ਅਮਰੀਕਾ ਵਲੋਂ ਅਫ਼ਗਾਨਾਂ ਨੂੰ ਪਾਕਿਸਤਾਨ ਰਾਹੀਂ ਵਾਪਸ ਭੇਜਣ ਦੀ ਤਿਆਰੀ
ਨਿਊਯਾਰਕ, 3 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿਚ ਹਿਰਾਸਤ ਅਧੀਨ ਕਰੀਬ 200 ਅਫ਼ਗਾਨ ਨਾਗਰਿਕਾਂ ਨੂੰ ਪਾਕਿਸਤਾਨ ਰਾਹੀਂ ਅਫ਼ਗਾਨਿਸਤਾਨ ਵਾਪਸ ਭੇਜਣ ਦੀ ਯੋਜਨਾ ਬਣਾਈ ਹੈ। ਅਮਰੀਕੀ ਕਾਂਗਰਸ ਦੇ 66 ਮੈਂਬਰਾਂ ਨੇ ਇਹ ਕਾਰਵਾਈ ਰੋਕਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਵਿਚ ਅਮਰੀਕੀ ਫ਼ੌਜਾਂ ਦਾ ਸਾਥ ਦੇਣ ਵਾਲੇ ਲੋਕ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਨ, ਜਿਨ੍ਹਾਂ ਦੀ ਜਾਨ ਨੂੰ ਤਾਲਿਬਾਨ ਤੋਂ ਖ਼ਤਰਾ ਹੋ ਸਕਦਾ ਹੈ।
ਅਜੀਤ ਡੈਸਕ
04-11-2026