25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸ਼ੰਘਾਈ ਦੇ ਤਜਰਬੇ ਨੂੰ ਕੁਰੂਕਸ਼ੇਤਰ ਵਿੱਚ ਹੁਨਰ ਵਿਕਾਸ ਦੇ ਯਤਨਾਂ ’ਚ ਲਾਗੂ ਕੀਤਾ ਜਾਵੇਗਾ-ਨਵੀਨ ਜਿੰਦਲ

ਗੂਹਲਾ ਚੀਕਾ (ਕੁਰੂਕਸ਼ੇਤਰ), 24 ਸਤੰਬਰ (ਓ. ਪੀ.

ਅਜੀਤ ਡੈਸਕ 25-09-2026
ਗੂਹਲਾ ਚੀਕਾ (ਕੁਰੂਕਸ਼ੇਤਰ), 24 ਸਤੰਬਰ (ਓ.ਪੀ. ਸੈਣੀ)- ਸੰਸਦ ਮੈਂਬਰ ਨਵੀਨ ਜਿੰਦਲ ਨੇ ਸ਼ੰਘਾਈ, ਚੀਨ ਵਿੱਚ ਵਿਸ਼ਵ ਦੇ ਪ੍ਰਮੁੱਖ ਹੁਨਰ ਮੁਕਾਬਲੇ, ਵਰਲਡ ਸਕਿੱਲਜ਼ ਸ਼ੰਘਾਈ 2026 ਦਾ ਦੌਰਾ ਕਰਕੇ ਭਾਰਤੀ ਯੁਵਾ ਹੁਨਰ ਚੈਂਪੀਅਨਾਂ ਦਾ ਮਨੋਬਲ ਵਧਾਇਆ। ਸੰਸਦ ਮੈਂਬਰ ਨਵੀਨ ਜਿੰਦਲ, ਆਪਣੀ ਪਤਨੀ ਸ਼ਾਲੂ ਜਿੰਦਲ ਤੇ ਟੀਮ ਦੇ ਨਾਲ ਭਾਰਤੀ ਦਲ ਨਾਲ ਮਿਲੇ ਤੇ ਵੱਖ-ਵੱਖ ਹੁਨਰ ਮੁਕਾਬਲਿਆਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਨੌਜਵਾਨਾਂ ਨਾਲ ਗੱਲਬਾਤ ਕੀਤੀ। 22 ਤੋਂ 27 ਸਤੰਬਰ ਤੱਕ ਹੋਣ ਵਾਲੇ ਮੁਕਾਬਲੇ ਵਿੱਚ ਟੀਮ ਇੰਡੀਆ ਦੇ 70 ਨੌਜਵਾਨ 63 ਹੁਨਰ ਵਿਸ਼ਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ। ਵਰਲਡਸਕਿੱਲਜ਼ ਦੇ ਅਨੁਸਾਰ, ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ। ਜਿੰਦਲ ਸਟੀਲ, ਅਧਿਕਾਰਤ ਸਪਾਂਸਰ ਵਜੋਂ ਇਸ ਅੰਤਰਰਾਸ਼ਟਰੀ ਮੁਹਿੰਮ ਵਿੱਚ ਟੀਮ ਇੰਡੀਆ ਨੂੰ ਉਤਸ਼ਾਹਿਤ ਤੇ ਸਮਰਥਨ ਕਰ ਰਿਹਾ ਹੈ। ਇਸ ਮੌਕੇ ਸੰਸਦ ਮੈਂਬਰ ਨਵੀਨ ਜਿੰਦਲ ਨੇ ਪੇਂਟਿੰਗ ਤੇ ਸਜਾਵਟ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਕੈਥਲ ਦੀ ਧੀ ਮੁਸਕਾਨ ਤੇ ਉਸਦੀ ਟ੍ਰੇਨਰ ਸੌਮਿਆ ਨਾਲ ਵੀ ਮੁਲਾਕਾਤ ਕੀਤੀ ਤੇ ਮੁਕਾਬਲੇ ਦੀਆਂ ਤਿਆਰੀਆਂ ਤੇ ਪੇਚੀਦਗੀਆਂ ਬਾਰੇ ਜਾਣਿਆ। ਉਨ੍ਹਾਂ ਮੁਸਕਾਨ ਨੂੰ ਅੰਤਰਰਾਸ਼ਟਰੀ ਮੰਚ ‘ਤੇ ਸ਼ਾਨਦਾਰ ਪ੍ਰਦਰਸ਼ਨ ਅਤੇ ਸੁਨਹਿਰੀ ਸਫਲਤਾ ਦੀ ਕਾਮਨਾ ਕੀਤੀ। ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਕਿ ਹੁਨਰ ਦੇ ਇਸ ਵਿਸ਼ਵ ਮਹਾਂਕੁੰਭ ਵਿੱਚ ਸਾਡੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਆਧੁਨਿਕ ਅਤੇ ਤਕਨੀਕੀ ਖੇਤਰਾਂ ਵਿੱਚ ਆਪਣੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕਰਦੇ ਦੇਖਣਾ ਇੱਕ ਮਾਣ ਵਾਲਾ ਪਲ ਹੈ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਹੇਠ, ਕੁਰੂਕਸ਼ੇਤਰ ਸੰਸਦੀ ਹਲਕੇ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਕੁਰੂਕਸ਼ੇਤਰ ਅੰਤਰਰਾਸ਼ਟਰੀ ਹੁਨਰ ਕੇਂਦਰ, ਮਹਾਤਮਾ ਜਯੋਤੀਬਾ ਫੂਲੇ ਅੰਤਰਰਾਸ਼ਟਰੀ ਹੁਨਰ ਕੇਂਦਰ ਤੇ ਆਰ.ਕੇ.ਐਸ.ਡੀ. ਨਵੀਨ ਅਵਸਰ ਅੰਤਰਰਾਸ਼ਟਰੀ ਹੁਨਰ ਕੇਂਦਰ ਚਲਾਏ ਜਾ ਰਹੇ ਹਨ। ਸੰਸਦ ਮੈਂਬਰ ਨਵੀਨ ਜਿੰਦਲ ਦੇ ਯਤਨਾਂ ਸਦਕਾ ਕੁਰੂਕਸ਼ੇਤਰ ਸੰਸਦੀ ਹਲਕੇ ਦੇ ਸਾਰੇ ਆਈ.ਟੀ.ਆਈ. ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਸੇਤੂ ਯੋਜਨਾ ਤਹਿਤ 320 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਪਿਛਲੀ ਖ਼ਬਰ ਫਸਲ ਰਜਿਸਟਰੇਸ਼ਨ ਲਈ ਸਰਕਾਰ ਦੇ ਪੋਰਟਲ ਸਿਸਟਮ ’ਚ ਫਸੇ ਕਿਸਾਨ-ਲਖਵਿੰਦਰ ਸਿੰਘ ਔਲਖ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਰਤੀਆ ’ਚ ਰੋਸ ਮਾਰਚ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।