13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਲੁਧਿਆਣਾ-ਜਾਖਲ ਸਵਾਰੀ ਗੱਡੀ ਦਾ ਜੀਂਦ ਤੱਕ ਹੋਇਆ ਵਿਸਥਾਰ

ਟੋਹਾਣਾ, 12 ਸਤੰਬਰ (ਮਨਜੀਤ ਸਿੰਘ)- ਲੰਮੇ ਸਮੇਂ ਤੋਂ ਉਡੀਕ ਕਰ ਰਹੇ ਦੈਨਿਕ ਰੇਲ ਯਾਤਰੀਆਂ ਲਈ ਖੁਸ਼ੀ ਦੀ ਖ਼ਬਰ ਹੈ ਕਿ ਲੁਧਿਆਣਾ ਤੋਂ ਜਾਖਲ ਤੱਕ ਚੱਲਣ ਵਾਲੀ ਸਵਾਰੀ ਗੱਡੀ ਨੰਬਰ 54054 ਦਾ ਹੁਣ ਜੀਂਦ ਤੱਕ ਵਿਸਥਾਰ ਕਰ ਦਿੱਤਾ ਗਿਆ ਹੈ। ਇਹ ਗੱਡੀ 11 ਸਤੰਬਰ ਤੋਂ ਜਾਖਲ ਦੀ ਬਜਾਏ ਜੀਂਦ ਤੱਕ ਆਉਣ-ਜਾਣ ਲੱਗ ਪਈ ਹੈ।

ਅਜੀਤ ਡੈਸਕ 13-09-2026
ਟੋਹਾਣਾ, 12 ਸਤੰਬਰ (ਮਨਜੀਤ ਸਿੰਘ)- ਲੰਮੇ ਸਮੇਂ ਤੋਂ ਉਡੀਕ ਕਰ ਰਹੇ ਦੈਨਿਕ ਰੇਲ ਯਾਤਰੀਆਂ ਲਈ ਖੁਸ਼ੀ ਦੀ ਖ਼ਬਰ ਹੈ ਕਿ ਲੁਧਿਆਣਾ ਤੋਂ ਜਾਖਲ ਤੱਕ ਚੱਲਣ ਵਾਲੀ ਸਵਾਰੀ ਗੱਡੀ ਨੰਬਰ 54054 ਦਾ ਹੁਣ ਜੀਂਦ ਤੱਕ ਵਿਸਥਾਰ ਕਰ ਦਿੱਤਾ ਗਿਆ ਹੈ। ਇਹ ਗੱਡੀ 11 ਸਤੰਬਰ ਤੋਂ ਜਾਖਲ ਦੀ ਬਜਾਏ ਜੀਂਦ ਤੱਕ ਆਉਣ-ਜਾਣ ਲੱਗ ਪਈ ਹੈ। ਗੱਡੀ ਦੇ ਜੀਂਦ ਤੱਕ ਵਿਸਥਾਰ ਨਾਲ ਟੋਹਾਣਾ ਤੇ ਆਸ-ਪਾਸ ਦੇ ਇਲਾਕਿਆਂ ਦੇ ਰੋਜ਼ਾਨਾ ਰੇਲ ਯਾਤਰੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਗੱਡੀ ਆਪਣੇ ਪਹਿਲੇ ਦਿਨ ਨਿਰਧਾਰਤ ਸਮੇਂ ਤੋਂ ਲਗਭਗ ਦੋ ਘੰਟੇ ਦੇਰੀ ਨਾਲ ਟੋਹਾਣਾ ਰੇਲਵੇ ਸਟੇਸ਼ਨ ’ਤੇ ਪੁੱਜੀ। ਇਸ ਦੇ ਬਾਵਜੂਦ ਦੈਨਿਕ ਰੇਲ ਯਾਤਰੀ ਵੈਲਫੇਅਰ ਐਸੋਸੀਏਸ਼ਨ ਟੋਹਾਣਾ ਦੇ ਮੈਂਬਰ ਗੱਡੀ ਦੇ ਸਵਾਗਤ ਲਈ ਰਾਤ ਦੇਰ ਤੱਕ ਰੇਲਵੇ ਸਟੇਸ਼ਨ ’ਤੇ ਡਟੇ ਰਹੇ। ਰਾਤ ਕਰੀਬ 11:55 ਵਜੇ ਜਿਵੇਂ ਹੀ ਗੱਡੀ ਟੋਹਾਣਾ ਰੇਲਵੇ ਸਟੇਸ਼ਨ ’ਤੇ ਪੁੱਜੀ ਤਾਂ ਐਸੋਸੀਏਸ਼ਨ ਦੇ ਮੈਂਬਰਾਂ ਨੇ ਡਰਾਈਵਰ ਤੇ ਗਾਰਡ ਨੂੰ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਗੱਡੀ ਦੇ ਇੰਜਣ ਨੂੰ ਵੀ ਫੁੱਲਾਂ ਦੀ ਮਾਲਾ ਪਾਈ ਗਈ ਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਨਾਗਪਾਲ ਨੇ ਹਰੀ ਝੰਡੀ ਦਿਖਾ ਕੇ ਗੱਡੀ ਨੂੰ ਜੀਂਦ ਵੱਲ ਰਵਾਨਾ ਕੀਤਾ। ਰੇਲ ਯਾਤਰੀਆਂ ਨੇ ਗੱਡੀ ਦੇ ਜੀਂਦ ਤੱਕ ਵਿਸਥਾਰ ਨੂੰ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਦੀ ਪੂਰਤੀ ਦੱਸਦਿਆਂ ਇਸ ਦਾ ਸਵਾਗਤ ਕੀਤਾ। ਯਾਤਰੀਆਂ ਨੇ ਦੱਸਿਆ ਕਿ ਪਹਿਲਾਂ ‘ਸਰਬੱਤ ਦਾ ਭਲਾ’ ਤੇ ‘ਮੋਗਾ ਇੰਟਰਸਿਟੀ’ ਵਰਗੀਆਂ ਗੱਡੀਆਂ ਜੀਂਦ ਤੋਂ ਬਾਅਦ ਸਿੱਧਾ ਨਰਵਾਣਾ, ਟੋਹਾਣਾ, ਜਾਖਲ ਹੁੰਦੀਆਂ ਹੋਈਆਂ ਲੁਧਿਆਣਾ ਵੱਲ ਜਾਂਦੀਆਂ ਸਨ। ਹੁਣ 54053/54054 ਸਵਾਰੀ ਗੱਡੀ ਦੇ ਜੀਂਦ ਤੋਂ ਟੋਹਾਣਾ ਤੇ ਟੋਹਾਣਾ ਤੋਂ ਜੀਂਦ ਤੱਕ ਚੱਲਣ ਨਾਲ ਛੋਟੇ-ਛੋਟੇ ਰੇਲਵੇ ਸਟੇਸ਼ਨਾਂ ’ਤੇ ਵੀ ਇਸ ਦਾ ਠਹਿਰਾਅ ਹੋਵੇਗਾ ਜਿਸ ਦਾ ਸਭ ਤੋਂ ਵੱਧ ਲਾਭ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਮਿਲੇਗਾ। ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਗੱਡੀ ਦੇ ਜੀਂਦ ਤੱਕ ਵਿਸਥਾਰ ਨਾਲ ਟੋਹਾਣਾ, ਨਰਵਾਣਾ, ਜਾਖਲ ਤੇ ਰਸਤੇ ਵਿੱਚ ਪੈਂਦੇ ਹੋਰ ਸਟੇਸ਼ਨਾਂ ਤੋਂ ਰੋਜ਼ਾਨਾ ਆਉਣ-ਜਾਣ ਵਾਲੇ ਮੁਲਾਜ਼ਮਾਂ, ਵਿਦਿਆਰਥੀਆਂ, ਵਪਾਰੀਆਂ ਤੇ ਹੋਰ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਜਲ ਸੇਵਾ ਦੇ ਮੁਖੀ ਕਸ਼ਮੀਰੀ ਲਾਲ ਯਾਦਵ, ਸਹਿ-ਮੁਖੀ ਅਜੈ ਸ਼ਰਮਾ, ਸਹਿ-ਮੁਖੀ ਗੌਤਮ ਭਾਟੀਆ, ਖ਼ਜ਼ਾਨਚੀ ਵਿਕਾਸ ਸੇਠੀ, ਕਾਰਜਕਾਰਨੀ ਮੈਂਬਰ ਪ੍ਰਵੀਨ ਬਾਂਸਲ, ਕ੍ਰਿਸ਼ਨ ਅਰੋੜਾ, ਸਤਪਾਲ ਗੋਇਲ, ਅਮਿਤ ਚੱਢਾ, ਸੁਨੀਲ ਸੇਠੀ, ਰਾਮ ਕੁਮਾਰ, ਰਾਜੇਸ਼, ਮਨਪ੍ਰੀਤ ਸਿੰਘ ਸਮੇਤ ਸ਼ਹਿਰ ਦੇ ਕਈ ਪਤਵੰਤੇ ਹਾਜ਼ਰ ਸਨ। 12 ਐਸਐਨਜੀ073 ਦੈਨਿਕ ਰੇਲ ਯਾਤਰੀ ਵੈਲਫੇਅਰ ਐਸੋਸੀਏਸ਼ਨ ਟੋਹਾਣਾ ਦੇ ਮੈਂਬਰਾਂ ਨੇ ਡਰਾਈਵਰ ਤੇ ਗਾਰਡ ਦਾ ਸਵਾਗਤ ਕਰਕੇ ਵੰਡੇ ਲੱਡੂ। ਤਸਵੀਰ : ਮਨਜੀਤ ਸਿੰਘ ਟੋਹਾਣਾ
ਪਿਛਲੀ ਖ਼ਬਰ ਇਨੈਲੋ ਦੀ ਰੈਲੀ ਨੂੰ ਲੈ ਕੇ ਵਰਕਰਾਂ ’ਚ ਭਾਰੀ ਉਤਸ਼ਾਹ, ਪਿੰਡ-ਪਿੰਡ ਦਿੱਤਾ ਜਾ ਰਿਹਾ ਸੱਦਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।