13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਨਗਰ ਨਿਗਮ ਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਸੰਘਰਸ਼ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਧੰਨਵਾਦੀ ਸਭਾ ਸੱਦੀ

ਯਮੁਨਾਨਗਰ, 12 ਸਤੰਬਰ (ਗੁਰਦਿਆਲ ਸਿੰਘ ਨਿਮਰ)- ਹਰਿਆਣਾ ਨਗਰ ਨਿਗਮ ਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਦੀ 37 ਦਿਨਾਂ ਦੀ ਸੂਬਾ-ਵਿਆਪੀ ਹੜਤਾਲ ਤੋਂ ਬਾਅਦ ਹਰਿਆਣਾ ਫਾਇਰ ਵਿਭਾਗ ਕਰਮਚਾਰੀ ਯੂਨੀਅਨ ਨੇ ਕਰਮਚਾਰੀਆਂ ਦੀ ਇਤਿਹਾਸਕ ਜਿੱਤ ਤੇ ਉਨ੍ਹਾਂ ਦੀਆਂ ਮੰਗਾਂ ‘ਤੇ ਸਰਕਾਰ ਨਾਲ ਹੋਏ ਸਮਝੌਤੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਧਾਨ ਵਿਜੇਂਦਰ ਸਿੰਘ ਦੀ ਪ੍ਰਧਾਨਗੀ ਹੇਠ ਮੁੱਖ ਫਾਇਰ ਸਟੇਸ਼ਨ ਵਿਖੇ ਇਕ ਧੰਨਵਾਦੀ ਸਭਾ ਸੱਦੀ ਗਈ ਜਿਸ ਦਾ ਸੰਚਾਲਨ ਜ਼ਿਲ੍ਹਾ ਸਕੱਤਰ ਰਿੰਕੂ ਕੁਮਾਰ ਨੇ ਕੀਤਾ। ਇਕੱਤਰਤਾ ਦੌਰਾਨ ਕਰਮਚਾਰੀਆਂ ਨੇ ਸਰਵ ਕਰਮਚਾਰੀ ਸੰਘ ਹਰਿਆਣਾ, ਸੀ.

ਧੰਨਵਾਦੀ ਸਭਾ ਦੌਰਾਨ ਵੱਖ-ਵੱਖ ਜਥੇਬੰਦੀਆਂ ਦਾ ਸੰਘਰਸ਼ ਦੌਰਾਨ ਸਹਿਯੋਗ ਦੇਣ ਬਦਲੇ ਧੰਨਵਾਦ ਕਰਨ ਮੌਕੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਨਗਰ ਨਿਗਮ ਤੇ ਫਾਇਰ ਵਿਭਾਗ ਦੇ ਕਰਮਚਾਰੀ। ਤਸਵੀਰ : ਨਿਮਰ 13-09-2026
ਯਮੁਨਾਨਗਰ, 12 ਸਤੰਬਰ (ਗੁਰਦਿਆਲ ਸਿੰਘ ਨਿਮਰ)- ਹਰਿਆਣਾ ਨਗਰ ਨਿਗਮ ਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਦੀ 37 ਦਿਨਾਂ ਦੀ ਸੂਬਾ-ਵਿਆਪੀ ਹੜਤਾਲ ਤੋਂ ਬਾਅਦ ਹਰਿਆਣਾ ਫਾਇਰ ਵਿਭਾਗ ਕਰਮਚਾਰੀ ਯੂਨੀਅਨ ਨੇ ਕਰਮਚਾਰੀਆਂ ਦੀ ਇਤਿਹਾਸਕ ਜਿੱਤ ਤੇ ਉਨ੍ਹਾਂ ਦੀਆਂ ਮੰਗਾਂ ‘ਤੇ ਸਰਕਾਰ ਨਾਲ ਹੋਏ ਸਮਝੌਤੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਧਾਨ ਵਿਜੇਂਦਰ ਸਿੰਘ ਦੀ ਪ੍ਰਧਾਨਗੀ ਹੇਠ ਮੁੱਖ ਫਾਇਰ ਸਟੇਸ਼ਨ ਵਿਖੇ ਇਕ ਧੰਨਵਾਦੀ ਸਭਾ ਸੱਦੀ ਗਈ ਜਿਸ ਦਾ ਸੰਚਾਲਨ ਜ਼ਿਲ੍ਹਾ ਸਕੱਤਰ ਰਿੰਕੂ ਕੁਮਾਰ ਨੇ ਕੀਤਾ। ਇਕੱਤਰਤਾ ਦੌਰਾਨ ਕਰਮਚਾਰੀਆਂ ਨੇ ਸਰਵ ਕਰਮਚਾਰੀ ਸੰਘ ਹਰਿਆਣਾ, ਸੀ.ਆਈ.ਟੀ.ਯੂ., ਸੇਵਾ-ਮੁਕਤ ਕਰਮਚਾਰੀ ਯੂਨੀਅਨ ਹਰਿਆਣਾ, ਆਲ ਇੰਡੀਆ ਕਿਸਾਨ ਸਭਾ, ਵੱਖ-ਵੱਖ ਕਰਮਚਾਰੀ, ਮਜ਼ਦੂਰ, ਕਿਸਾਨ, ਸਮਾਜਿਕ, ਧਾਰਮਿਕ, ਵਪਾਰਕ, ਦੁਕਾਨਦਾਰ ਸੰਗਠਨਾਂ, ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਪੱਤਰਕਾਰਾਂ ਦਾ ਦਿਲੋਂ ਧੰਨਵਾਦ ਕੀਤਾ ਜੋ ਕਿ ਇਸ ਸੰਘਰਸ਼ ਦੌਰਾਨ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹੇ। ਇਸ ਮੌਕੇ ਕੌਂਸਲਰ ਮੰਗੇਰਾਮ ਤਿਗਰਾ ਤੇ ਫਾਇਰ ਵਿਭਾਗ ਦੇ ਸੂਬਾ ਜਨਰਲ ਸਕੱਤਰ ਗੁਲਸ਼ਨ ਭਾਰਦਵਾਜ ਨੇ ਕਿਹਾ ਕਿ ਇਹ ਜਿੱਤ ਨਾ ਸਿਰਫ਼ ਫਾਇਰ ਤੇ ਮਿਊਂਸੀਪਲ ਕਰਮਚਾਰੀਆਂ ਦੀ ਜਿੱਤ ਹੈ, ਸਗੋਂ ਇਹ ਏਕਤਾ, ਸੰਘਰਸ਼ ਤੇ ਜਨਤਕ ਸਮਰਥਨ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ 37 ਦਿਨਾਂ ਤੱਕ ਕਰਮਚਾਰੀਆਂ ਨੇ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਆਪਣੇ ਹੱਕਾਂ ਤੇ ਸਨਮਾਨ ਲਈ ਆਪਣਾ ਸੰਘਰਸ਼ ਜਾਰੀ ਰੱਖਿਆ ਅਤੇ ਅੰਤ ‘ਚ ਸਰਕਾਰ ਨੂੰ ਗੱਲਬਾਤ ਲਈ ਮਜ਼ਬੂਰ ਹੋਣਾ ਪਿਆ ਅਤੇ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਸਕਾਰਾਤਮਕ ਫ਼ੈਸਲਾ ਲੈਣਾ ਪਿਆ। ਉਨ੍ਹਾਂ ਦੱਸਿਆ ਕਿ ਸਰਕਾਰ ਨਾਲ ਹੋਈ ਸਹਿਮਤੀ ਅਨੁਸਾਰ ਕਰਮਚਾਰੀਆਂ ਦੀ ਕਈ ਮਹੱਤਵਪੂਰਨ ਮੰਗਾਂ ‘ਤੇ ਸਹਿਮਤੀ ਬਣੀ ਹੈ, ਜਿਨ੍ਹਾਂ ‘ਚ ਅੱਗ ਬੁਝਾਊ ਕਰਮਚਾਰੀਆਂ ਲਈ 5,000 ਰੁ. ਮਹੀਨਾਵਾਰ ਜੋਖਮ ਭੱਤਾ, 7500 ਰੁ. ਸਾਲਾਨਾ ਵਰਦੀ ਭੱਤਾ, ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ, ਹਾਦਸੇ ‘ਚ ਮੌਤ ਹੋਣ ਦੀ ਸੂਰਤ ‘ਚ ਪਰਿਵਾਰ ਨੂੰ 50 ਲੱਖ ਰੁ. ਮੁਆਵਾਜ਼ਾ ਦੇਣ ਦੀ ਨੀਤੀ ਤਿਆਰ ਕਰਨਾ ਤੇ ਫਾਇਰ ਆਪ੍ਰੇਟਰ-ਕਮ-ਡਰਾਈਵਰ ਦੀਆਂ ਖਾਲੀ ਅਸਾਮੀਆਂ ‘ਤੇ ਭਰਤੀ ਲਈ ਮਾਪਦੰਡ ਨਿਰਧਾਰਤ ਕਰਨ ਤੋਂ ਬਾਅਦ ਇਸ਼ਤਿਹਾਰ ਜਾਰੀ ਕਰਨਾ ਆਦਿ ਮੰਗਾਂ ਸ਼ਾਮਿਲ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਸੰਘਰਸ਼ ਦੌਰਾਨ ਕਰਮਚਾਰੀਆਂ ਨੂੰ ਭੋਜਨ, ਵਿੱਤੀ ਤੇ ਨੈਤਿਕ ਸਹਾਇਤਾ ਪ੍ਰਦਾਨ ਕਰਨ ਵਾਲੇ ਸੰਗਠਨਾਂ ਤੇ ਆਮ ਲੋਕਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਇਕ ਇਤਿਹਾਸਕ ਅੰਦੋਲਨ ਸਾਬਿਤ ਹੋਇਆ ਹੈ, ਜਿਸ ਨੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਮਜ਼ਦੂਰਾਂ ਦੇ ਸੰਘਰਸ਼ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਏਕਤਾ ਭਵਿੱਖ ‘ਚ ਵੀ ਇਸੇ ਤਰ੍ਹਾਂ ਕਾਇਮ ਰਹੇਗੀ ਅਤੇ ਕਿਸੇ ਵੀ ਲੰਬਿਤ ਮੰਗ ਨੂੰ ਲੋਕਤੰਤਰੀ ਤੇ ਸੰਘਰਸ਼ਸ਼ੀਲ ਤਰੀਕਿਆਂ ਨਾਲ ਪੂਰਾ ਕਰਵਾਇਆ ਜਾਵੇਗਾ। ਮੀਟਿੰਗ ਦੇ ਅੰਤ ‘ਚ ਸਮੁੱਚੇ ਸੰਘਰਸ਼ੀ ਕਰਮਚਾਰੀਆਂ ਨੇ ਇਕ ਦੂਜੇ ਨੂੰ ਆਪਣੀ ਇਨਕਲਾਬੀ ਜਿੱਤ ‘ਤੇ ਵਧਾਈ ਦਿੱਤੀ ਤੇ ਸੰਘਰਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ। ਇਸ ਮੌਕੇ ਸਰਵ ਕਰਮਚਾਰੀ ਸੰਘ ਹਰਿਆਣਾ ਦੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਦੇ, ਸਕੱਤਰ ਸਤੀਸ਼ ਕੁਮਾਰ, ਮਕੈਨੀਕਲ 41 ਤੋਂ ਪ੍ਰੇਮ ਪ੍ਰਕਾਸ਼, ਮਹਿੰਦਰ ਸਿੰਘ, ਰਿਟਾਇਰਡ ਕਰਮਚਾਰੀ ਸੰਘ ਤੋਂ ਜ਼ਿਲ੍ਹਾ ਪ੍ਰਧਾਨ ਜੋਤ ਸਿੰਘ, ਸਕੱਤਰ ਸੋਮਨਾਥ, ਖਜ਼ਾਨਚੀ ਮੁਖਤਿਆਰ ਸਿੰਘ, ਬਲਾਕ ਪ੍ਰਧਾਨ ਅਸ਼ੋਕ ਵਰਮਾ, ਬਲਾਕ ਸਕੱਤਰ ਜਰਨੈਲ ਸਿੰਘ, ਚਿਨਾਲੀਆ, ਆਲ ਇੰਡੀਆ ਤੋਂ ਵਾਈਸ ਚੇਅਰਮੈਨ ਰਾਜਵਿੰਦਰ ਸਿੰਘ, ਆਈ. ਸੀਟੂ ਤੋਂ ਤਿਆਗੀ, ਸੁਨੀਤਾ ਸੂਘ, ਸੁਨੀਤਾ ਕਰਹੇੜਾ, ਮੀਨਾਕਸ਼ੀ ਸ਼ਰਮਾ, ਗੈਸਟ ਟੀਚਰਜ਼ ਐਸੋਸੀਏਸ਼ਨ ਤੋਂ ਮਨਜੀਤ ਕੌਰ, ਪ੍ਰਧਾਨ ਪਾਪਲਾ, ਰਮਨ, ਸੰਜੇ, ਨਗਰ ਨਿਗਮ ਤੋਂ ਸੁਭਾਸ਼, ਫਾਇਰ ਵਿਭਾਗ ਤੋਂ ਲਲਿਤ ਕੁਮਾਰ, ਤਜਿੰਦਰ ਸਿੰਘ, ਵਿੱਕੀ ਵਾਲੀਆ, ਅਮਿਤ ਕੰਬੋਜ, ਸਤਨਾਮ, ਨਰੇਸ਼, ਕੁਲਦੀਪ ਤੇ ਵਿਨੋਦ ਕੁਮਾਰ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।