ਗਾਰ ਮੰਤਰੀਆਂ ਸਮੇਤ ਕਈ ਪਤਵੰਤਿਆਂ ਦੁਆਰਾ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਵਿਵਹਾਰਕ ਗਤੀਵਿਧੀਆਂ ਰਾਹੀਂ ਨਵੀਨਤਾ ਤੇ ਵਿਚਾਰ ਪੈਦਾ ਕਰਨ, ਰਚਨਾਤਮਕ ਸਮੱਸਿਆ-ਹੱਲ ਕਰਨ ਤੇ ਇਕ ਸਟਾਰਟਅੱਪ ਮਾਨਸਿਕਤਾ ਨਾਲ ਜਾਣੂ ਕਰਵਾਇਆ ਗਿਆ। ਵਰਕਸ਼ਾਪ ਦੀ ਅਗਵਾਈ ਸਵੈ-ਵਿੱਤ ਕੋਰਸਾਂ ਵਿਭਾਗ ਦੀ ਮੁਖੀ ਡਾ. ਨੀਤੀ ਦਰਿਆਲ ਨੇ ਕੀਤੀ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰ. ਡਾ. ਮਨੋਹਰ ਗੋਇਲ ਨੇ ਅਜਿਹੀਆਂ ਉੱਦਮਤਾ-ਕੇਂਦ੍ਰਿਤ ਵਰਕਸ਼ਾਪਾਂ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਨਸ਼ੇ ਦੇ ਮੁੱਦੇ ’ਤੇ ਗੋਂਗਲੂਆਂ ਤੋਂ ਮਿੱਟੀ ਝਾੜ ਰਹੀਆਂ ਦੋਵੇਂ ਸਰਕਾਰਾਂ, ਹੋਵੇ ਠੋਸ ਕਾਰਵਾਈ- ਸਿੱਧੂ ਅਗਲੀ ਖ਼ਬਰ ਨਹਿਰੀ ਪਾਣੀ ਦੀ ਘਾਟ ਤੋਂ ਦੁਖੀ ਕਿਸਾਨਾਂ ਨੇ ਚੋਰਮਾਰ ਟੇਲ ’ਤੇ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।