02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਐਡੀਲੇਡ ਦੇ ਮੰਚ ’ਤੇ ਮੁੜ ਜੀਵੰਤ ਹੋਇਆ ਸਿੱਖ ਇਤਿਹਾਸ-ਮਹਾਰਾਣੀ ਜਿੰਦ ਕੌਰ ਦੀ ਗਾਥਾ ਨੇ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ

ਐਡੀਲੇਡ ਦੇ ਮੰਚ ’ਤੇ ਮੁੜ ਜੀਵੰਤ ਹੋਇਆ ਸਿੱਖ ਇਤਿਹਾਸ-ਮਹਾਰਾਣੀ ਜਿੰਦ ਕੌਰ ਦੀ ਗਾਥਾ ਨੇ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ

ਅਜੀਤ ਡੈਸਕ 02-11-2026

ਐਡੀਲੇਡ, 1 ਨਵੰਬਰ (ਗੁਰਮੀਤ ਸਿੰਘ ਵਾਲੀਆ)-ਸਿੱਖ ਰਾਜ ਦੀ ਆਖਰੀ ਮਹਾਰਾਣੀ ਜਿੰਦ ਕੌਰ ਦੇ ਸੰਘਰਸ਼ਮਈ ਜੀਵਨ, ਅਦੁੱਤੀ ਹੌਸਲੇ ਤੇ ਅੰਗਰੇਜ਼ੀ ਹਕੂਮਤ ਵਿਰੁੱਧ ਉਨ੍ਹਾਂ ਦੀ ਦਲੇਰੀ ਭਰੀ ਜੱਦੋ-ਜਹਿਦ ਨੂੰ ਦਰਸਾਉਂਦੇ ਇਤਿਹਾਸਕ ਨਾਟਕ ‘ਮਹਾਰਾਣੀ ਜਿੰਦਾ-ਦਾ ਸਟੋਰੀ ਆਫ਼ ਦਾ ਲਾਸਟ ਕੁਈਨ’ ਦੀ ਐਡੀਲੇਡ ਦੇ ਸਟਾਰ ਥੀਏਟਰਜ਼ ਵਿਖੇ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।ਰੌਬੀ ਬੈਨੀਪਾਲ ਵੱਲੋਂ ਹੋਰਨਾਂ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਪੇਸ਼ਕਾਰੀ ਰਾਹੀਂ ਪੰਜਾਬੀ ਵਿਰਾਸਤ, ਸੰਘਰਸ਼ ਅਤੇ ਸੂਰਬੀਰਤਾ ਦੀ ਗਾਥਾ ਨੂੰ ਕਲਾਕਾਰਾਂ ਨੇ ਬੇਹੱਦ ਪ੍ਰਭਾਵਸ਼ਾਲੀ ਅੰਦਾਜ਼ ਵਿਚ ਮੰਚ ’ਤੇ ਸਾਕਾਰ ਕੀਤਾ। ਨਾਟਕ ਨੂੰ ਦੇਖਣ ਲਈ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਰਮਾ ਸੇਖੋਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਆਪਣੀ ਬੇਮਿਸਾਲ ਅਦਾਕਾਰੀ, ਦਮਦਾਰ ਸੰਵਾਦਾਂ ਅਤੇ ਭਾਵਪੂਰਤ ਮੰਚ-ਪੇਸ਼ਕਾਰੀ ਰਾਹੀਂ ਮਹਾਰਾਣੀ ਜਿੰਦ ਕੌਰ ਦੇ ਜੀਵਨ ਦੇ ਵੱਖ-ਵੱਖ ਅਹਿਮ ਪੜਾਵਾਂ ਨੂੰ ਜੀਵੰਤ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ, ਮਹਾਰਾਜਾ ਦਲੀਪ ਸਿੰਘ ਦਾ ਜਨਮ, ਸਿੱਖ ਰਾਜ ਦਾ ਪਤਨ, ਅੰਗਰੇਜ਼ ਹਕੂਮਤ ਵੱਲੋਂ ਮਹਾਰਾਣੀ ਨੂੰ ਦਿੱਤੇ ਗਏ ਤਸੀਹੇ ਅਤੇ ਉਨ੍ਹਾਂ ਦੇ ਜੀਵਨ ਦੇ ਆਖਰੀ ਸਮੇਂ ਤੱਕ ਦੀਆਂ ਘਟਨਾਵਾਂ ਨੂੰ ਬਹੁਤ ਹੀ ਸੰਜੀਦਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕ ਦੇ ਕਈ ਭਾਵੁਕ ਦ੍ਰਿਸ਼ਾਂ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਪੇਸ਼ਕਾਰੀ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਤੋਂ ਪਹੁੰਚੇ ਗੁਰਤੇਜ ਮਾਨ ਸਮੇਤ ਹੋਰਨਾਂ ਕਲਾਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਕਰੀਬ ਡੇਢ ਘੰਟੇ ਚੱਲੇ ਇਸ ਨਾਟਕ ਦੌਰਾਨ ਥੀਏਟਰ ਹਾਲ ਵਿਚ ਪੂਰੀ ਖਾਮੋਸ਼ੀ ਛਾਈ ਰਹੀ।ਦਰਸ਼ਕ ਕਲਾਕਾਰਾਂ ਦੀ ਅਦਾਕਾਰੀ ਵਿਚ ਇਸ ਕਦਰ ਮਗਨ ਸਨ ਕਿ ਉਨ੍ਹਾਂ ਨੂੰ ਸਿੱਖ ਰਾਜ ਦੇ ਉਭਾਰ, ਸ਼ਾਨ ਅਤੇ ਪਤਨ ਦੀਆਂ ਇਤਿਹਾਸਕ ਘਟਨਾਵਾਂ ਆਪਣੇ ਸਾਹਮਣੇ ਵਾਪਰਦੀਆਂ ਮਹਿਸੂਸ ਹੋ ਰਹੀਆਂ ਸਨ।ਪ੍ਰਬੰਧਕਾਂ ਦਵਿੰਦਰ ਸਿੰਘ ਧਾਰੀਆ ਅਤੇ ਮਨਤੇਜ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦਾ ਆਪਣੀ ਮਾਂ-ਬੋਲੀ, ਵਿਰਸੇ, ਕਲਾ ਅਤੇ ਇਤਿਹਾਸ ਨਾਲ ਗੂੜ੍ਹਾ ਲਗਾਅ ਹੈ।ਅਜਿਹੀਆਂ ਪੇਸ਼ਕਾਰੀਆਂ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਇਤਿਹਾਸ ਅਤੇ ਵਿਰਾਸਤ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਉਨ੍ਹਾਂ ਨੇ ਨਾਟਕ ਦੇਖਣ ਲਈ ਪਰਿਵਾਰਾਂ ਸਮੇਤ ਪਹੁੰਚੇ ਸਮੂਹ ਦਰਸ਼ਕਾਂ, ਕਲਾਕਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।­

 

ਪਿਛਲੀ ਖ਼ਬਰ ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ 10 ਮਿੰਟਾਂ ’ਚ ਹਮਲਾ ਕਰ ਸਕਦੈ ਅਮਰੀਕਾ-ਟਰੰਪ ਅਗਲੀ ਖ਼ਬਰ ਵੈਨਕੂਵਰ ਹਵਾਈ ਅੱਡੇ ਦਾ ਸੰਚਾਲਨ ਨਿੱਜੀ ਹੱਥਾਂ ਵਿਚ ਦੇਣ ਦੀ ਯੋਜਨਾ ਵਿਰੁੱਧ ਮੁਲਾਜ਼ਮ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।