29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਜੇ ਸਿੱਖ ਵਿਰੋਧੀ ਨਫ਼ਰਤ ਦਿਖਾਈ ਹੀ ਨਹੀਂ ਦੇਵੇਗੀ ਤਾਂ ਇਸ ਨਾਲ ਕਿਵੇਂ ਨਜਿੱਠਿਆ ਜਾਵੇਗਾ ? - ਸਿੱਖ ਫੈਡਰੇਸ਼ਨ ਯੂ . ਕੇ .

ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਸਿੱਖ ਫੈਡਰੇਸ਼ਨ ਯੂ. ਕੇ.

ਅਜੀਤ ਡੈਸਕ 29-09-2026
ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਸਿੱਖ ਫੈਡਰੇਸ਼ਨ ਯੂ.ਕੇ. ਨੇ ਲੇਬਰ ਪਾਰਟੀ ਕਾਨਫਰੰਸ ਦੀ ਫਰੈਂਜ ਮੀਟਿੰਗ ਦੌਰਾਨ ਦੋਸ਼ ਲਾਇਆ ਕਿ ਸਿੱਖਾਂ ਵਿਰੁੱਧ ਹੋਣ ਵਾਲੇ ਨਫ਼ਰਤੀ ਅਪਰਾਧਾਂ ਨੂੰ ਆਮ ਨਸਲੀ ਜਾਂ ਧਾਰਮਿਕ ਨਫ਼ਰਤੀ ਅਪਰਾਧਾਂ ਵਿਚ ਨਾ ਦਰਜ ਕੀਤੇ ਜਾਣ ਕਾਰਨ ਇਨ੍ਹਾਂ ਦੀ ਅਸਲ ਤਸਵੀਰ ਸਰਕਾਰੀ ਅੰਕੜਿਆਂ ਵਿਚ ਸਾਹਮਣੇ ਨਹੀਂ ਆ ਰਹੀ। ਸਟੈਂਡ ਅੱਪ ਟੂ ਰੇਸਿਜ਼ਮ ਵੱਲੋਂ ਕਰਵਾਈ ਮੀਟਿੰਗ ਵਿੱਚ ਸਿੱਖ ਫੈਡਰੇਸ਼ਨ ਯੂ.ਕੇ. ਦੇ ਪ੍ਰਸ਼ਾਸਨਿਕ ਮੁੱਖ ਕਾਰਜਕਾਰੀ ਕੁਲਦੀਪ ਸਿੰਘ ਦਿਓਲ ਨੇ ਕਿਹਾ, “ਜੇ ਤੁਸੀਂ ਸਿੱਖ ਵਿਰੋਧੀ ਨਫ਼ਰਤ ਨੂੰ ਦੇਖ ਹੀ ਨਹੀਂ ਸਕਦੇ ਤਾਂ ਇਸ ਨਾਲ ਨਜਿੱਠ ਨਹੀਂ ਸਕਦੇ। ਸਰਕਾਰ ਨੂੰ ਅੰਕੜਿਆਂ ਵਿੱਚ ਸਮੱਸਿਆ ਨੂੰ ਲੁਕਾਉਣ ਦੀ ਬਜਾਏ ਇਸ ਦੇ ਅਸਲ ਪੱਧਰ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ।” ਉਨ੍ਹਾਂ ਨੇ ਵੈਸਟ ਮਿਡਲੈਂਡਜ਼ ਦੇ ਤਿੰਨ ਮਾਮਲਿਆਂ, ਵੁਲਵਰਹੈਂਪਟਨ ਵਿੱਚ ਦੋ ਬਜ਼ੁਰਗ ਸਿੱਖ ਟੈਕਸੀ ਚਾਲਕਾਂ ਉੱਤੇ ਹਮਲਾ, ਓਲਡਬਰੀ ਵਿਚ ਨੌਜਵਾਨ ਸਿੱਖ ਔਰਤ ਨਾਲ ਨਸਲੀ ਨਫ਼ਰਤ ਕਾਰਨ ਜਬਰ-ਜਨਾਹ ਅਤੇ ਵਾਲਸਾਲ ਵਿੱਚ ਸਿੱਖ ਔਰਤ ਨਾਲ ਧਾਰਮਿਕ ਨਫ਼ਰਤ ਕਾਰਨ ਹੋਏ ਜਬਰ-ਜਨਾਹ ਦੇ ਮਾਮਲੇ ਬਾਰੇ ਦੱਸਿਆ। ਫੈਡਰੇਸ਼ਨ ਮੁਤਾਬਕ ਵੁਲਵਰਹੈਂਪਟਨ ਮਾਮਲੇ ਦੀ ਸੁਣਵਾਈ ਹੁਣ ਸਤੰਬਰ 2029 ਲਈ ਨਿਰਧਾਰਤ ਹੈ, ਜਦਕਿ ਓਲਡਬਰੀ ਮਾਮਲੇ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਵੀ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਨਹੀਂ ਹੋਈ। ਵਾਲਸਾਲ ਮਾਮਲੇ ਵਿੱਚ ਮੁਲਜ਼ਮ ਦੀ ਸੀ.ਸੀ.ਟੀ.ਵੀ. ਅਤੇ ਹੋਰ ਸਬੂਤਾਂ ਰਾਹੀਂ ਪਛਾਣ ਹੋਈ ਅਤੇ ਦੋਸ਼ ਕਬੂਲ ਕਰਨ ਤੋਂ ਬਾਅਦ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਗ੍ਰਹਿ ਮੰਤਰਾਲੇ ਦੇ ਮਾਰਚ 2025 ਨੂੰ ਖ਼ਤਮ ਹੋਏ ਸਾਲ ਦੇ ਅੰਕੜਿਆਂ ਅਨੁਸਾਰ 82,490 ਨਸਲੀ ਨਫ਼ਰਤੀ ਅਤੇ 7,164 ਧਾਰਮਿਕ ਨਫ਼ਰਤੀ ਅਪਰਾਧ ਦਰਜ ਹੋਏ। ਫੈਡਰੇਸ਼ਨ ਨੇ ਕਿਹਾ ਕਿ ਪੀੜਤਾਂ ਦੀ ਨਸਲੀ ਪਛਾਣ ਸਬੰਧੀ ਅਧੂਰੇ ਅੰਕੜਿਆਂ ਕਾਰਨ ਸਿੱਖਾਂ ਵਿਰੁੱਧ ਅਪਰਾਧਾਂ ਦੀ ਅਸਲ ਗਿਣਤੀ ਸਪਸ਼ਟ ਨਹੀਂ ਹੁੰਦੀ। ਸਿੱਖ ਫੈਡਰੇਸ਼ਨ ਯੂ.ਕੇ. ਨੇ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਦੀ ਪੁਲਿਸ ਰਿਕਾਰਡਿੰਗ ਵਿੱਚ ਸੁਧਾਰ ਕੀਤਾ ਜਾਵੇ, ਪੀੜਤਾਂ ਬਾਰੇ ਵਧੇਰੇ ਸਹੀ ਅੰਕੜੇ ਜਾਰੀ ਕੀਤੇ ਜਾਣ ਅਤੇ ਅਜਿਹੇ ਗੰਭੀਰ ਅਪਰਾਧਾਂ ਨੂੰ ਹੋਰ ਨਫ਼ਰਤੀ ਅਪਰਾਧਾਂ ਦੇ ਬਰਾਬਰ ਤਰਜੀਹ ਦਿੱਤੀ ਜਾਵੇ।
ਪਿਛਲੀ ਖ਼ਬਰ ਤੀਰ ਗਰੁੱਪ ਦੇ ਸਮਰਥਨ ਨਾਲ ਸ਼ੇਰ - ਸੰਗਤ ਗਰੁੱਪ ਦੇ ਗੁਰਨਾਮ ਸਿੰਘ ਰੂਪੋਵਾਲ ਬਣੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿ... ਅਗਲੀ ਖ਼ਬਰ ਬਿਕਰਮਜੀਤ ਸਿੰਘ ਕੋਹਾੜ ਨੇ ਸੰਭਾਲਿਆ ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਦਾ ਅਹੁਦਾ ਸੌਂਪੀ ਗਈ ਜ਼ਿੰਮੇਵਾਰੀ ਨੂੰ ਇਮਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।