16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਦਸਤਾਰ ਅਤੇ ਪਛਾਣ ਕਾਰਨ ਨਹੀਂ ਕੀਤੀਆਂ ਫ਼ਿਲਮਾਂ - ਮਲਕੀਤ ਸਿੰਘ

ਲੈਸਟਰ (ਇੰਗਲੈਂਡ), 15 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਪੰਜਾਬੀ ਸੰਗੀਤ ਨੂੰ ਦੇਸ਼-ਵਿਦੇਸ਼ ਵਿਚ ਵਿਲੱਖਣ ਪਛਾਣ ਦਿਵਾਉਣ ਵਾਲੇ ‘ਗੋਲਡਨ ਸਟਾਰ’ ਵਜੋਂ ਮਸ਼ਹੂਰ ਮਲਕੀਤ ਸਿੰਘ ਨੇ ਫਿਲਮਾਂ ਵਿਚ ਕੰਮ ਨਾ ਕਰਨ ਦਾ ਰਾਜ ਖੋਲ੍ਹਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਮੇਂ-ਸਮੇਂ ਪੰਜਾਬੀ ਫਿਲਮਾਂ ਵਿਚ ਅਦਾਕਾਰੀ ਲਈ ਕਈ ਪੇਸ਼ਕਸ਼ਾਂ ਮਿਲੀਆਂ ਪਰ ਆਪਣੀ ਦਸਤਾਰ ਅਤੇ ਪਛਾਣ ਨੂੰ ਪਹਿਲ ਦਿੰਦਿਆਂ ਉਨ੍ਹਾਂ ਨੇ ਇਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ। ਆਪਣੇ ਨਵੇਂ ਗੀਤ ‘ਕਾਂਗ੍ਰੈਚੂਲੇਸ਼ਨ’ ਸੰਬੰਧੀ ਆਪਣੀ ਲੈਸਟਰ ਫੇਰੀ ਦੌਰਾਨ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮਲਕੀਤ ਸਿੰਘ ਨੇ ਕਿਹਾ ਕਿ ਦਸਤਾਰ ਉਨ੍ਹਾਂ ਲਈ ਮਹਿਜ਼ ਪਹਿਰਾਵਾ ਨਹੀਂ, ਸਗੋਂ ਉਨ੍ਹਾਂ ਦੀ ਪਛਾਣ ਅਤੇ ਸ਼ਖ਼ਸੀਅਤ ਦਾ ਅਟੁੱਟ ਹਿੱਸਾ ਹੈ ਅਤੇ ਉਹ ਕਿਸੇ ਵੀ ਕਿਰਦਾਰ ਲਈ ਇਸ ਨਾਲ ਸਮਝੌਤਾ ਨਹੀਂ ਕਰ ਸਕਦੇ।

‘ਅਜੀਤ’ ਨਾਲ ਗੱਲਬਾਤ ਦੌਰਾਨ ਮਲਕੀਤ ਸਿੰਘ। ਤਸਵੀਰ: ਢੱਡੇ 16-09-2026
ਲੈਸਟਰ (ਇੰਗਲੈਂਡ), 15 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਪੰਜਾਬੀ ਸੰਗੀਤ ਨੂੰ ਦੇਸ਼-ਵਿਦੇਸ਼ ਵਿਚ ਵਿਲੱਖਣ ਪਛਾਣ ਦਿਵਾਉਣ ਵਾਲੇ ‘ਗੋਲਡਨ ਸਟਾਰ’ ਵਜੋਂ ਮਸ਼ਹੂਰ ਮਲਕੀਤ ਸਿੰਘ ਨੇ ਫਿਲਮਾਂ ਵਿਚ ਕੰਮ ਨਾ ਕਰਨ ਦਾ ਰਾਜ ਖੋਲ੍ਹਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਮੇਂ-ਸਮੇਂ ਪੰਜਾਬੀ ਫਿਲਮਾਂ ਵਿਚ ਅਦਾਕਾਰੀ ਲਈ ਕਈ ਪੇਸ਼ਕਸ਼ਾਂ ਮਿਲੀਆਂ ਪਰ ਆਪਣੀ ਦਸਤਾਰ ਅਤੇ ਪਛਾਣ ਨੂੰ ਪਹਿਲ ਦਿੰਦਿਆਂ ਉਨ੍ਹਾਂ ਨੇ ਇਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ। ਆਪਣੇ ਨਵੇਂ ਗੀਤ ‘ਕਾਂਗ੍ਰੈਚੂਲੇਸ਼ਨ’ ਸੰਬੰਧੀ ਆਪਣੀ ਲੈਸਟਰ ਫੇਰੀ ਦੌਰਾਨ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮਲਕੀਤ ਸਿੰਘ ਨੇ ਕਿਹਾ ਕਿ ਦਸਤਾਰ ਉਨ੍ਹਾਂ ਲਈ ਮਹਿਜ਼ ਪਹਿਰਾਵਾ ਨਹੀਂ, ਸਗੋਂ ਉਨ੍ਹਾਂ ਦੀ ਪਛਾਣ ਅਤੇ ਸ਼ਖ਼ਸੀਅਤ ਦਾ ਅਟੁੱਟ ਹਿੱਸਾ ਹੈ ਅਤੇ ਉਹ ਕਿਸੇ ਵੀ ਕਿਰਦਾਰ ਲਈ ਇਸ ਨਾਲ ਸਮਝੌਤਾ ਨਹੀਂ ਕਰ ਸਕਦੇ। ਉਨ੍ਹਾਂ ਸਪੱਸ਼ਟ ਕੀਤਾ ਕਿ ਵੱਡੇ ਪਰਦੇ ’ਤੇ ਆਉਣ ਜਾਂ ਅਦਾਕਾਰੀ ਕਰਨ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਅਤੇ ਜੇਕਰ ਭਵਿੱਖ ਵਿਚ ਕੋਈ ਫ਼ਿਲਮਕਾਰ ਉਨ੍ਹਾਂ ਦੀ ਦਸਤਾਰ ਤੇ ਸ਼ਖ਼ਸੀਅਤ ਨੂੰ ਪੂਰਾ ਸਤਿਕਾਰ ਦਿੰਦਿਆਂ ਉਨ੍ਹਾਂ ਦੀ ਅਸਲ ਪਛਾਣ ਨਾਲ ਮੇਲ ਖਾਂਦਾ ਪ੍ਰਭਾਵਸ਼ਾਲੀ ਕਿਰਦਾਰ ਪੇਸ਼ ਕਰਦਾ ਹੈ ਤਾਂ ਉਹ ਫਿਲਮਾਂ ਵਿਚ ਕੰਮ ਕਰਨ ਬਾਰੇ ਜ਼ਰੂਰ ਵਿਚਾਰ ਕਰ ਸਕਦੇ ਹਨ। ਆਪਣੇ ਸੰਗੀਤਕ ਸਫ਼ਰ ਬਾਰੇ ਉਨ੍ਹਾਂ ਕਿਹਾ ਕਿ ਗਾਇਕੀ ਉਨ੍ਹਾਂ ਦੀ ਪਹਿਲੀ ਮੁਹੱਬਤ ਰਹੀ ਹੈ ਅਤੇ ਦੁਨੀਆ ਭਰ ਦੇ ਪੰਜਾਬੀਆਂ ਵਲੋਂ ਮਿਲਿਆ ਪਿਆਰ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਨਵਾਂ ਗੀਤ ‘ਕਾਂਗ੍ਰੈਚੂਲੇਸ਼ਨ’ ਖ਼ੁਸ਼ੀ ਅਤੇ ਜਸ਼ਨ ਦੇ ਮੌਕਿਆਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰੋਤੇ ਇਸ ਨੂੰ ਵੀ ਉਨ੍ਹਾਂ ਦੇ ਪਹਿਲੇ ਗੀਤਾਂ ਵਾਂਗ ਭਰਵਾਂ ਪਿਆਰ ਦੇਣਗੇ।
ਪਿਛਲੀ ਖ਼ਬਰ ਮੁੰਬਈ ਵਿਖੇ ਆਪਣੇ ਨਿਵਾਸ (ਐਂਟੀਲੀਆ) ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਉਣ ਅਗਲੀ ਖ਼ਬਰ ਸਿਆਟਲ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।