16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ ਵਲੋਂ ਸਾਲਾਨਾ ਸਾਹਿਤਕ ਸਮਾਗਮ

ਲੰਡਨ, 15 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ ਵਲੋਂ ਮਰਹੂਮ ਕਵੀ, ਸਮਾਜ ਸੇਵਕ ਨਿਰੰਜਨ ਸਿੰਘ ਨੂਰ, ਮਰਹੂਮ ਨਾਵਲਕਾਰ ਅਤੇ ਕਹਾਣੀਕਾਰ ਦਰਸ਼ਨ ਸਿੰਘ ਧੀਰ ਅਤੇ ਸਭਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੇ ਮਰਹੂਮ ਮਨਮੋਹਨ ਸਿੰਘ ਮਹੇੜੂ ਹੋਰਾਂ ਦੀ ਯਾਦ ਵਿਚ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਆਮ ਤੌਰ ‘ਤੇ ਅਸੀਂ ਆਪਣੀਆਂ ਉਨ੍ਹਾਂ ਹਸਤੀਆਂ ਨੂੰ ਭੁਲਾ ਦਿੰਦੇ ਹਾਂ ਜਿਨ੍ਹਾਂ ਨੇ ਸਮਾਜ ਵਿਚ ਵਡਮੁੱਲਾ ਯੋਗਦਾਨ ਪਾਇਆ ਹੁੰਦਾ ਹੈ ਪਰ ਅਸੀਂ ਉਨ੍ਹਾਂ ਸ਼ਖਸੀਅਤਾਂ ਨੂੰ ਯਾਦ ਰੱਖਣ ਦੇ ਯਤਨ ਕਰਦੇ ਰਹਾਂਗੇ।

ਅਜੀਤ ਡੈਸਕ 16-09-2026
ਲੰਡਨ, 15 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ ਵਲੋਂ ਮਰਹੂਮ ਕਵੀ, ਸਮਾਜ ਸੇਵਕ ਨਿਰੰਜਨ ਸਿੰਘ ਨੂਰ, ਮਰਹੂਮ ਨਾਵਲਕਾਰ ਅਤੇ ਕਹਾਣੀਕਾਰ ਦਰਸ਼ਨ ਸਿੰਘ ਧੀਰ ਅਤੇ ਸਭਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੇ ਮਰਹੂਮ ਮਨਮੋਹਨ ਸਿੰਘ ਮਹੇੜੂ ਹੋਰਾਂ ਦੀ ਯਾਦ ਵਿਚ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਆਮ ਤੌਰ ‘ਤੇ ਅਸੀਂ ਆਪਣੀਆਂ ਉਨ੍ਹਾਂ ਹਸਤੀਆਂ ਨੂੰ ਭੁਲਾ ਦਿੰਦੇ ਹਾਂ ਜਿਨ੍ਹਾਂ ਨੇ ਸਮਾਜ ਵਿਚ ਵਡਮੁੱਲਾ ਯੋਗਦਾਨ ਪਾਇਆ ਹੁੰਦਾ ਹੈ ਪਰ ਅਸੀਂ ਉਨ੍ਹਾਂ ਸ਼ਖਸੀਅਤਾਂ ਨੂੰ ਯਾਦ ਰੱਖਣ ਦੇ ਯਤਨ ਕਰਦੇ ਰਹਾਂਗੇ। ਡਾ. ਮੁਹਿੰਦਰ ਗਿੱਲ ਨੇ ਸਰੋਤਿਆਂ ਨੂੰ ਜੀ ਆਇਆ ਕਿਹਾ ਅਤੇ ਪਹਿਲੇ ਸੈਸ਼ਨ ਦੀ ਕਾਰਵਾਈ ਦਲਬੀਰ ਕੌਰ ਨੇ ਸ਼ੁਰੂ ਕੀਤੀ। ਸਭਾ ਦੇ ਪ੍ਰਧਾਨ ਡਾ. ਦਵਿੰਦਰ ਕੌਰ ਨੇ ਭਾਰਤ ਤੋਂ ਇਨ੍ਹਾਂ ਤਿੰਨਾਂ ਸ਼ਖ਼ਸੀਅਤਾਂ ਬਾਰੇ ਬਹੁਤ ਭਾਵਪੂਰਤ ਵਿਚਾਰ ਲਿਖ ਕੇ ਭੇਜੇ ਜਿਨ੍ਹਾਂ ਨੂੰ ਨਿਰਮਲ ਸਿੰਘ ਕੰਧਾਲਵੀ ਨੇ ਸਰੋਤਿਆਂ ਨਾਲ ਸਾਂਝਿਆਂ ਕੀਤਾ। ਨਿਰੰਜਨ ਸਿੰਘ ਢਿੱਲੋਂ ਨੇ ਨਿਰੰਜਨ ਸਿੰਘ ਨੂਰ ਨਾਲ ਆਪਣੇ ਸਬੰਧਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਭਾਰਤ ਤੋਂ ਪ੍ਰੋ. ਗੁਰਪਾਲ ਸਿੰਘ ਸੰਧੂ ਦਾ ਦਰਸ਼ਨ ਸਿੰਘ ਧੀਰ ਦੇ ਸਾਹਿਤਕ ਸਫ਼ਰ ਬਾਰੇ ਪਰਚਾ ਡਾ. ਮੁਹਿੰਦਰ ਗਿੱਲ ਨੇ ਪੜ੍ਹਿਆ। ਪਹਿਲੇ ਭਾਗ ਦੀ ਪ੍ਰਧਾਨਗੀ ਲਾਰਡ ਕੁਲਦੀਪ ਸਿੰਘ ਸਹੋਤਾ, ਮਹਿੰਦਰ ਸਿੰਘ ਧਾਲੀਵਾਲ, ਕੁਲਵੰਤ ਸਿੰਘ ਢੇਸੀ, ਪ੍ਰਿ. ਨਿਰੰਜਣ ਸਿੰਘ ਅਤੇ ਸ਼ਵਿਦੀਪ ਕੌਰ ਢੇਸੀ ਨੇ ਕੀਤੀ। ਪੰਜਾਬੀ ਮਾਂ-ਬੋਲੀ ਨੂੰ ਉਤਸਾਹਿਤ ਕਰਨ ਹਿਤ ਗੁਰੂ ਨਾਨਕ ਕਾਲਜ, ਸੈਜਲੀ ਸਟਰੀਟ, ਵੁਲਵਰਹੈਂਪਟਨ ਦੇ ਉਨ੍ਹਾਂ ਬੱਚਿਆਂ ਨੂੰ ਸਰਟੀਫ਼ੀਕੇਟ ਅਤੇ ਪੈੱਨ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਵਿਚ ‘ਏ’ ਲੈਵਲ ਦਾ ਇਮਤਿਹਾਨ ਪਾਸ ਕੀਤਾ ਹੈ। ਇਸੇ ਸਮੇਂ ਹੀ ਲਿਖਾਰੀਆਂ ਦੀਆਂ ਨਵੀਆਂ ਕਿਤਾਬਾਂ ਵੀ ਸਰੋਤਿਆਂ ਦੇ ਰੂਬਰੂ ਕੀਤੀਆਂ ਗਈਆਂ ਜਿਨ੍ਹਾਂ ‘ਚ ਡਾ. ਮਹਿੰਦਰ ਗਿੱਲ ਹੋਰਾਂ ਦੀ ਕਿਤਾਬ ‘ਮਹਾਂ-ਖਾਮੋਸ਼ੀ’, ਦਲਬੀਰ ਕੌਰ ਦੀ ‘ਮਨ ਕਸੁੰਭਾ’, ਬਰਤਾਨਵੀ ਪੰਜਾਬੀ ਹਸਤਾਖ਼ਰ, ਸ਼ਬਦਾਂ ਦੀ ਖ਼ੈਰਗਾਹ, ਬਰਤਾਨਵੀ ਪੰਜਾਬੀ ਨਾਰੀ-ਸਾਹਿਤ, ਨਾਰੀ ਡਾਇਸਪੋਰਾ-ਸਿਰਜਣ, ਮਨਜੀਤ ਸਿੰਘ ਕਮਲਾ ਦੀ ‘ਇਲਹਾਮ’ ਰਵਿੰਦਰ ਸਿੰਘ ਕੁੰਦਰਾ ਦੀ ‘ਜੇ ਰੁਕੇ ਨਾ ਮੇਰੀ ਕਲਮ’ ਅਤੇ ਤ੍ਰਿਲੋਚਨ ਸਿੰਘ ਚੰਨ ਜੰਡਿਆਲਵੀ ਦੇ ਚਾਰ ਸੰਸਕਰਣ ‘ ਅਮਰ ਗੀਤਾਂ ਦਾ ਰਚੇਤਾ, ਤ੍ਰਿਲੋਚਨ ਸਿੰਘ ਚੰਨ ਜੰਡਿਆਲਵੀ’ ਲੋਕ ਅਰਪਣ ਕੀਤੀਆਂ ਗਈਆਂ। ਦੂਜੇ ਸੈਸ਼ਨ ਕਰਵਾਏ ਗਏ ਕਵੀ ਦਰਬਾਰ ਦੀ ਪ੍ਰਧਾਨਗੀ ਅਜ਼ੀਮ ਸ਼ੇਖਰ, ਰਵਿੰਦਰ ਸਿੰਘ ਕੁੰਦਰਾ, ਅਮਨਦੀਪ ਸਿੰਘ ਅਮਨ, ਮੇਅਰ ਸਰਦੂਲ ਸਿੰਘ ਮਾਰਵਾ, ਸੰਤੋਖ ਹੇਅਰ ਅਤੇ ਰੂਪਦਵਿੰਦਰ ਕੌਰ ਨੇ ਕੀਤੀ ਅਤੇ ਮੌਕੇ ਸਟੇਜ ਦੀ ਕਾਰਵਾਈ ਨਿਰਮਲ ਸਿੰਘ ਕੰਧਾਲਵੀ ਨੇ ਸੰਭਾਲੀ। ਵੱਖੋ ਵੱਖਰੇ ਵਿਸ਼ਿਆਂ ‘ਤੇ ਕਵੀਆਂ ਨੇ ਸਰੋਤਿਆਂ ਨੂੰ ਆਪਣੇ ਆਪਣੇ ਕਲਾਮ ਨਾਲ ਸਰਸ਼ਾਰ ਕੀਤਾ ਜਿਨ੍ਹਾਂ ਵਿਚ ਕੁਲਵੰਤ ਸਿੰਘ ਢੇਸੀ, ਮੁਹਿੰਦਰ ਸਿੰਘ ਦਿਲਬਰ, ਸੁਰਿੰਦਰਪਾਲ ਸਿੰਘ, ਰਵਿੰਦਰ ਸਿੰਘ ਕੁੰਦਰਾ, ਤ੍ਰਿਲੋਚਨ ਸਿੰਘ ਚੰਨ ਜੰਡਿਆਲਵੀ, ਅਜ਼ੀਮ ਸ਼ੇਖਰ, ਮਨਪ੍ਰੀਤ ਸਿੰਘ ਬੱਧਣੀ, ਡਾ. ਮੁਹਿੰਦਰ ਗਿੱਲ, ਦਲਬੀਰ ਕੌਰ, ਸੰਤੋਖ ਹੇਅਰ, ਮਨਜੀਤ ਸਿੰਘ ਕਮਲਾ, ਬਲਵੰਤ ਸਿੰਘ ਬੈਂਸ, ਸ਼ਿਵਦੀਪ ਕੌਰ, ਲਾਰਡ ਕੁਲਦੀਪ ਸਿੰਘ ਸਹੋਤਾ, ਅਮਨਦੀਪ ਸਿੰਘ, ਰੂਪ ਦਵਿੰਦਰ ਕੌਰ, ਸਰਬਜੀਤ ਢੱਕ, ਬੰਟੀ ਉੱਪਲ, ਮੇਅਰ ਸਰਦੂਲ ਸਿੰਘ ਮਾਰਵਾ, ਨਛੱਤਰ ਭੋਗਲ, ਮਨਿੰਦਰ ਕੌਰ, ਬਲਦੇਵ ਦਿਉਲ, ਬਲਵਿੰਦਰ ਸਿੰਘ ਬੈਂਸ, ਰਾਜਿੰਦਰਜੀਤ, ਜਸਮੇਰ ਸਿੰਘ ਲਾਲ, ਨਿਰੰਜਨ ਸਿੰਘ ਢਿੱਲੋਂ, ਨਿਰਮਲ ਸਿੰਘ ਕੰਧਾਲਵੀ, ਬੱਚੀ ਗੁਣਤਾਜ ਕੌਰ ਥਿੰਦ, ਬੱਚੀ ਜਸਲੀਨ ਕੌਰ ਅਤੇ ਬੱਚਾ ਤਨਵੀਰ ਸਿੰਘ ਔਲਖ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਹੈਰੋਇਨ ਸਮੇਤ ਮੋਟਰਸਾਈਕਲ ਸਵਾਰ 2 ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ‘ ਆਈਸ’ ਵਲੋਂ ਦੋ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।