ਐਡੀਲੇਡ ’ ਚ ਦੋ ਰੱਖਿਆ ਸਥਾਨਾਂ ’ ਤੇ ਬਣਨ ਵਾਲੇ ਸੈਂਕੜੇ ਨਵੇਂ ਘਰਾਂ ਲਈ ਪ੍ਰਕਿਰਿਆ ਤੇਜ਼ ਕਰਨ ਦਾ ਐਲਾਨ
ਐਡੀਲੇਡ, 30 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਆਸਟ੍ਰੇਲੀਆ ਵਿਚ ਹਾਊਸਿੰਗ ਦੀ ਵਧਦੀ ਮੰਗ ਅਤੇ ਘਰਾਂ ਦੀ ਘਾਟ ਦੇ ਮੱਦੇਨਜ਼ਰ ਫੈਡਰਲ ਅਤੇ ਦੱਖਣੀ ਆਸਟ੍ਰੇਲੀਆ ਸਰਕਾਰ ਨੇ ਐਡੀਲੇਡ ਦੇ ਨੇੜੇ ਸਥਿਤ ਦੋ ਰੱਖਿਆ ਸਥਾਨਾਂ ਨੂੰ ਭਵਿੱਖ ਵਿਚ ਹਾਊਸਿੰਗ ਅਤੇ ਕਮਿਊਨਿਟੀ ਵਿਕਾਸ ਲਈ ਵਰਤਣ ਦੀ ਪ੍ਰਕਿਰਿਆ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮੈਲੀਨਾਊਸਕਸ ਵੱਲੋਂ ਹੈਂਪਸਟੈਡ ਬੈਰਕਸ ਵਿਖੇ ਇਸ ਯੋਜਨਾ ਨੂੰ ਅੱਗੇ ਵਧਾਉਣ ਲਈ ਰਸਮੀ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ।
ਐਡੀਲੇਡ, 30 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਆਸਟ੍ਰੇਲੀਆ ਵਿਚ ਹਾਊਸਿੰਗ ਦੀ ਵਧਦੀ ਮੰਗ ਅਤੇ ਘਰਾਂ ਦੀ ਘਾਟ ਦੇ ਮੱਦੇਨਜ਼ਰ ਫੈਡਰਲ ਅਤੇ ਦੱਖਣੀ ਆਸਟ੍ਰੇਲੀਆ ਸਰਕਾਰ ਨੇ ਐਡੀਲੇਡ ਦੇ ਨੇੜੇ ਸਥਿਤ ਦੋ ਰੱਖਿਆ ਸਥਾਨਾਂ ਨੂੰ ਭਵਿੱਖ ਵਿਚ ਹਾਊਸਿੰਗ ਅਤੇ ਕਮਿਊਨਿਟੀ ਵਿਕਾਸ ਲਈ ਵਰਤਣ ਦੀ ਪ੍ਰਕਿਰਿਆ ਤੇਜ਼ ਕਰਨ ਦਾ ਐਲਾਨ ਕੀਤਾ ਹੈ।ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮੈਲੀਨਾਊਸਕਸ ਵੱਲੋਂ ਹੈਂਪਸਟੈਡ ਬੈਰਕਸ ਵਿਖੇ ਇਸ ਯੋਜਨਾ ਨੂੰ ਅੱਗੇ ਵਧਾਉਣ ਲਈ ਰਸਮੀ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ।ਗ੍ਰੀਨਏਕਰਜ਼ ਸਥਿਤ ਲਗਭਗ 7 ਹੈਕਟੇਅਰ ਹੈਂਪਸਟੈਡ ਬੈਰਕਸ ਦੀ ਜ਼ਮੀਨ ’ਤੇ ਮੁੱਢਲੀ ਯੋਜਨਾ ਅਨੁਸਾਰ ਕਰੀਬ 400 ਨਵੇਂ ਘਰ ਬਣ ਸਕਦੇ ਹਨ। ਇਨ੍ਹਾਂ ਵਿੱਚ ਅਪਾਰਟਮੈਂਟ ਅਤੇ ਟਾਊਨਹਾਊਸ ਸ਼ਾਮਲ ਹੋਣਗੇ ਅਤੇ ਯੋਜਨਾ ਵਿੱਚ ਖੁੱਲ੍ਹੀ ਜਨਤਕ ਥਾਂ ਵੀ ਰੱਖਣ ਦੀ ਸੰਭਾਵਨਾ ਹੈ। ਇਹ ਜ਼ਮੀਨ 2023 ਵਿੱਚ ਦੱਖਣੀ ਆਸਟ੍ਰੇਲੀਆ ਸਰਕਾਰ ਦੇ ਹਵਾਲੇ ਕੀਤੀ ਗਈ ਸੀ।ਹੁਣ ਫੈਡਰਲ ਸਰਕਾਰ ਵੱਲੋਂ ਰੱਖਿਆ ਗਤੀਵਿਧੀਆਂ ਨੂੰ ਪਹਿਲਾਂ ਦੇ ਮੁਕਾਬਲੇ ਜਲਦੀ ਸਮਾਪਤ ਕਰਕੇ 2030 ਤੱਕ ਸਾਈਟ ਖਾਲੀ ਕਰਨ ਦੀ ਯੋਜਨਾ ਦੱਸੀ ਗਈ ਹੈ।ਇਹ ਸਥਾਨ ਐਡੀਲੇਡ ਸੀ.ਬੀ.ਡੀ. ਤੋਂ ਲਗਭਗ 6 ਕਿਲੋਮੀਟਰ ਦੂਰ ਹੈ ਅਤੇ ਜਨਤਕ ਆਵਾਜਾਈ ਨਾਲ ਵੀ ਜੁੜਿਆ ਹੋਇਆ ਹੈ। ਜ਼ਮੀਨ ਦੇ ਤਬਾਦਲੇ, ਮਾਸਟਰ ਪਲਾਨ ਅਤੇ ਹੋਰ ਮਨਜ਼ੂਰੀਆਂ ਦੀ ਪ੍ਰਕਿਰਿਆ ਅਜੇ ਬਾਕੀ ਹੈ।ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਐਡੀਲੇਡ ਵਿੱਚ ਘਰਾਂ ਦੀ ਸਪਲਾਈ ਵਧੇਗੀ ਅਤੇ ਨਵੀਆਂ ਕਮਿਊਨਿਟੀ ਸਹੂਲਤਾਂ ਵਿਕਸਤ ਹੋਣਗੀਆਂ।ਪ੍ਰਧਾਨ ਮੰਤਰੀ ਅਲਬਨੀਜ਼ ਨੇ ਕਿਹਾ ਕਿ ਰੱਖਿਆ ਦੀਆਂ ਲੋੜਾਂ ਲਈ ਜ਼ਰੂਰੀ ਸਹੂਲਤਾਂ ਕਾਇਮ ਰੱਖਣ ਦੇ ਨਾਲ ਵਾਧੂ ਜ਼ਮੀਨ ਦੀ ਵਰਤੋਂ ਤੋਂ ਮਿਲਣ ਵਾਲੇ ਸਰੋਤਾਂ ਨੂੰ ਰੱਖਿਆ ਸਮਰੱਥਾ ਵਿੱਚ ਮੁੜ ਨਿਵੇਸ਼ ਕੀਤਾ ਜਾ ਸਕਦਾ ਹੈ।