ਵੈਨਕੂਵਰ ਆਈਲੈਂਡ ਦੇ ਕਿਸਾਨ ਨੇ 805 ਪੌਂਡ ਭਾਰੇ ਹਲਵੇ ਕੱਦੂ ਦੀ ਕੀਤੀ ਪੈਦਾਵਾਰ
ਵੈਨਕੂਵਰ, 3 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਆਈਲੈਂਡ ਵਿਖੇ ਇੱਕ ਵਿਅਕਤੀ ਨੇ ਆਪਣੀ ਮਿਹਨਤ ਅਤੇ ਬਾਗਬਾਨੀ ਦੇ ਸ਼ੌਕ ਸਦਕਾ 805 ਪੌਂਡ ਭਾਰਾ ਵਿਸ਼ਾਲ ਕੱਦੂ ਹਲਵੇ ਦੀ ਪੈਦਾਵਾਰ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਆਨ ਕਿਚਨਰ ਨਾਂਅ ਦੇ ਇਸ ਵਿਅਕਤੀ ਵਲੋਂ ਉਗਾਇਆ ਗਿਆ ਕੱਦੂ ਆਪਣੇ ਅਸਾਧਾਰਨ ਆਕਾਰ ਅਤੇ ਭਾਰ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਜੀਤ ਡੈਸਕ
04-11-2026