02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਡੱਬਵਾਲੀ ਸ਼ਹਿਰ-ਪਿੰਡਾਂ ਦੀ ਰਾਹ ਹੋਵੇਗੀ ਸੁਖਾਲੀ, 6 ਰੂਟਾਂ ’ਤੇ 76 ਬੱਸ ਪਰਮਿਟ ਕੱਢੇ ਸਿਰਸਾ-ਡੱਬਵਾਲੀ ਰੂਟ ’ਤੇ ਸਭ ਤੋਂ ਵੱਧ 44 ਪਰਮਿਟ

ਡੱਬਵਾਲੀ, 1 ਸਤੰਬਰ (ਇਕਬਾਲ ਸਿੰਘ ਸ਼ਾਂਤ)- ਡੱਬਵਾਲੀ ਅਤੇ ਖੇਤਰ ਦੇ ਸ਼ਹਿਰੀ ਤੇ ਪੇਂਡੂ ਲੋਕਾਂ ਲਈ ਆਵਾਜਾਈ ਸਹੂਲਤ ਵਿਚ ਵਾਧਾ ਹੋਣ ਵਾਲਾ ਹੈ। ਟਰਾਂਸਪੋਰਟ ਵਿਭਾਗ ਹਰਿਆਣਾ ਨੇ ਸੋਧੀ ਹੋਈ ਸਟੇਜ ਕੈਰਿਜ ਸਕੀਮ ਤਹਿਤ ਸਿਰਸਾ ਜ਼ਿਲ੍ਹੇ ਦੇ 24 ਪੇਂਡੂ ਰੂਟਾਂ ‘ਤੇ 180 ਘੱਟੋ-ਘੱਟ ਪਰਮਿਟ ਤੈਅ ਕੀਤੇ ਹਨ।

ਅਜੀਤ ਡੈਸਕ 02-09-2026
ਡੱਬਵਾਲੀ, 1 ਸਤੰਬਰ (ਇਕਬਾਲ ਸਿੰਘ ਸ਼ਾਂਤ)- ਡੱਬਵਾਲੀ ਅਤੇ ਖੇਤਰ ਦੇ ਸ਼ਹਿਰੀ ਤੇ ਪੇਂਡੂ ਲੋਕਾਂ ਲਈ ਆਵਾਜਾਈ ਸਹੂਲਤ ਵਿਚ ਵਾਧਾ ਹੋਣ ਵਾਲਾ ਹੈ। ਟਰਾਂਸਪੋਰਟ ਵਿਭਾਗ ਹਰਿਆਣਾ ਨੇ ਸੋਧੀ ਹੋਈ ਸਟੇਜ ਕੈਰਿਜ ਸਕੀਮ ਤਹਿਤ ਸਿਰਸਾ ਜ਼ਿਲ੍ਹੇ ਦੇ 24 ਪੇਂਡੂ ਰੂਟਾਂ ‘ਤੇ 180 ਘੱਟੋ-ਘੱਟ ਪਰਮਿਟ ਤੈਅ ਕੀਤੇ ਹਨ। ਆਰਟੀਏ ਸਿਰਸਾ ਦੇ ਸਕੱਤਰ ਸੰਜੇ ਬਿਸ਼ਨੋਈ ਅਨੁਸਾਰ ਚਾਹਵਾਨ ਬਿਨੈਕਾਰ 30 ਸਤੰਬਰ ਤੱਕ ਅਰਜ਼ੀ ਦੇ ਸਕਦੇ ਹਨ। ਇਸਦੇ ਨਾਲ 25 ਹਜ਼ਾਰ ਰੁਪਏ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ । ਇਨ੍ਹਾਂ ਵਿੱਚ ਸਿਰਸਾ-ਡੱਬਵਾਲੀ ਰੂਟ ‘ਤੇ ਸਭ ਤੋਂ ਵੱਧ 44 ਪਰਮਿਟ ਕੱਢੇ ਗਏ ਹਨ । ਡੱਬਵਾਲੀ ਨਾਲ ਸਬੰਧਤ ਛੇ ਰੂਟਾਂ ਲਈ 76 ਪਰਮਿਟ ਰੱਖੇ ਗਏ ਹਨ। ਇਸ ਨਾਲ ਪਿੰਡਾਂ ਤੋਂ ਡੱਬਵਾਲੀ ਸਮੇਤ ਹੋਰਨਾਂ ਸ਼ਹਿਰਾਂ ਤੇ ਕਸਬਿਆਂ ਤੱਕ ਆਵਾਜਾਈ ਲਈ ਬੱਸਾਂ ਵਧਣ ਦੀ ਉਮੀਦ ਹੈ। ਡੱਬਵਾਲੀ-ਐਲਨਾਬਾਦ ਰੂਟ ‘ਤੇ 18, ਡੱਬਵਾਲੀ-ਜੋਤਾਂਵਾਲੀ ਅਤੇ ਡੱਬਵਾਲੀ-ਮਟੇਰ ‘ਤੇ 4-4 ਪਰਮਿਟ, ਜਦਕਿ ਡੱਬਵਾਲੀ-ਕਾਲਾਂਵਾਲੀ ਦੇ ਰੂਟ ਨੰਬਰ 332 ‘ਤੇ 2 ਅਤੇ ਰੂਟ ਨੰਬਰ 338 ‘ਤੇ 4 ਪਰਮਿਟ ਤੈਅ ਕੀਤੇ ਗਏ ਹਨ। ਇਨ੍ਹਾਂ ਰੂਟਾਂ ਨਾਲ ਸ਼ੇਰਗੜ੍ਹ, ਸਕਤਾਖੇੜਾ, ਅਬੂਬਸ਼ਹਿਰ, ਗੋਰੀਵਾਲਾ, ਸਾਂਵਤਖੇੜਾ, ਖੁਈਆਂ ਮਲਕਾਣਾ, ਓਢਾਂ ਅਤੇ ਦੇਸੂਜੋਧਾ ਸਮੇਤ ਵੱਖ-ਵੱਖ ਪਿੰਡ ਜੁੜਨਗੇ।
ਪਿਛਲੀ ਖ਼ਬਰ ਬੰਦੀ ਸਿੰਘਾਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਅੱਜ ਟੋਹਾਣਾ ’ਚ ਹੋਵੇਗਾ ਸਮੂਹ ਭਾਈਚਾਰੇ ਦ... ਅਗਲੀ ਖ਼ਬਰ ਗ੍ਰੰਥੀ ਸਿੰਘਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਬਣੇਗੀ 11 ਮੈਂਬਰੀ ਕਮੇਟੀ-ਜਥੇਦਾਰ ਝੀਂਡਾ ਧਮਤਾਨ ਸਾਹਿਬ ਵਿਖੇ ਗ੍ਰੰਥੀ ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।