13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 11ਵਾਂ ਵਿਸ਼ਾਲ ਭੰਡਾਰਾ ਤੇ ਰੁੱਖ ਲਗਾਉਣ ਦਾ ਪ੍ਰੋਗਰਾਮ ਅੱਜ ਪਿੰਡ ਹਰੀਗੜ੍ਹ ਕਿੰਗਣ ’ਚ

ਗੂਹਲਾ ਚੀਕਾ, 12 ਸਤੰਬਰ (ਓ. ਪੀ.

ਅਜੀਤ ਡੈਸਕ 13-09-2026
ਗੂਹਲਾ ਚੀਕਾ, 12 ਸਤੰਬਰ (ਓ.ਪੀ. ਸੈਣੀ)- ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਦਰਬਾਰ ਬਾਬਾ ਗੋਰਖਨਾਥ ਸੇਵਾਦਲ ਟਰੱਸਟ ਹਰੀਗੜ੍ਹ ਕਿੰਗਣ ਤੇ ਸਾਰੇ ਪਿੰਡ ਵਾਸੀ ਵਲੋਂ 13 ਸਤੰਬਰ, 2026 ਨੂੰ 11ਵਾਂ ਵਿਸ਼ਾਲ ਭੰਡਾਰਾ ਤੇ ਰੁੱਖ ਲਗਾਉਣ ਦੀ ਰਸਮ ਨਿਭਾਈ ਜਾ ਰਹੀ ਹੈ। ਮੁੱਖ ਮਹਿਮਾਨ ਕੁਲਦੀਪ ਚਹਲ (ਆਈ.ਪੀ.ਐਸ.), ਡੀ.ਆਈ.ਜੀ., ਪਟਿਆਲਾ (ਪੰਜਾਬ), ਵਿਸ਼ੇਸ਼ ਮਹਿਮਾਨ ਧਰਮਚੰਦ ਰੰਗਾ (ਏ.ਡੀ.ਪੀ.), ਹਰਿਆਣਾ, ਰਮੇਸ਼ ਕੁਮਾਰ ਗੁਲੀਆ (ਡੀ.ਐਸ.ਪੀ.), ਗੂਹਲਾ ਤੇ ਸੰਦੀਪ ਦਿੱਲੀ ਹੋਣਗੇ। ਇਹ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਸੰਸਥਾਪਕ ਤੇ ਨਿਰਦੇਸ਼ਕ ਅਤੇ ਪ੍ਰਸਿੱਧ ਸਮਾਜ ਸੇਵਕ ਬਾਬਾ ਰਮੇਸ਼ ਨੇ ਦੱਸਿਆ ਕਿ ਇਸ ਮੌਕੇ ਬਹੁਤ ਸਾਰੇ ਸੰਤ ਤੇ ਉੱਘੀਆਂ ਸ਼ਖਸੀਅਤਾਂ ਪਹੁੰਚਣਗੀਆਂ। ਇਸ ਮੌਕੇ ਮਹੰਤ ਹਰੀ ਗਿਰੀ ਹਰੀਗੜ੍ਹ ਕਿੰਗਨ ਵਾਲੇ, ਮਹੰਤ ਪੀਰ ਰਾਜਨਾਥ ਉਜਾਨਾ, ਕਾਸ਼ੀ ਨਾਥ ਆਦਿ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਡੀ.ਆਈ.ਜੀ. ਤੇ ਹੋਰ ਸੰਤ ਆਪਣੇ ਹੱਥਾਂ ਨਾਲ ਬੂਟੇ ਲਗਾਉਣਗੇ। 12ਪੀਟੀਏ59 ਬਾਬਾ ਰਮੇਸ਼ ਹਰੀਗੜ੍ਹ ਕਿੰਗਣ
ਪਿਛਲੀ ਖ਼ਬਰ ਹਰ ਪਿੰਡ ’ਚ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਹੋਣਗੇ- ਕੁਲਵੰਤ ਬਾਜ਼ੀਗਰ ਅਗਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਸੰਸਕ੍ਰਿਤ ਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।