26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬੱਚੇ ਦੀ ਗੋਲੀ ਨਾਲ ਮੌਤ ਦੇ ਮਾਮਲੇ ’ਚ ਕਾਰਜਕਾਰੀ ਪੁਲਿਸ ਮੁਖੀ ਵਲੋਂ ਅਸਤੀਫ਼ਾ

ਸੈਕਰਾਮੈਂਟੋ, 25 ਅਕਤੂਬਰ (ਹੁਸਨ ਲੜੋਆ ਬੰਗਾ)-ਮਿਸੀਸਿਪੀ ਵਿਚ ਪਿੱਛਾ ਕਰਨ ਦੌਰਾਨ ਹੋਈ ਗੋਲੀਬਾਰੀ ਨਾਲ ਕਾਰ ਵਿਚ ਸਵਾਰ 1 ਸਾਲ ਦੇ ਬੱਚੇ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਤਤਕਾਲੀ ਪੁਲਿਸ ਅਧਿਕਾਰੀ ਅਤੇ ਕਾਰਜਕਾਰੀ ਪੁਲਿਸ ਮੁਖੀ ਹੰਟਰ ਫੋਸਟਰ ਨੇ ਅਸਤੀਫ਼ਾ ਦੇ ਦਿੱਤਾ ਹੈ। ਮੇਅਰ ਗਰੇਗ ਗਰੇਵਜ ਨੇ ਫੋਸਟਰ ਦੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ।

ਅਜੀਤ ਡੈਸਕ 26-10-2026
ਸੈਕਰਾਮੈਂਟੋ, 25 ਅਕਤੂਬਰ (ਹੁਸਨ ਲੜੋਆ ਬੰਗਾ)-ਮਿਸੀਸਿਪੀ ਵਿਚ ਪਿੱਛਾ ਕਰਨ ਦੌਰਾਨ ਹੋਈ ਗੋਲੀਬਾਰੀ ਨਾਲ ਕਾਰ ਵਿਚ ਸਵਾਰ 1 ਸਾਲ ਦੇ ਬੱਚੇ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਤਤਕਾਲੀ ਪੁਲਿਸ ਅਧਿਕਾਰੀ ਅਤੇ ਕਾਰਜਕਾਰੀ ਪੁਲਿਸ ਮੁਖੀ ਹੰਟਰ ਫੋਸਟਰ ਨੇ ਅਸਤੀਫ਼ਾ ਦੇ ਦਿੱਤਾ ਹੈ। ਮੇਅਰ ਗਰੇਗ ਗਰੇਵਜ ਨੇ ਫੋਸਟਰ ਦੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਰਾਜ ਪ੍ਰਸ਼ਾਸਨ ਨੇ ਕਿਹਾ ਸੀ ਕਿ ਜੂਨ ਵਿਚ ਵਾਪਰੀ ਗੋਲੀਬਾਰੀ ਦੀ ਇਸ ਘਟਨਾ ਵਿਚ ਅਧਿਕਾਰੀ ਦੀ ਕਾਰਵਾਈ ਜਾਇਜ਼ ਸੀ। ਇਹ ਘਟਨਾ 14 ਜੂਨ ਨੂੰ ਉਸ ਵੇਲੇ ਵਾਪਰੀ ਸੀ, ਜਦੋਂ ਸੇਨਾਟੋਬੀਆ ਦੇ ਪੁਲਿਸ ਅਧਿਕਾਰੀ ਅਤੇ ਟੇਟ ਕਾਉਂਟੀ ਦੇ ਡਿਪਟੀ, ਇਕ ਵਾਲਮਾਰਟ ਸਟੋਰ ਤੋਂ ਚੋਰੀ ਦੀ ਸੂਚਨਾ ਮਿਲਣ ’ਤੇ ਕਾਰਵਾਈ ਕਰ ਰਹੇ ਸਨ। ਇਸ ਦੌਰਾਨ ਉਨਾਂ ਨੇ ਕੋਹੇਨ ਵਾਈਲੀ ਦੀ ਮਾਂ ਅਤੇ ਉਸ ਦੇ ਦੋਸਤ ਦਾ ਪਿੱਛਾ ਕੀਤਾ, ਜੋ ਆਪਣੀ ਕਾਰ ’ਚ ਜਾ ਰਹੇ ਸਨ। ਮਿਸੀਸਿਪੀ ਦੇ ਜਨਤਕ ਸੁਰੱਖਿਆ ਵਿਭਾਗ ਨੇ ਉਸ ਸਮੇਂ ਇੱਕ ਬਿਆਨ ਵਿਚ ਕਿਹਾ ਸੀ ਕਿ ਅਧਿਕਾਰੀਆਂ ਨੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨੇ ਗੱਡੀ ਅਧਿਕਾਰੀਆਂ ਵੱਲ ਮੋੜ ਦਿੱਤੀ, ਜਿਸ ਨਾਲ ਉਹ ਲਗਭਗ ਇਕ ਅਧਿਕਾਰੀ ਨੂੰ ਟੱਕਰ ਮਾਰਨ ਹੀ ਵਾਲਾ ਸੀ, ਜਦੋਂ ਫੋਸਟਰ ਨੂੰ ਆਪਣੇ ਬਚਾਅ ਲਈ ਗੋਲੀ ਚਲਾਉਣੀ ਪਈ ਸੀ, ਜਿਸ ਨਾਲ ਬੱਚੇ ਕੋਹੇਨ ਵਾਈਲੀ ਦੀ ਮੌਤ ਹੋ ਗਈ ਸੀ।
ਪਿਛਲੀ ਖ਼ਬਰ ਬਰਤਾਨੀਆ ਵਿਚ ਤੂਫ਼ਾਨ ਬੋਏਲੋ ਕਾਰਨ ਭਾਰੀ ਹੜ੍ਹ ਆਵਾਜਾਈ ਪ੍ਰਭਾਵਿਤ ਤੇ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਅਗਲੀ ਖ਼ਬਰ ਕੈਲੀਫੋਰਨੀਆ ਵਿਚ ਸ਼ੱਕੀ ਗੈਰ-ਨਾਗਰਿਕਾਂ ਦੀਆਂ ਵੋਟਾਂ ਵੱਖ ਕਰਨ ਦਾ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।