12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

‘ ਵੰਦੇ ਮਾਤਰਮ ’ ਦੇ 150 ਸਾਲ ਪੂਰੇ ਹੋਣ ’ ਤੇ ਬੇਲਫਾਸਟ ’ ਚ ਵਿਸ਼ੇਸ਼ ਸੰਗੀਤਕ ਸਮਾਗਮ

ਲੰਡਨ, 11 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਉੱਤਰੀ ਆਇਰਲੈਂਡ ਦੇ ਬੇਲਫਾਸਟ ਸਥਿਤ ਭਾਰਤੀ ਵਪਾਰਕ ਦੂਤਘਰ ਵਲੋਂ ਵਿਸ਼ੇਸ਼ ਸੰਗੀਤਕ ਪੇਸ਼ਕਾਰੀ ਕਰਵਾਈ ਗਈ। ਇਸ ’ਚ ਬਰਤਾਨੀਆ ਦੇ ਵੱਖ-ਵੱਖ ਹਿੱਸਿਆਂ ਤੋਂ 60 ਤੋਂ ਵੱਧ ਸੰਗੀਤਕਾਰਾਂ ਨੇ ਹਿੱਸਾ ਲਿਆ।

ਬਰਤਾਨੀਆ ਦੇ ਵੱਖ-ਵੱਖ ਹਿੱਸਿਆਂ ਤੋਂ 60 ਤੋਂ ਵੱਧ ਸੰਗੀਤਕਾਰਾਂ ਨੇ ਲਿਆ ਹਿੱਸਾ 12-11-2026
ਲੰਡਨ, 11 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਉੱਤਰੀ ਆਇਰਲੈਂਡ ਦੇ ਬੇਲਫਾਸਟ ਸਥਿਤ ਭਾਰਤੀ ਵਪਾਰਕ ਦੂਤਘਰ ਵਲੋਂ ਵਿਸ਼ੇਸ਼ ਸੰਗੀਤਕ ਪੇਸ਼ਕਾਰੀ ਕਰਵਾਈ ਗਈ। ਇਸ ’ਚ ਬਰਤਾਨੀਆ ਦੇ ਵੱਖ-ਵੱਖ ਹਿੱਸਿਆਂ ਤੋਂ 60 ਤੋਂ ਵੱਧ ਸੰਗੀਤਕਾਰਾਂ ਨੇ ਹਿੱਸਾ ਲਿਆ। ਬੇਲਫਾਸਟ ਦੀ ਸੰਸਥਾ ‘ਟੋਕਾਟਾ ਮਿਊਜ਼ੀਕਲਜ਼ ਪ੍ਰੋਡਕਸ਼ਨਜ਼’ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇਹ ਸੰਗੀਤਕ ਪੇਸ਼ਕਾਰੀ ਪਿਛਲੇ ਹਫ਼ਤੇ ਆਨਲਾਈਨ ਜਾਰੀ ਕੀਤੀ ਗਈ। ਭਾਰਤੀ ਵਪਾਰਕ ਦੂਤਘਰ ਅਨੁਸਾਰ ਇਸ ’ਚ ਹਿੱਸਾ ਲੈਣ ਵਾਲੇ ਸੰਗੀਤਕਾਰਾਂ ਦਾ ਭਾਰਤ ਦੀ ਸੰਸਕ੍ਰਿਤੀ, ਪਰੰਪਰਾਵਾਂ, ਅਧਿਆਤਮਿਕਤਾ ਅਤੇ ਸੰਗੀਤਕ ਵਿਰਾਸਤ ਨਾਲ ਵਿਸ਼ੇਸ਼ ਲਗਾਅ ਹੈ। ਸਾਰੇ ਕਲਾਕਾਰਾਂ ਨੇ ਇਸ ਪ੍ਰਾਜੈਕਟ ਲਈ ਆਪਣਾ ਸਮਾਂ ਸਵੈ-ਇੱਛਾ ਨਾਲ ਦਿੱਤਾ। ਜ਼ਿਕਰਯੋਗ ਹੈ ਕਿ ਬੇਲਫਾਸਟ ’ਚ ਭਾਰਤੀ ਵਪਾਰਕ ਦੂਤਘਰ ਦਾ ਉਦਘਾਟਨ ਮਾਰਚ 2025 ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵਲੋਂ ਕੀਤਾ ਗਿਆ ਸੀ। ਬੇਲਫਾਸਟ ’ਚ ਭਾਰਤ ਦੀ ਮਹਾਵਣਜ ਦੂਤ ਕਿਰਨ ਖੱਤਰੀ ਨੇ ਕਿਹਾ ਕਿ ਉੱਤਰੀ ਆਇਰਲੈਂਡ ਵਿਚ ਭਾਰਤ ਦੇ ਪਹਿਲੇ ਵਪਾਰਕ ਦੂਤਘਰ ਦੀ ਸਥਾਪਨਾ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਭਾਰਤ ਸੱਭਿਆਚਾਰ, ਸਿੱਖਿਆ, ਵਪਾਰ ਅਤੇ ਲੋਕਾਂ ਦੇ ਆਪਸੀ ਸੰਪਰਕ ਰਾਹੀਂ ਉੱਤਰੀ ਆਇਰਲੈਂਡ ਨਾਲ ਸਬੰਧ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਪਿਛਲੀ ਖ਼ਬਰ ਰਿਪਬਲਿਕਨਾਂ ਨੇ ਹੈਗਸੇਥ ਖ਼ਿਲਾਫ਼ ਮਹਾਂਦੋਸ਼ ਮਤਾ ਰੋਕਿਆ ਅਗਲੀ ਖ਼ਬਰ 2 ਭਾਰਤੀ ਬੱਚਿਆਂ ਸਮੇਤ 4 ਮੌਤਾਂ ਦੇ ਮਾਮਲੇ ’ਚ ਤਸਕਰਾਂ ਨੂੰ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।