08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

‘ਆਈਸ’ ਨੇ ਕਸ਼ਮੀਰ ਦੇ ਫ਼ਿਲਮਕਾਰ ਨੂੰ ਹਿਰਾਸਤ ’ਚ ਲਿਆ

‘ਆਈਸ’ ਨੇ ਕਸ਼ਮੀਰ ਦੇ ਫ਼ਿਲਮਕਾਰ ਨੂੰ ਹਿਰਾਸਤ ’ਚ ਲਿਆ

ਅਜੀਤ ਡੈਸਕ 08-10-2026

ਨਿਊਯਾਰਕ, 7 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਕਈ ਸਾਲਾਂ ਤੋਂ ਰਹਿ ਰਹੇ ਭਾਰਤੀ ਕਸ਼ਮੀਰ ਦੇ ਫਿਲਮਕਾਰ ਅਰਾਫ਼ਾਤ ਸ਼ੇਖ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈਸ) ਵਲੋਂ ਵਾਸ਼ਿੰਗਟਨ ਡਲਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਿਰਾਸਤ ਵਿਚ ਲਿਆ ਗਿਆ ਹੈ। 42 ਸਾਲਾ ਸ਼ੇਖ ਇਸ ਵੇਲੇ ਵਰਜੀਨੀਆ ਦੇ ਕੈਰੋਲਾਈਨ ਹਿਰਾਸਤ ਕੇਂਦਰ ਵਿਚ ਹਨ ਅਤੇ ਉਨ੍ਹਾਂ ਦੇ ਸਮਰਥਕ ਰਿਹਾਈ ਦੀ ਮੰਗ ਕਰ ਰਹੇ ਹਨ। ਜਾਣਕਾਰੀ ਮੁਤਾਬਕ ਸ਼ੇਖ 24 ਸਤੰਬਰ ਨੂੰ ਕੈਲੀਫੋਰਨੀਆ ਤੋਂ ਵਾਸ਼ਿੰਗਟਨ ਡੀਸੀ ਪਹੁੰਚੇ ਸਨ। ਉਹ ਲੇਖਕ ਅਤੇ ਫਿਲਮਕਾਰ ਤਾਰਾ ਦੋਰਾਬਜੀ ਨਾਲ ‘ਵਿਰੋਧ ਦੇ ਰੂਪ ਵਿਚ ਕਲਾ’ ਵਿਸ਼ੇ ’ਤੇ ਹੋਣ ਵਾਲੇ ਇਕ ਸਮਾਗਮ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ। 
ਉਨ੍ਹਾਂ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਦਸਤਾਵੇਜ਼ ਦਿਖਾਉਣ ਦੇ ਬਾਵਜੂਦ ਉਨ੍ਹਾਂ ਨੂੰ ਬਿਨਾਂ ਵਾਰੰਟ ਹਿਰਾਸਤ ਵਿਚ ਲਿਆ ਗਿਆ।ਸਮਰਥਕਾਂ ਅਨੁਸਾਰ ਸ਼ੇਖ 2019 ਵਿਚ ਵਿਦਿਆਰਥੀ ਵੀਜ਼ੇ ’ਤੇ ਕਾਨੂੰਨੀ ਤੌਰ ’ਤੇ ਅਮਰੀਕਾ ਆਏ ਸਨ ਅਤੇ ਜਾਰਜੀਆ ਸਟੇਟ ਯੂਨੀਵਰਸਿਟੀ ਵਿਚ ਫਿਲਮ ਦੀ ਉੱਚ ਪੜ੍ਹਾਈ ਕੀਤੀ। ਉਨ੍ਹਾਂ ਨੇ 2020 ਵਿਚ ਅਮਰੀਕਾ ਵਿਚ ਸ਼ਰਨ ਲਈ ਅਰਜ਼ੀ ਦਿੱਤੀ ਸੀ, ਜਿਸ ਨਾਲ ਸੰਬੰਧਿਤ ਇਮੀਗ੍ਰੇਸ਼ਨ ਮਾਮਲਾ ਅਜੇ ਲੰਬਿਤ ਦੱਸਿਆ ਜਾ ਰਿਹਾ ਹੈ। ਉਹ ਵਰਜੀਨੀਆ ਦੇ ਅਲੈਕਜ਼ੈਂਡਰੀਆ ਵਿਚ ਰਹਿ ਰਹੇ ਸਨ। ‘ਆਈਸ’ ਜਾਂ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵਲੋਂ ਸ਼ੇਖ ਨੂੰ ਹਿਰਾਸਤ ਵਿਚ ਲੈਣ ਦੇ ਕਾਰਨਾਂ ਬਾਰੇ ਅਜੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਗਿਆ। ਭਾਰਤੀ ਕਸ਼ਮੀਰ ਵਿਚ ਜਨਮੇ ਅਰਾਫ਼ਾਤ ਸ਼ੇਖ ਫਿਲਮਕਾਰ, ਲੇਖਕ ਅਤੇ ਨਿਰਮਾਤਾ ਹਨ। ਉਨ੍ਹਾਂ ਦੀ ਪਹਿਲੀ ਫਿਲਮ ‘ਸੈਫਰਨ ਕਿੰਗਡਮ’ ਭਾਰਤੀ ਕਸ਼ਮੀਰ ਵਿਚ ਸੰਘਰਸ਼, ਉਜਾੜੇ ਅਤੇ ਪਛਾਣ ਵਰਗੇ ਮੁੱਦਿਆਂ ਨਾਲ ਜੁੜੀ ਹੈ। ਇਸ ਫਿਲਮ ਨੂੰ ਕਈ ਫਿਲਮ ਸਮਾਰੋਹਾਂ ਵਿਚ ਸਨਮਾਨ ਮਿਲ ਚੁੱਕੇ ਹਨ ਅਤੇ 2025 ਵਿਚ ਸ਼ੇਖ ਨੂੰ ਉੱਭਰਦੇ ਫਿਲਮਕਾਰ ਅਤੇ ਕਾਰਕੁਨ ਵਜੋਂ ਵੀ ਸਨਮਾਨਿਤ ਕੀਤਾ ਗਿਆ ਸੀ।

ਪਿਛਲੀ ਖ਼ਬਰ ਰਾਂਚੀ ਵਿਖੇ 9 ਅਕਤੂਬਰ ਨੂੰ ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਹੋਣ ਵਾਲੇ ਦੂਜੇ ਟੀ-20 ਮੈਚ ਲਈ ਰਾਂਚੀ ਹਵਾਈ ਅੱਡੇ ’ਤੇ ਪੁ... ਅਗਲੀ ਖ਼ਬਰ ਮੋਦੀ ਨੇ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਲਈ ‘ਵੀ ਵਿਲ ਡੂ ਇੱਟ’ ਦਾ ਦਿੱਤਾ ਨਵਾਂ ਨਾਅਰਾ 25 ਸਾਲਾਂ ਦੀ ਨਿਰੰਤਰ ਜਨਤਕ ਸੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।