28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਬੰਬ ਦੀ ਧਮਕੀ ਦੇ ਬਾਵਜੂਦ ਦਿਲਜੀਤ ਦੇ ਸ਼ੋਅ ’ਚ ਪੁੱਜੇ ਹਜ਼ਾਰਾਂ ਪ੍ਰਸ਼ੰਸਕ , ਗਾਇਕ ਨੇ ਕੀਤਾ ਧੰਨਵਾਦ

ਮੁੰਬਈ, 28 ਨਵੰਬਰ (ਪੀ. ਟੀ.

ਅਜੀਤ ਡੈਸਕ 29-11-2026
ਮੁੰਬਈ, 28 ਨਵੰਬਰ (ਪੀ.ਟੀ.ਆਈ.)-ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬੰਬ ਧਮਕੀ ਦੇ ਬਾਵਜੂਦ ਮੁੰਬਈ ਵਿਚ ਉਨ੍ਹਾਂ ਦੇ ਸ਼ੋਅ ਵਿਚ ਸ਼ਾਮਲ ਹੋਣ ਵਾਲੇ ਹਜ਼ਾਰਾਂ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ੰਸਕਾਂ ਦੇ ਹੌਸਲੇ ਨੇ ਉਨ੍ਹਾਂ ਨੂੰ ਵੀ ਬਿਨਾਂ ਡਰੇ ਪ੍ਰੋਗਰਾਮ ਪੇਸ਼ ਕਰਨ ਦੀ ਹਿੰਮਤ ਦਿੱਤੀ।ਦੱਖਣੀ ਮੁੰਬਈ ਦੇ ਮਹਾਲਕਸ਼ਮੀ ਰੇਸਕੋਰਸ ਵਿਚ ਸ਼ੁੱਕਰਵਾਰ ਸ਼ਾਮ ਹੋਏ ਸ਼ੋਅ ਦੌਰਾਨ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਦਿਲਜੀਤ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਸ਼ੋਅ ਕਰਵਾਉਣ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ 2024 ਵਿਚ ਵੀ ਉਨ੍ਹਾਂ ਨੂੰ ਕੁਝ ਗੀਤ ਨਾ ਗਾਉਣ ਲਈ ਕਿਹਾ ਗਿਆ ਸੀ, ਪਰ ਹੁਣ 2026 ਵਿਚ ਸ਼ੋਅ ਕਰਵਾਉਣਾ ਹੀ ਆਪਣੇ ਆਪ ਵਿਚ ਇਕ ਵੱਡੀ ਚੁਣੌਤੀ ਬਣ ਗਿਆ ਹੈ। ਉਨ੍ਹਾਂ ਨੇ ਬੰਬ ਨਾਲ ਉਡਾਉਣ ਦੀ ਧਮਕੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਲੋਕ ਨਹੀਂ ਡਰ ਰਹੇ ਤਾਂ ਕੀ ਮੈਂ ਡਰ ਸਕਦਾ ਹਾਂ? ਤੁਹਾਡੇ ਹੌਸਲੇ ਨੂੰ ਸਲਾਮ ਹੈ। ਜੇਕਰ ਮੈਂ ਆਪਣਾ ਦਿਲ ਕੱਢ ਕੇ ਤੁਹਾਡੇ ਸਾਹਮਣੇ ਰੱਖ ਦੇਵਾਂ, ਤਾਂ ਵੀ ਤੁਹਾਡੇ ਪਿਆਰ ਲਈ ਉਹ ਕਾਫ਼ੀ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ 26 ਨਵੰਬਰ ਨੂੰ 26/11 ਮੁੰਬਈ ਅੱਤਵਾਦੀ ਹਮਲਿਆਂ ਦੀ 18ਵੀਂ ਬਰਸੀ ਵਾਲੇ ਦਿਨ ਇਕ ਧਮਕੀ ਭਰੀ ਈਮੇਲ ਮਿਲੀ ਸੀ। ਇਸ ਵਿਚ ਮੇਅਰ ਦਫ਼ਤਰ, ਮੈਟਰੋ ਰੇਲਵੇ ਸਟੇਸ਼ਨਾਂ ਤੇ ਦਿਲਜੀਤ ਦੇ ਸ਼ੋਅ ਵਾਲੀ ਥਾਂ ’ਤੇ ਧਮਾਕੇ ਕਰਨ, ਗ੍ਰਨੇਡ ਹਮਲੇ ਤੇ ਆਈ.ਈ.ਡੀ. ਲਗਾਉਣ ਦੀ ਧਮਕੀ ਦਿੱਤੀ ਗਈ ਸੀ।
ਪਿਛਲੀ ਖ਼ਬਰ ਟਰੰਪ ਦੇ ਟੈਰਿਫ਼ਾਂ ’ ਤੇ ਆਪਣੀ ਪਾਰਟੀ ’ ਚ ਉੱਠਣ ਲੱਗੀ ਆਵਾਜ਼ , ਮਹਿੰਗਾਈ ਤੇ 2028 ਦੀਆਂ ਚੋਣਾਂ ਨੇ ਵਧਾਈ ਚਿੰਤਾ ਅਗਲੀ ਖ਼ਬਰ ਇਕ ਡਾਲਰ ਦੇ ਨੋਟ ’ਤੇ ਬ੍ਰਿਟਿਸ਼ ਕੋਲੰਬੀਆ ਦੇ 14 ਮੁੱਖ ਮੰਤਰੀਆਂ ਦੇ ਦਸਤਖ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।