02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੀ. ਆਈ. ਏ. ਤੇ ਦੇਸੂਜੋਧਾ ਪੁਲਿਸ ਨੇ 3 ਨਸ਼ਾ ਤਸਕਰ ਫੜੇ 6.480 ਗ੍ਰਾਮ ਹੈਰੋਇਨ , 2700 ਨਸ਼ੀਲੀਆਂ ਗੋਲੀਆਂ ਤੇ 1200 ਕੈਪਸੂਲ ਬਰਾਮਦ

ਡੱਬਵਾਲੀ , 1 ਸਤੰਬਰ ( ਇਕਬਾਲ ਸਿੰਘ ਸ਼ਾਂਤ )- ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਤਹਿਤ ਸੀਆਈਏ ਡੱਬਵਾਲੀ ਤੇ ਚੌਕੀ ਦੇਸੂਜੋਧਾ ਨੇ ਵੱਖ - ਵੱਖ ਥਾਵਾਂ ਤੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ । ਪੁਲਿਸ ਨੇ 6.

ਅਜੀਤ ਡੈਸਕ 02-09-2026
ਡੱਬਵਾਲੀ , 1 ਸਤੰਬਰ ( ਇਕਬਾਲ ਸਿੰਘ ਸ਼ਾਂਤ )- ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਤਹਿਤ ਸੀਆਈਏ ਡੱਬਵਾਲੀ ਤੇ ਚੌਕੀ ਦੇਸੂਜੋਧਾ ਨੇ ਵੱਖ - ਵੱਖ ਥਾਵਾਂ ਤੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ । ਪੁਲਿਸ ਨੇ 6.480 ਗ੍ਰਾਮ ਹੈਰੋਇਨ , 50 ਪਾਬੰਦੀਸ਼ੁਦਾ ਬੂਪ੍ਰੇਨੋਰਫਿਨ ਗੋਲੀਆਂ , 2700 ਟੈਮਪੈਂਟਾਡੋਲ ਗੋਲੀਆਂ ਤੇ 1200 ਪ੍ਰੇਗਾਬਲਿਨ ਕੈਪਸੂਲ ਬਰਾਮਦ ਕੀਤੇ । ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ । ਪੁਲਿਸ ਬੁਲਾਰੇ ਆਨੰਦ ਕੁਮਾਰ ਨੇ ਦੱਸਿਆ ਕਿ ਸੀਆਈਏ ਦੇ ਮੁਖੀ ਸ਼ਲਿੰਦਰ ਕੁਮਾਰ ਦੀ ਟੀਮ ਨੇ ਪਿੰਡ ਮੁੰਨਾਵਾਲੀ ਤੋਂ ਮੋਟਰਸਾਈਕਲ ਸਵਾਰ ਰਾਮਕਿਸ਼ਨ ਨੂੰ ਕਾਬੂ ਕਰਕੇ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ । ਚੌਕੀ ਦੇਸੂਜੋਧਾ ਦੇ ਮੁਖੀ ਜੈਵੀਰ ਸਿੰਘ ਦੀ ਟੀਮ ਨੇ ਜਗਮੇਲ ਸਿੰਘ ਨੂੰ 6.480 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ । ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ ਤੇ ਪੁਲਿਸ ਨੇ ਮੁੱਖ ਤਸਕਰ ਹਮੀਦ ਨੂੰ ਵੀ ਕਾਬੂ ਕਰ ਲਿਆ । ਮੁਲਜ਼ਮਾਂ ਖ਼ਿਲਾਫ਼ ਨਸ਼ਾ ਰੋਕੂ ਕਾਨੂੰਨ ਤਹਿਤ ਮਾਮਲੇ ਦਰਜ ਕੀਤੇ ਗਏ ਹਨ ।
ਪਿਛਲੀ ਖ਼ਬਰ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਨਗਰ ਨਿਗਮ ਦੇ ਗੇਟ ’ਤੇ ਸਰਕਾਰ ਦਾ ਪੁਤਲਾ ਸਾੜਿਆ- ਹੜਤਾਲ 27ਵੇਂ ਦਿਨ ਵੀ... ਅਗਲੀ ਖ਼ਬਰ ਕਣਕ ਦੇ 50 ਕਿੱਲੋ ਗੱਟੇ ਪਿੱਛੇ ਮਿਲਦੇ ਮਹਿਜ਼ 20 ਰੁਪਏ: ਮੰਗਿਆ 2 ਰੁਪਏ ਦਾ ਵਾਧਾ ਮੰਗਾਂ ਨੂੰ ਸਬੰਧੀ ਭਲਕੇ ਚੰਡੀਗੜ੍ਹ ’ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।