15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਏ . ਆਈ . ਦੇ ਵਧਦੇ ਖ਼ਤਰਿਆਂ ’ ਤੇ ਓਬਾਮਾ ਦੀ ਚੇਤਾਵਨੀ ਸੁਰੱਖਿਆ ਤੋਂ ਨੌਕਰੀਆਂ ਤੱਕ ਸਪੱਸ਼ਟ ਨੀਤੀ ਦੀ ਮੰਗ

ਨਿਊਯਾਰਕ, 14 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.)

ਏ . ਆਈ . ਦੇ ਵਧਦੇ ਖ਼ਤਰਿਆਂ ’ ਤੇ ਓਬਾਮਾ ਦੀ ਚੇਤਾਵਨੀ 15-09-2026

ਨਿਊਯਾਰਕ, 14 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਬੇਹੱਦ ਤੇਜ਼ ਵਿਕਾਸ ਨੂੰ ਲੈ ਕੇ ਚਿੰਤਾ ਜਤਾਉਂਦਿਆਂ ਡੈਮੋਕ੍ਰੇਟਸ ਨੂੰ ਇਸ ਮੁੱਦੇ ’ਤੇ ਸਪੱਸ਼ਟ ਅਤੇ ਵਿਆਪਕ ਨੀਤੀ ਤਿਆਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਏ.ਆਈ. ਦਾ ਵਿਕਾਸ ਵੱਡੇ ਪੱਧਰ ’ਤੇ ਨਿੱਜੀ ਕੰਪਨੀਆਂ ਦੇ ਹੱਥਾਂ ਵਿਚ ਹੋ ਰਿਹਾ ਹੈ ਅਤੇ ਜੇ ਸਮੇਂ ਸਿਰ ਇਸ ਉੱਤੇ ਧਿਆਨ ਨਾ ਦਿੱਤਾ ਗਿਆ ਤਾਂ ਇਹ ਖ਼ਤਰਨਾਕ ਸਾਬਤ ਹੋ ਸਕਦੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਸਹੀ ਨਿਗਰਾਨੀ ਅਤੇ ਵਰਤੋਂ ਨਾਲ ਇਹ ਤਕਨਾਲੋਜੀ ਬਿਮਾਰੀਆਂ ਦੇ ਇਲਾਜ, ਨਵੀਆਂ ਦਵਾਈਆਂ ਦੀ ਖੋਜ ਅਤੇ ਸਾਫ਼ ਊਰਜਾ ਵਰਗੇ ਖੇਤਰਾਂ ਵਿਚ ਵੱਡੇ ਫਾਇਦੇ ਦੇ ਸਕਦੀ ਹੈ। ਮੈਨਹੈਟਨ ਵਿਚ ਇੱਕ ਨਿੱਜੀ ਫੰਡਰੇਜ਼ਿੰਗ ਸਮਾਗਮ ਦੌਰਾਨ ਹਾਊਸ ਮਾਇਨੋਰਟੀ ਲੀਡਰ ਹਕੀਮ ਜੈਫਰੀਜ਼ ਨਾਲ ਗੱਲਬਾਤ ਕਰਦਿਆਂ ਓਬਾਮਾ ਨੇ ਕਿਹਾ ਕਿ ਜੇ ਉਹ ਖੁਦ ਅਗਲੀ ਰਾਸ਼ਟਰਪਤੀ ਚੋਣ ਲੜ ਰਹੇ ਹੁੰਦੇ ਤਾਂ ਏ.ਆਈ. ਉਨ੍ਹਾਂ ਦੇ ਮੁੱਖ ਮੁੱਦਿਆਂ ਵਿਚ ਸ਼ਾਮਲ ਹੁੰਦੀ। ਉਨ੍ਹਾਂ ਮੁਤਾਬਕ 2028 ਦੇ ਉਮੀਦਵਾਰਾਂ ਕੋਲ ਏ.ਆਈ. ਸੁਰੱਖਿਆ, ਬੱਚਿਆਂ ’ਤੇ ਇਸ ਦੇ ਪ੍ਰਭਾਵ ਅਤੇ ਅਰਥਵਿਵਸਥਾ ਵਿਚ ਆਉਣ ਵਾਲੇ ਬਦਲਾਅ ਬਾਰੇ ਸਪੱਸ਼ਟ ਯੋਜਨਾ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਇਹ ਸੋਚਣਾ ਜ਼ਰੂਰੀ ਹੈ ਕਿ ਜੇ ਏ.ਆਈ. ਕਾਰਨ ਵੱਡੀ ਗਿਣਤੀ ਵਿਚ ਨੌਕਰੀਆਂ ਖਤਮ ਹੁੰਦੀਆਂ ਹਨ ਤਾਂ ਸਭ ਤੋਂ ਵੱਧ ਅਸਰ ਕਿੱਥੇ ਪਵੇਗਾ, ਪ੍ਰਭਾਵਿਤ ਲੋਕਾਂ ਦੀ ਮਦਦ ਕਿਵੇਂ ਕੀਤੀ ਜਾਵੇਗੀ ਅਤੇ ਸਮਾਜਿਕ ਸੁਰੱਖਿਆ ਪ੍ਰਣਾਲੀ ਨੂੰ ਕਿਹੜੇ ਬਦਲਾਅ ਕਰਨੇ ਪੈਣਗੇ।

ਪਿਛਲੀ ਖ਼ਬਰ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ( ਅ ) ਦੇ ਆਗੂਆਂ ਵੱਲੋਂ ਕੀਤੀਆਂ ਤਕਰੀਰਾਂ ਅਗਲੀ ਖ਼ਬਰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਲੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਏਸ਼ੀਆ ਕੱਪ ਜਿੱਤਣ ਲਈ ਵਧਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।