ਬਰਤਾਨੀਆ ਨੂੰ ਅਗਲੇ 1,000 ਦਿਨਾਂ ਵਿਚ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ-ਰੱਖਿਆ ਮੰਤਰੀ ਵੈੱਸ ਸਟ੍ਰੀਟਿੰਗ
ਲੰਡਨ, 25 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਰੱਖਿਆ ਮੰਤਰੀ ਵੈੱਸ ਸਟ੍ਰੀਟਿੰਗ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਨੂੰ ਅਗਲੇ 1,000 ਦਿਨਾਂ ਦੇ ਅੰਦਰ ਸੰਭਾਵਿਤ ਜੰਗ ਦਾ ਸਾਹਮਣਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੂਸ ਸਮੇਤ ਵਿਰੋਧੀ ਦੇਸ਼ਾਂ ਦੀ ਵਧ ਰਹੀ ਫ਼ੌਜੀ ਸਮਰੱਥਾ ਕਾਰਨ ਸਾਲ 2030 ਤੱਕ ਬਰਤਾਨੀਆ ਉਤੇ ਹਮਲੇ ਦਾ ਖ਼ਤਰਾ ਪੈਦਾ ਹੋ ਸਕਦਾ ਹੈ।
ਲੰਡਨ, 25 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਰੱਖਿਆ ਮੰਤਰੀ ਵੈੱਸ ਸਟ੍ਰੀਟਿੰਗ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਨੂੰ ਅਗਲੇ 1,000 ਦਿਨਾਂ ਦੇ ਅੰਦਰ ਸੰਭਾਵਿਤ ਜੰਗ ਦਾ ਸਾਹਮਣਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੂਸ ਸਮੇਤ ਵਿਰੋਧੀ ਦੇਸ਼ਾਂ ਦੀ ਵਧ ਰਹੀ ਫ਼ੌਜੀ ਸਮਰੱਥਾ ਕਾਰਨ ਸਾਲ 2030 ਤੱਕ ਬਰਤਾਨੀਆ ਉਤੇ ਹਮਲੇ ਦਾ ਖ਼ਤਰਾ ਪੈਦਾ ਹੋ ਸਕਦਾ ਹੈ।ਸਟ੍ਰੀਟਿੰਗ ਨੇ ਕਿਹਾ ਕਿ ਬਰਤਾਨੀਆ ਨੂੰ ਆਪਣੇ ਨਾਟੋ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਰੱਖਿਆ ਸਮਰੱਥਾ ਮਜ਼ਬੂਤ ਕਰਨੀ ਪਵੇਗੀ ਤਾਂ ਜੋ ਕਿਸੇ ਵੀ ਸੰਭਾਵਿਤ ਹਮਲੇ ਦਾ ਮੁਕਾਬਲਾ ਕੀਤਾ ਜਾ ਸਕੇ। ਉਨ੍ਹਾਂ ਜ਼ੋਰ ਦਿੱਤਾ ਕਿ ਜੰਗ ਨੂੰ ਰੋਕਣ ਲਈ ਵੀ ਉਸ ਦਾ ਸਾਹਮਣਾ ਕਰਨ ਦੀ ਤਿਆਰੀ ਜ਼ਰੂਰੀ ਹੈ।ਇਸ ਦੌਰਾਨ ਬਰਤਾਨਵੀ ਸਰਕਾਰ ਨੇ ‘ਤਿਆਰ ਰਹੋ’ ਮੁਹਿੰਮ ਤਹਿਤ ਲੋਕਾਂ ਨੂੰ ਐਮਰਜੈਂਸੀ ਹਲਾਤ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ। ਸਰਕਾਰ ਨੇ ਹਰ ਪਰਿਵਾਰ ਨੂੰ ਘੱਟੋ-ਘੱਟ ਤਿੰਨ ਦਿਨਾਂ ਲਈ ਪੀਣ ਵਾਲਾ ਪਾਣੀ, ਡੱਬਾਬੰਦ ਖਾਣਾ, ਜ਼ਰੂਰੀ ਦਵਾਈਆਂ, ਟਾਰਚ, ਬੈਟਰੀਆਂ, ਰੇਡੀਓ ਅਤੇ ਕੁਝ ਨਕਦੀ ਘਰ ਵਿਚ ਰੱਖਣ ਦੀ ਸਲਾਹ ਦਿੱਤੀ ਹੈ। ਪੀਣ ਲਈ ਪ੍ਰਤੀ ਵਿਅਕਤੀ ਰੋਜ਼ਾਨਾ ਤਿੰਨ ਲੀਟਰ ਪਾਣੀ ਰੱਖਣ ਦੀ ਸਿਫ਼ਾਰਸ਼ ਕੀਤੀ ਗਈ ਹੈ।ਸਰਕਾਰ ਮੁਤਾਬਕ ਇਹ ਤਿਆਰੀ ਸਿਰਫ਼ ਜੰਗ ਲਈ ਨਹੀਂ, ਸਗੋਂ ਸਾਈਬਰ ਹਮਲਿਆਂ, ਬਿਜਲੀ ਬੰਦ ਹੋਣ, ਮੌਸਮੀ ਆਫ਼ਤਾਂ ਅਤੇ ਜ਼ਰੂਰੀ ਸੇਵਾਵਾਂ ਵਿਚ ਵਿਘਨ ਪੈਣ ਵਰਗੀਆਂ ਸਥਿਤੀਆਂ ਲਈ ਵੀ ਹੈ। ਰੱਖਿਆ ਮੰਤਰੀ ਨੇ ਲੋਕਾਂ ਨੂੰ ਘਬਰਾਉਣ ਦੀ ਬਜਾਏ ਸੁਚੇਤ ਰਹਿਣ ਲਈ ਕਿਹਾ ਹੈ। ਹਾਲਾਂਕਿ, ਉਨ੍ਹਾਂ ਦੀ ਚਿਤਾਵਨੀ ਦਾ ਇਹ ਅਰਥ ਨਹੀਂ ਕਿ 2030 ਤੱਕ ਜੰਗ ਹੋਣੀ ਨਿਸ਼ਚਿਤ ਹੈ, ਸਗੋਂ ਇਹ ਸੰਭਾਵਿਤ ਖ਼ਤਰਿਆਂ ਦੇ ਮੱਦੇਨਜ਼ਰ ਪਹਿਲਾਂ ਤੋਂ ਤਿਆਰੀ ਕਰਨ ਦੀ ਅਪੀਲ ਹੈ।