02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਭਗਤ ਰਵਿਦਾਸ ਜੀ ਦੇ ਵਿਚਾਰ ਸਮਾਜਿਕ ਸਾਂਝੀਵਾਲਤਾ ਤੇ ਭਾਈਚਾਰੇ ਦੀ ਮਜ਼ਬੂਤ ਨੀਂਹ-ਦਵੇਂਦਰ ਸਿੰਘ ਬਬਲੀ

ਟੋਹਾਣਾ, 1 ਸਤੰਬਰ (ਮਨਜੀਤ ਸਿੰਘ)– ਸਾਬਕਾ ਕੈਬਨਿਟ ਮੰਤਰੀ ਦਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਨੇ ਆਪਣੇ ਮਹਾਨ ਵਿਚਾਰਾਂ ਅਤੇ ਸਿੱਖਿਆਵਾਂ ਰਾਹੀਂ ਸਮਾਜ ਨੂੰ ਬਰਾਬਰੀ, ਸਦਭਾਵਨਾ, ਭਾਈਚਾਰੇ ਅਤੇ ਸਮਾਜਿਕ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੇ ਵਿਚਾਰ ਅੱਜ ਵੀ ਸਮਾਜ ਨੂੰ ਜਾਤ-ਪਾਤ, ਊਚ-ਨੀਚ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਇਕਜੁੱਟਤਾ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ।

ਅਜੀਤ ਡੈਸਕ 02-09-2026
ਟੋਹਾਣਾ, 1 ਸਤੰਬਰ (ਮਨਜੀਤ ਸਿੰਘ)– ਸਾਬਕਾ ਕੈਬਨਿਟ ਮੰਤਰੀ ਦਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਨੇ ਆਪਣੇ ਮਹਾਨ ਵਿਚਾਰਾਂ ਅਤੇ ਸਿੱਖਿਆਵਾਂ ਰਾਹੀਂ ਸਮਾਜ ਨੂੰ ਬਰਾਬਰੀ, ਸਦਭਾਵਨਾ, ਭਾਈਚਾਰੇ ਅਤੇ ਸਮਾਜਿਕ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੇ ਵਿਚਾਰ ਅੱਜ ਵੀ ਸਮਾਜ ਨੂੰ ਜਾਤ-ਪਾਤ, ਊਚ-ਨੀਚ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਇਕਜੁੱਟਤਾ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ। ਸਾਬਕਾ ਮੰਤਰੀ ਦਵੇਂਦਰ ਸਿੰਘ ਬਬਲੀ ਟੋਹਾਣਾ ਦਿਹਾਤੀ ਮੰਡਲ ਦੇ ਪਿੰਡ ਅੱਕਾਂਵਾਲੀ ਵਿਖੇ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸਾਂਝੀਵਾਲਤਾ ਮੁਹਿੰਮ ਤਹਿਤ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਜਨਮ ਸਥਾਨ ਸੀਰ ਗੋਵਰਧਨਪੁਰ, ਵਾਰਾਣਸੀ ਦੀ ਪਾਵਨ ਮਿੱਟੀ ਵਾਲੇ ਕਲਸ਼ ਵੰਡ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਪਾਵਨ ਮਿੱਟੀ ਵਾਲੇ ਕਲਸ਼ ਨੂੰ ਨਮਨ ਕਰਦਿਆਂ ਸੰਤ ਰਵਿਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਸ਼ਰਧਾ ਨਾਲ ਸਿਰ ਨਿਵਾਇਆ। ਇਸ ਮੌਕੇ ਦਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਸੰਤ ਰਵਿਦਾਸ ਜੀ ਮਹਾਰਾਜ ਦਾ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਸਮੁੱਚੀ ਮਨੁੱਖਤਾ ਦੀ ਭਲਾਈ ਦਾ ਰਾਹ ਦਿਖਾਉਂਦੀ ਹੈ। ਉਨ੍ਹਾਂ ਹਮੇਸ਼ਾ ਬਰਾਬਰੀ, ਪਿਆਰ, ਭਾਈਚਾਰੇ ਅਤੇ ਸਮਾਜਿਕ ਏਕਤਾ ’ਤੇ ਜ਼ੋਰ ਦਿੱਤਾ। ਅੱਜ ਲੋੜ ਹੈ ਕਿ ਅਸੀਂ ਉਨ੍ਹਾਂ ਦੇ ਵਿਚਾਰਾਂ ਨੂੰ ਸਿਰਫ਼ ਯਾਦ ਹੀ ਨਾ ਕਰੀਏ, ਸਗੋਂ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਸਮਾਜ ਵਿੱਚ ਆਪਸੀ ਪਿਆਰ ਅਤੇ ਸਦਭਾਵਨਾ ਨੂੰ ਹੋਰ ਮਜ਼ਬੂਤ ਕਰੀਏ। ਉਨ੍ਹਾਂ ਕਿਹਾ ਕਿ ਸੰਤ ਰਵਿਦਾਸ ਜੀ ਮਹਾਰਾਜ ਦੀ ਜਨਮ ਸਥਾਨ ਦੀ ਪਾਵਨ ਮਿੱਟੀ ਵਾਲਾ ਕਲਸ਼ ਪਿੰਡ-ਪਿੰਡ ਪਹੁੰਚਣਾ ਸ਼ਰਧਾ ਦੇ ਨਾਲ-ਨਾਲ ਸਮਾਜਿਕ ਸਾਂਝੀਵਾਲਤਾ ਦਾ ਵੀ ਸੰਦੇਸ਼ ਹੈ। ਇਹ ਮੁਹਿੰਮ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਕਰਨ ਅਤੇ ਸੰਤ ਰਵਿਦਾਸ ਜੀ ਮਹਾਰਾਜ ਦੇ ਮਹਾਨ ਵਿਚਾਰਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸਾਧਨ ਬਣ ਰਹੀ ਹੈ। ਸਾਬਕਾ ਮੰਤਰੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਜਾਤ-ਪਾਤ ਅਤੇ ਭੇਦਭਾਵ ਦੀਆਂ ਭਾਵਨਾਵਾਂ ਨੂੰ ਖ਼ਤਮ ਕਰਦਿਆਂ ਸਮਾਜਿਕ ਏਕਤਾ, ਆਪਸੀ ਭਾਈਚਾਰੇ ਅਤੇ ਸਾਂਝੀਵਾਲਤਾ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਮਿਲ ਕੇ ਯਤਨ ਕਰਨ। ਇਸ ਮੌਕੇ ਜ਼ਿਲ੍ਹਾ ਮਹਾਮੰਤਰੀ ਵਿਕਾਸ ਲਲੌਦਾ, ਮਾਰਕੀਟ ਕ ਮੇਟੀ ਟੋਹਾਣਾ ਦੇ ਚੇਅਰਮੈਨ ਜਗਜੀਤ ਹੁੱਡਾ, ਧਾਰਸੂਲ ਦੇ ਚੇਅਰਮੈਨ ਰਾਮਮੇਹਰ ਧਾਰਸੂਲ, ਦਿਹਾਤੀ ਮੰਡਲ ਪ੍ਰਧਾਨ ਪ੍ਰਵੀਨ ਗਿੱਲ, ਮੰਡਲ ਮਹਾਮੰਤਰੀ ਨੇਕੀ ਸਿੰਹਮਾਰ, ਸਰਪੰਚ ਜਸਪਾਲ ਸਿੰਘ, ਅਵਤਾਰ ਸਿੰਘ ਮਾਨ, ਸਰਪੰਚ ਗੁਰਸੇਵਕ ਸਿੰਘ ਫ਼ਤਹਿਪੁਰੀ, ਸਰਪੰਚ ਗੋਵਿੰਦ ਮਿਓਂਦ ਕਲਾਂ, ਸਰਪੰਚ ਪ੍ਰਵੀਨ ਸ਼ਕਰਪੁਰਾ, ਪੰਮਾ ਰਸੂਲਪੁਰ, ਬਲਾਕ ਸੰਮਤੀ ਟੋਹਾਣਾ ਦੇ ਚੇਅਰਮੈਨ ਸੁਰਿੰਦਰ ਸਿੰਘ, ਬਲਾਕ ਸੰਮਤੀ ਜਾਖਲ ਦੇ ਚੇਅਰਮੈਨ ਜਗਤਾਰ ਸਿੰਘ, ਸਰਪੰਚ ਜੱਗਾ ਸਿੰਘ ਨੜੈਲ, ਅਨਿਲ ਕੁਮਾਰ, ਬਾਬਾ ਪ੍ਰੀਤ ਰਵਿਦਾਸੀਆ ਜੀ, ਰਾਜੇਸ਼ ਸਹਿਰਾਵਤ, ਬਲਵਿੰਦਰ ਕਾਲਾ, ਵਿਨੋਦ ਨੇਹਰਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ 7 ਪਿੰਡਾਂ ਦੇ 65 ਨਸ਼ਾ ਪੀੜਤਾਂ ਨੂੰ ਇਲਾਜ ਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਅਗਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਨੇ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਲਈ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।