‘ ਬਰਫ਼ ਦਾ ਸੂਰਜ’ ਅੱਜ ਹੋਵੇਗੀ ਲੋਕ ਅਰਪਣ
ਟੋਰਾਂਟੋ, 23 ਅਕਤੂਬਰ (ਹਰਜੀਤ ਸਿੰਘ ਬਾਜਵਾ)-ਅਲਾਪ ਫੈਸਟੀਵਲ ਆਫ ਆਰਟ (ਅਲਫ਼ਾ) ਸੰਸਥਾ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ‘ਰੈਕਸਡੇਲ ਕਮਿਉਨਿਟੀ ਹੱਬ’ ਈਟੋਬੀਕੋ (ਟੋਰਾਂਟੋ) ਵਿਖੇ 24 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਪੰਜਾਬੀ ਦੇ ਨਾਮਵਰ ਲੇਖਕ ਜਨਾਬ ਹਜ਼ਰਤ ਸ਼ਾਮ ਮੁਤਾਬਿਕ ਇਸ ਮੌਕੇ ਜਿਥੇ ਪਾਕਿਸਤਾਨ ਨਾਲ ਸੰਬੰਧਿਤ ਮਰਹੂਮ ਪੰਜਾਬੀ ਲੇਖਕ ਅਨਵਰ ਸੱਜਾਦ ਅਨਵਰ ਦੀ ਪੰਜਾਬੀ ਵਿਚ ਲਿਖੀ ਕਾਵਿ ਪੁਸਤਕ (ਸੂਫੀਆਨਾ ਸ਼ਾਇਰੀ) ‘ਬਰਫ਼ ਦਾ ਸੂਰਜ’ ਲੋਕ ਅਰਪਣ ਕੀਤੀ ਜਾਵੇਗੀ, ਉਥੇ ਹੀ ਲੇਖਕ ਬਾਰੇ ਗੱਲਬਾਤ ਹੋਵੇਗੀ, ਪੁਸਤਕ ’ਤੇ ਪੇਪਰ ਪੜ੍ਹੇ ਜਾਣਗੇ ਅਤੇ ਕਵੀ ਦਰਬਾਰ ਵੀ ਹੋਵੇਗਾ।
ਅਜੀਤ ਡੈਸਕ
24-10-2026