19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮੇਅਰ ਬ੍ਰੈਂਡਾ ਲੌਕ ਵਲੋਂ ਕਲੋਵਰਡੇਲ ਦੀ ਸਨਰਿਜ ਪਾਰਕ ਦਾ ਦੌਰਾ

ਵੈਨਕੂਵਰ, 18 ਸਤੰਬਰ (ਮਲਕੀਤ ਸਿੰਘ)-ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਸਨਰਿੱਜ ਕਮਿਊਨਿਟੀ ਪਾਰਕ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸਥਾਨਕ ਵਸਨੀਕਾਂ ਨਾਲ ਪਾਰਕ ਦੀਆਂ ਸਹੂਲਤਾਂ, ਭਵਿੱਖ ਵਿਚ ਲੋੜੀਂਦੇ ਸੁਧਾਰਾਂ ਅਤੇ ਕਮਿਊਨਿਟੀ ਦੀਆਂ ਜ਼ਰੂਰਤਾਂ ਬਾਰੇ ਵਿਚਾਰ ਚਰਚਾ ਕੀਤੀ ਕੀਤੀ।

ਅਜੀਤ ਡੈਸਕ 19-09-2026
ਵੈਨਕੂਵਰ, 18 ਸਤੰਬਰ (ਮਲਕੀਤ ਸਿੰਘ)-ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਸਨਰਿੱਜ ਕਮਿਊਨਿਟੀ ਪਾਰਕ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸਥਾਨਕ ਵਸਨੀਕਾਂ ਨਾਲ ਪਾਰਕ ਦੀਆਂ ਸਹੂਲਤਾਂ, ਭਵਿੱਖ ਵਿਚ ਲੋੜੀਂਦੇ ਸੁਧਾਰਾਂ ਅਤੇ ਕਮਿਊਨਿਟੀ ਦੀਆਂ ਜ਼ਰੂਰਤਾਂ ਬਾਰੇ ਵਿਚਾਰ ਚਰਚਾ ਕੀਤੀ ਕੀਤੀ। ਇਸ ਮੌਕੇ ਆਯੋਜਿਤ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਉਨ੍ਹਾਂ ਮੁਤਾਬਕ ਇੱਕ ਵਧੀਆ ਸ਼ਹਿਰ ਸਿਰਫ਼ ਇਮਾਰਤਾਂ ਅਤੇ ਸੜਕਾਂ ਨਾਲ ਨਹੀਂ, ਸਗੋਂ ਲੋਕਾਂ ਦੇ ਇਕੱਠੇ ਹੋਣ, ਇੱਕ-ਦੂਜੇ ਨਾਲ ਸਮਾਂ ਬਿਤਾਉਣ ਅਤੇ ਕਮਿਊਨਿਟੀ ਨੂੰ ਮਜ਼ਬੂਤ ਕਰਨ ਨਾਲ ਬਣਦਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਕ ਦੀ ਵਰਤੋਂ ਕਰਨ ਵਾਲੇ ਲੋਕਾਂ ਤੋਂ ਇਹ ਜਾਣਨਾ ਚਾਹੁੰਦੇ ਹਨ ਕਿ ਉਹ ਭਵਿੱਖ ਵਿੱਚ ਇੱਥੇ ਕਿਹੜੀਆਂ ਸਹੂਲਤਾਂ ਅਤੇ ਤਬਦੀਲੀਆਂ ਦੇਖਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਮੌਜੂਦ ਕਮਿਊਨਿਟੀ ਮੈਂਬਰਾਂ ਨੇ ਦੱਸਿਆ ਕਿ ਇੱਥੇ ਸੀਨੀਅਰਾਂ ਦਾ ਵੱਡਾ ਗਰੁੱਪ ਨਿਯਮਿਤ ਤੌਰ ’ਤੇ ਇਕੱਠਾ ਹੁੰਦਾ ਹੈ ਅਤੇ ਮਹਿਲਾਵਾਂ ਤੇ ਬੱਚੇ ਵੀ ਪਾਰਕ ਵਿੱਚ ਆਉਂਦੇ ਹਨ। ਉਨਾਂ ਵਲੋਂ ਸਮੂਹਿਕ ਤੌਰ ਤੇ ਬੈਠਣ ਲਈ ਬੈਂਚਾਂ ਅਤੇ ਹੋਰ ਸਹੂਲਤਾਂ ਦੀ ਮੰਗ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਕੁਝ ਮੰਗਾਂ ਪੂਰੀਆਂ ਹੋਣ ਦੀ ਗੱਲ ਮੈਂਬਰਾਂ ਨੇ ਦੱਸੀ। ਹੁਣ ਪਾਰਕ ਵਿੱਚ ਵਾਧੂ ਵਾਸ਼ਰੂਮ ਦੀ ਲੋੜ ਬਾਰੇ ਵੀ ਮੰਗ ਰੱਖੀ ਗਈ ਹੈ।ਇਸ ਮੌਕੇ ਬਰੈਂਡਾ ਲੌਕ ਨੇ ਸਰੀ ਵਿੱਚ ਚੱਲ ਰਹੇ ਅਤੇ ਆਉਣ ਵਾਲੇ ਕਈ ਪ੍ਰਾਜੈਕਟਾਂ ਦਾ ਵੀ ਜ਼ਿਕਰ ਕੀਤਾ।ਪੱਤਰਕਾਰਾਂ ਵਲੋਂ ਪ੍ਰਾਪਰਟੀ ਟੈਕਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਲੌਕ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਟੈਕਸਾਂ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਰੱਖਣ ਲਈ ਪੂਰੀ ਕੋਸ਼ਿਸ਼ ਕਰੇਗੀ। ਇਸ ਮੌਕੇ ਬੋਲਦਿਆ ਮੌਜੂਦਾ ਕੌਂਸਲਰ ਹੈਰੀ ਬੈਂਸ ਵਲੋਂ ਮੇਅਰ ਬਰੈਡਾ ਲੌਕ ਦੀ ਅਗਵਾਈ ‘ਚ ਹੁਣ ਤੱਕ ਕਰਵਾਏ ਵੱਖ ਵੱਖ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਮੁੜ ਹੋਣ ਜਾ ਰਹੀਆਂ ਸਰੀ ਸਿਟੀ ਕੌਂਸਲ ਚੋਣਾਂ ਦੌਰਾਨ ਮੇਅਰ ਬਰੈਂਡਾ ਲੌਕ ਅਤੇ ਉਨਾਂ ਦੀ ਟੀਮ ਦੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਰਜੀਤ ਸਿੰਘ ਸਮਰਾ,ਜਗਤਾਰ ਸਿੰਘ ਵਿਰਕ, ਸੁਖਦੇਵ ਸਿੰਘ, ਗਿਰਦਾਵਰ ਸਿੰਘ,ਗੁਰਦਿਆਲ ਸਿੰਘ, ਦਰਸ਼ਨ ਸਿੰਘ ਔਲਖ, ਬਲਬੀਰ ਸਿੰਘ, ਦਵਿੰਦਰ ਸਿੰਘ ਅਤੇ ਗੈਰੀ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੀ . ਏ . ਯੂ . ਕਿਸਾਨ ਮੇਲੇ ਦੇ ਪਹਿਲੇ ਦਿਨ ਵੱਖ - ਵੱਖ ਕੰਪਨੀਆਂ ਵਲੋਂ ਖੇਤੀਬਾੜੀ ਉਤਪਾਦਾਂ ਦਾ ਪ੍ਰਦਰਸ਼ਨ ਅਗਲੀ ਖ਼ਬਰ ਸਿਟੀ ਕੌਂਸਲ ਵਲੋਂ ਪਬਲਿਕ ਵ੍ਹਾਰਫ਼ ਸਾਈਟ ’ ਤੇ ਅਸਥੀਆਂ ਜਲ ਪ੍ਰਵਾਹ ਕਰਨ ਨੂੰ ਮਨਜ਼ੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।