ਨਿਊਯਾਰਕ ਮੈਰਾਥਨ ’ ਚ ਹਿੱਸਾ ਲੈ ਰਹੀ ਦੌੜਾਕ ਦੀ ਮੌਤ
ਨਿਊਯਾਰਕ, 4 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਸਿਟੀ ਮੈਰਾਥਨ ਵਿਚ ਦੌੜ ਰਹੀ 24 ਸਾਲਾ ਰੇਚਲ ਆਪਾ ਦੀ ਤਬੀਅਤ ਵਿਗੜਨ ਮਗਰੋਂ ਹਸਪਤਾਲ ਵਿਚ ਮੌਤ ਹੋ ਗਈ। ਪ੍ਰਬੰਧਕਾਂ ਮੁਤਾਬਕ ਦੌੜ ਦੇ ਰਸਤੇ ਉੱਤੇ ਹੀ ਉਸ ਦੀ ਜਾਨ ਬਚਾਉਣ ਦੇ ਯਤਨ ਕੀਤੇ ਗਏ ਅਤੇ ਫਿਰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਅਜੀਤ ਡੈਸਕ
05-11-2026