20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਰਮੇਸ਼ ਪਵਾਰ ਰਾਸ਼ਟਰੀ ਚੋਣਕਾਰ ਨਿਯੁਕਤ, ਓਝਾ ਪੈਨਲ ਦੇ ਚੇਅਰਮੈਨ ਵਜੋਂ ਬਣੇ ਰਹਿਣਗੇ

ਬੈਂਗਲੁਰੂ, 19 ਅਕਤੂਬਰ (ਏਜੰਸੀ)-ਭਾਰਤ ਦੇ ਸਾਬਕਾ ਸਪਿਨਰ ਰਮੇਸ਼ ਪਵਾਰ ਨੂੰ ਸੋਮਵਾਰ ਨੂੰ ਰਾਸ਼ਟਰੀ ਪੁਰਸ਼ ਸੀਨੀਅਰ ਚੋਣ ਕਮੇਟੀ ’ਚ ਸ਼ਾਮਿਲ ਕੀਤਾ ਗਿਆ ਹੈ, ਜਦੋਂ ਕਿ ਪ੍ਰਗਿਆਨ ਓਝਾ ਇਸ ਕਮੇਟੀ ਦੇ ਚੇਅਰਮੈਨ ਬਣੇ ਰਹਿਣਗੇ। ਉਹ ਅਜੀਤ ਅਗਰਕਰ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 4 ਅਕਤੂਬਰ ਨੂੰ ਖਤਮ ਹੋ ਗਿਆ ਸੀ।

ਅਜੀਤ ਡੈਸਕ 20-10-2026
ਬੈਂਗਲੁਰੂ, 19 ਅਕਤੂਬਰ (ਏਜੰਸੀ)-ਭਾਰਤ ਦੇ ਸਾਬਕਾ ਸਪਿਨਰ ਰਮੇਸ਼ ਪਵਾਰ ਨੂੰ ਸੋਮਵਾਰ ਨੂੰ ਰਾਸ਼ਟਰੀ ਪੁਰਸ਼ ਸੀਨੀਅਰ ਚੋਣ ਕਮੇਟੀ ’ਚ ਸ਼ਾਮਿਲ ਕੀਤਾ ਗਿਆ ਹੈ, ਜਦੋਂ ਕਿ ਪ੍ਰਗਿਆਨ ਓਝਾ ਇਸ ਕਮੇਟੀ ਦੇ ਚੇਅਰਮੈਨ ਬਣੇ ਰਹਿਣਗੇ। ਉਹ ਅਜੀਤ ਅਗਰਕਰ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 4 ਅਕਤੂਬਰ ਨੂੰ ਖਤਮ ਹੋ ਗਿਆ ਸੀ। ਬੀ.ਸੀ.ਸੀ.ਆਈ. ਨੇ ਦੱਸਿਆ ਕਿ ਅੰਤਰਿਮ ਪ੍ਰਮੁੱਖ ਓਝਾ ਸੀਨੀਅਰਤਾ ਦੇ ਆਧਾਰ ’ਤੇ ਕਮੇਟੀ ਦੀ ਪ੍ਰਧਾਨਗੀ ਕਰਨਗੇ। ਜਾਰੀ ਬਿਆਨ ’ਚ ਕਿਹਾ ਗਿਆ ਕਿ ਕ੍ਰਿਕਟ ਸਲਾਹਕਾਰ ਕਮੇਟੀ ਜਿਸ ਵਿਚ ਸਾਬਕਾ ਬੱਲੇਬਾਜ਼ ਅਸ਼ੋਕ ਮਲਹੋਤਰਾ ਅਤੇ ਜਤਿਨ ਪਰਾਜੰਪੇ ਸ਼ਾਮਲ ਹਨ, ਨੇ ਸਰਬਸੰਮਤੀ ਨਾਲ ਪਵਾਰ ਦੀ ਨਿਯੁਕਤੀ ਦੀ ਸਿਫ਼ਾਰਸ਼ ਕੀਤੀ। 48 ਸਾਲਾ ਪਵਾਰ ਨੇ ਆਪਣੇ ਖੇਡ ਕਰੀਅਰ ਦੌਰਾਨ ਭਾਰਤ ਲਈ ਦੋ ਟੈਸਟ ਅਤੇ 31 ਇਕ ਦਿਨਾ ਮੈਚ ਖੇਡੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਕੋਚਿੰਗ ਦੇ ਖੇਤਰ ਵਿਚ ਕੰਮ ਕੀਤਾ ਹੈ।
ਪਿਛਲੀ ਖ਼ਬਰ 27 ਤੋਂ ਸ਼ੁਰੂ ਹੋਵੇਗਾ ਹਾਕੀ ਦਾ ਮਹਾਂਕੁੰਭ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਲੜਕੀਆਂ ਦੇ ਸਮੂਹਿਕ ਵਿਆਹ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।